ਚੁੱਪ ਮੈਂ, ਚੁੱਪ ਤੂੰ, ਕੋਈ ਤਾਂ ਹੈ, ਜੋ ਇਹ ਅਵਾਜ਼ ਹੈ।
ਬੇਈਮਾਨ ਮੈਂ, ਬੇਈਮਾਨ ਤੂੰ, ਕੋਈ ਤਾਂ ਹੈ,ਜੋ ਇਮਾਨ ਦਾ ਸਰਦਾਰ ਹੈ।
ਝੂਠਾ ਮੈਂ, ਝੂਠਾ ਤੂੰ, ਕੋਈ ਤਾਂ ਹੈ, ਜੋ ਸੱਚ ਤੇ ਭਰਮਾਰ ਹੈ।
ਭੁੱਖਾ ਮੈਂ, ਭੁੱਖਾਂ ਤੂੰ, ਕੋਈ ਤਾਂ ਹੈ,ਜੋ ਭੁਖਿਆ ਦਾ ਰੋਜ਼ਗਾਰ ਹੈ।
ਕਾਲਾ ਤੂੰ, ਕਾਲਾ ਮੈਂ, ਕੋਈ ਤਾਂ ਹੈ, ਜੋ ਗੋਰਾ ਬੇਸ਼ੁਮਾਰ ਹੈ।
ਦੋ ਮਨ ਮੈਂ, ਦੋ ਮਨ ਤੂੰ, ਕੋਈ ਤਾਂ ਹੈ, ਜੋ ਇਕ ਮਨ ਵਿਚ ਬਰਕਰਾਰ ਹੈ।
ਹੰਕਾਰੀ ਮੈਂ, ਹੰਕਾਰੀ ਤੂੰ, ਕੋਈ ਤਾਂ ਹੈ, ਜੋ ਹੰਕਾਰਾਂ ਤੋਂ ਬਾਹਰ ਹੈ।
ਆਪੇ ਦਾ ਗੁਲਾਮ ਮੈਂ, ਆਪੇ ਦਾ ਗੁਲਾਮ ਤੂੰ , ਕੋਈ ਤਾਂ ਹੈ ,ਆਪਾ ਜਿਸ ਦਾ ਗੁਲਾਮ ਹੈ।
ਜਖ਼ਮੀ ਮੈ , ਜਖ਼ਮੀ ਤੂੰ , ਕੋਈ ਤਾਂ ਹੈ, ਜਿਸ ਕੋਲ ਮਲ੍ਹਮਾਂ ਦਾ ਭੰਡਾਰ ਹੈ।
ਈਰਖੀ ਮੈਂ, ਈਰਖੀ ਤੂੰ, ਕੋਈ ਤਾਂ ਹੈ, ਜਿਸ ਦੀ ਨਿਗਾਹ ਇਕਸਾਰ ਹੈ।
ਇੱਥੇ ਤੱਕ ਮੈਂ, ਇੱਥੇ ਤੱਕ ਤੂੰ, ਕੋਈ ਤਾਂ ਹੈ,ਜਿਸਦੀ ਸਿੱਧੀ ਉਸ ਰੱਬ ਨਾਲ ਗੱਲਬਾਤ ਹੈ।
ਸੰਦੀਪ ਕੁਮਾਰ ਨਰ ਬਲਾਚੌਰ
ਮੋਬਾ : 9041543692
ਵਿਜੋਗੇ ਜੀਆਂ ਲਈ 'ਵਾਰਿਸ ਸ਼ਾਹ ਵਿਚਾਰ ਪਰਚਾਰ ਪਰ੍ਹਿਆ ਦੇ ਵੱਡੇ ਯਤਨ'
NEXT STORY