ਆਜ਼ਾਦੀ ਦੇ ਸਮੇਂ ਦਾ ਪਰਵਾਨਾ ਸ਼ਹੀਦ ਊਧਮ ਸਿੰਘ ਭਾਰਤ ਨੂੰ ਅੰਗਰੇਜਾਂ ਨੇ ਲਗਭਗ ਇਕ ਲੰਮੀ ਸਦੀ ਤੋਂ ਆਪਣੀ ਮੂੱਠੀ ਦੇ ਵਿਚ ਜਕੜਿਆ ਹੋਇਆ ਸੀ ਭਾਰਤ ਨੂੰ ਅੰਗਰੇਜ਼ੀ ਤਾਕਤਾਂ ਤੋਂ ਆਜ਼ਾਦ ਕਰਵਾਓਣ ਦੇ ਲਈ ਸੂਰਵੀਰਾਂ ਯੋਧਿਆਂ ਕ੍ਰਾਂਤੀਕਾਰੀਆਂ ਨੇ ਆਪਣੀਆਂ ਜਾਨਾਂ ਨਿਸ਼ਾਵਰ ਕਰ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿਚ ਚਲੇ ਜਾਈਏ ਤਾਂ ਭਾਰਤ ਦੇ ਪੰਜਾਬ ਦੇ ਸ਼ਹੀਦਾਂ ਦੀਆਂ ਅਣਖ ਦੀਆ
ਮਿਸ਼ਾਲਾਂ ਆਮ ਸੁਨਣ ਨੂੰ ਮਿਲਦੀਆਂ ਹਨ ਦੁਸ਼ਮਣ ਕੀਤੇ ਵੀ ਜਾ ਕੇ ਬੈਠ ਜਾਵੇ ਪਰ ਪੰਜਾਬੀ ਆਪਣੀ ਭਾਜੀ ਮੋੜਨਾਂ ਨਹੀਂ ਭੁਲਦੇ ਚਾਹੇ 21 ਸਾਲ ਦਾ ਲੰਮਾ ਇੰਤਜਾਰ ਕਿਉਂ ਨਾ ਕਰਨਾ ਪਵੇ ਸਭ ਤੋਂ ਪਹਿਲਾਂ ਜੇਕਰ ਭਾਜੀ ਮੋੜਨ ਵਾਲੇ ਯੋਧਿਆਂ ਦੀ ਗੱਲ ਕਰੀਏ ਤਾ ਸ਼ਹੀਦ ਊਧਮ ਸਿੰਘ ਉਰਫ ਉਦ੍ਹੇ ਸਿੰਘ ਰਾਮ ਮੁਹੰਮਦ ਸਿੰਘ ਆਜ਼ਾਦ ਦਾ ਨਾਮ ਸਭ ਤੋਂ ਪਹਿਲਾਂ ਆਓਂਦਾ ਹੈ 21 ਸਾਲਾਂ ਬਾਅਦ ਓਨਾ ਨੇ ਜਲਿਆਵਾਲੇ ਖੂਨੀ ਸਕੇ ਦਾ ਬਦਲਾ ਲੰਡਨ ਵਿਚ ਜਾ ਅਡਵਾਇਰ ਨੂੰ ਖਤਮ ਕਰ ਕੇ ਲਿਆ। ਊਧਮ ਸਿੰਘ ਦਾ ਜਨਮ 26 ਨਵੰਬਰ 1899 ਨੂੰ ਪੰਜਾਬ ਦੇ ਦੇ ਸੁਨਾਮ ਵਿਖੇ ਹੋਇਆ ਜੋ ਹੁਣ ਸੰਗਰੂਰ ਜਿਲੇ ਵਿਚ ਸਥਿਤ ਹੈ ਊਧਮ ਸਿੰਘ ਦੇ ਬਚਪਨ ਦਾ ਨਾਮ ਉਦੈ ਸਿੰਘ ਸੀ ਪਿਤਾ ਟਹਿਲ ਸਿੰਘ ਮਾਤਾ ਹਰਨਾਮ ਕੌਰ ਅਤੇ ਓਨਾ ਤੋਂ ਇਕ ਤਿੰਨ ਸਾਲ ਵੱਡਾ ਓਨਾ ਦਾ ਇਕ ਭਰਾ ਸੀ ਜਿਸ ਦਾ ਨਾਮ ਸਾਧੂ ਸਿੰਘ ਸੀ ਪਿਤਾ ਰੇਲਵੇ ਵਿਚ ਚੋਕੀਦਾਰੀ ਕਰਦੇ ਸਨ ਉਦੈ ਸਿੰਘ ਬਚਪਨ ਤੋਂ ਹੀ ਕਾਫੀ ਜਿੰਦਾ ਦਿਲੀ ਅਤੇ ਮਿਹਨਤਕਸ਼ ਕਿਸਮ ਦਾ ਆਦਮੀ ਸੀ। ਉਦੈ ਸਿੰਘ ਲਗਭਗ ਤਿੰਨ ਸਾਲ ਦੇ ਸਨ ਜਦੋ ਉਸ ਦੀ ਮਾਂ ਇਸ ਦੁਨੀਆ ਨੂੰ ਸਦੀਵੀ ਵਿਸੋੜਾ ਦੇ ਕੇ ਚਲੀ ਗਈ ਸੀ ਮਾਤਾ ਦੇ ਚਲੇ ਜਾਂਣ ਤੋਂ ਬਾਅਦ ਦੋਨਾਂ ਬੱਚਿਆਂ ਦੀ ਜ਼ਿੰਮੇਵਾਰੀ ਟਹਿਲ ਸਿੰਘ ਦੇ ਮੋਢਿਆ ਤੇ ਆ ਗਈ ਸੀ ਉਹ ਕਾਫੀ ਸਦਮੇ ਵਿਚ ਚਲੇ ਗਏ 1907 ਦੇ ਵਿਚ ਊਧਮ ਸਿੰਘ ਦੇ ਪਿਤਾ ਕਾਫੀ ਬੀਮਾਰ ਰਹਿਣ ਲੱਗ ਪਏ ਓਨਾ ਨੇ ਅੰਮ੍ਰਿਤਸਰ ਜਾਣ ਦਾ ਫੈਸਲਾ ਕੀਤਾ ਦੀਵਾਲੀ ਦੇ ਦਿਨ ਸਨ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਊਧਮ ਸਿੰਘ ਦੇ ਪਿਤਾ ਕਾਫੀ ਬੀਮਾਰ ਹੋ ਗਏ ਸਨ ਅਚਾਨਕ ਓਨਾ ਨੂੰ ਰਸਤੇ ਦੇ ਵਿਚ ਓਨਾ ਦੇ ਦੂਰ ਦੇ ਰਿਸ਼ਤੇਦਾਰ ਚੰਚਲ ਸਿੰਘ ਮਿਲੇ ਜੋ ਉਸ ਸਮੇਂ ਰਾਗੀ ਸਨ ਟਹਿਲ ਸਿੰਘ ਨੇ ਆਪਣੇ ਦੋਵਾਂ ਬੱਚਿਆਂ ਦੀ ਜ਼ਿੰਮੇਵਾਰੀ ਚੰਚਲ ਸਿੰਘ ਨੂੰ ਦੇ ਦਿੱਤੀ ਕੁਝ ਦਿਨਾਂ ਬਾਅਦ ਟਹਿਲ ਸਿੰਘ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਕੁਝ ਦਿਨ ਬਾਅਦ ਚੰਚਲ ਸਿੰਘ ਨੇ ਆਪਣੇ ਰਾਗੀ ਪ੍ਰੋਗਰਾਮ ਦੇ ਲਈ ਵਿਦੇਸ਼ ਜਾਣਾ ਸੀ ਘਰ ਵਿਚ ਕੋਈ ਨਹੀਂ ਸੀ ਇਸ ਲਈ ਉਸ ਨੇ ਫੈਸਲਾ ਕੀਤਾ ਕੇ ਦੋਨਾਂ ਨੂੰ ਯਤੀਮਖ਼ਾਨੇ ਦੇ ਵਿਚ ਛੱਡ ਦਿੱਤਾ ਜਾਵੇ ।
24 ਅਕਤੂਬਰ 1907 ਨੂੰ ਉਦੈ ਅਤੇ ਸਾਧੂ ਨੂੰ ਯਤੀਮਖ਼ਾਨੇ ਅੰਮ੍ਰਿਤਸਰ ਦੇ ਵਿਚ ਦਾਖਲ ਕਰਵਾ ਦਿੱਤਾ ਓਥੇ ਹੌਲ਼ੀ-ਹੌਲ਼ੀ ਯਤੀਮਖ਼ਾਨੇ ਦੇ ਵਿਚ ਦੋਨਾਂ ਦਾ ਮਨ ਲੱਗਣ ਲੱਗ ਪਿਆ ਓਥੇ ਊਧਮ ਸਿੰਘ ਨੂੰ ਅਤੇ ਸਾਧੂ ਸਿੰਘ ਨੂੰ ਅੰਮ੍ਰਿਤਪਾਨ ਕਵਾਇਆ ਗਿਆ ਹੋਲੀ-ਹੋਲੀ ਊਧਮ ਸਿੰਘ ਦਰਜੀ ਦਾ ਕੰਮ ,ਰੰਗ ਦਾ ਕੰਮ ,ਕੁਰਸੀਆਂ ਬੁਨਣਾਂ ਰਾਗ ਅਤੇ ਮਸ਼ੀਨਰੀ ਦਾ ਕਾਮ ਸਿੱਖ ਗਿਆ 1917-18 ਦੇ ਵਿਚ ਊਧਮ ਸਿੰਘ ਨੇ ਦਸਵੀ ਪਾਸ ਕੀਤੀ ਕੁਝ ਸਮੇ ਬਾਅਦ ਊਧਮ ਸਿੰਘ ਨੂੰ ਭਾਰੀ ਸਦਮਾ ਲੱਗਿਆ ਬੀਮਾਰੀ ਕਾਰਨ ਸਾਧੂ ਸਿੰਘ ਦੀ ਮੌਤ ਹੋ ਗਈ ਉਸ ਤੋਂ ਬਾਅਦ ਊਧਮ ਸਿੰਘ ਅੰਦਰੋਂ ਕਾਫੀ ਟੁੱਟ ਗਿਆ ਪਰ ਉਹ ਸੰਭਲ ਗਿਆ ਉਸ ਨੇ ਫਿਰ ਗੁਰਮਤਿ ਦਾ ਗਿਆਨ ਪ੍ਰਾਪਤ ਕੀਤਾ ਊਧਮ ਸਿੰਘ ਗ਼ਦਰ ਪਾਰਟੀ ਦੀਆਂ ਕਾਫੀ ਸਾਰੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਸੀ ਉਹ ਦੇਸ਼ ਭਗਤੀ ਦੇ ਕੰਮ ਵਿਚ ਕਾਫੀ ਦਿਲਚਸਪੀ ਰੱਖਦਾ ਸੀ ਅਮਰੀਕਾ ਦੇ ਵਿਚ ਊਧਮ ਸਿੰਘ ਗ਼ਦਰ ਪਾਰਟੀ ਦੇ ਵਿਚ ਸ਼ਾਮਿਲ ਹੋਇਆ । 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਰੋਲਟ ਐਕਟ ਅਤੇ ਡਾ ਸਤਿਪਾਲ ਅਤੇ ਸੈਫ ਉਦੀਨ ਕਿਚਲੂ ਜੀ ਦੀ ਗਿਰਫਤਾਰੀ ਦੇ ਵਿਰੋਧ ਦੇ ਵਿਚ ਭਾਰਤੀ ਜਲਿਆਂਵਾਲੇ ਬਾਗ ਦੇ ਵਿਚ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸਨ ਅਚਾਨਕ ਬਿਰਗੇਡੀਅਰ ਜਰਨਲ ਡਾਇਰ ਦੀ ਕਮਾਂਡ ਹੇਠਾਂ ਗਵਰਨਰ ਮਾਈਕਲ ਅਡਵਾਇਰ ਦੁਬਾਰਾ ਭਜੀਆਂ ਗਈਆ ਫੋਜਾਂ ਨੇ ਜਲਿਆਂਵਾਲੇ ਬਾਗ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਬਿਨਾ ਕੋਈ ਚਿਤਾਵਨੀ ਦਿੱਤੇ ਡਾਇਰ ਨੇ ਲੋਕਾਂ ਉਪਰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਅੰਦਰ ਜਾਣ ਲਈ ਮਹਿਜ ਦੋ ਚਾਰ ਫੁਟ ਦੇ ਤੰਗ ਰਸਤੇ ਸਨ ਜਿਨ੍ਹਾਂ ਵਿਚ ਟੈਂਕ ਖੜੇ ਕਰ ਦਿੱਤੇ ਭਾਰਤੀਆਂ ਤੇ ਤਾਬੜਤੋੜ ਫਾਇਰਿੰਗ ਦਾ ਮੰਜਰ ਲਗਭਗ 10 ਮਿੰਟ ਚਲਦਾ ਰਿਹਾ ਲਗਭਗ 1000 ਲੋਕ ਗੋਲੀਆਂ ਦਾ ਸ਼ਿਕਾਰ ਹੋ ਗਏ ਅਤੇ ਕਈਆਂ ਨੇ ਆਪਣੀਆਂ ਜਾਨਾਂ ਖੂਹ ਦੇ ਵਿਚ ਛਾਲਾਂ ਮਾਰ ਕੇ ਗੁਆ ਲਈਆ ਅਤੇ ਕਾਫੀ ਲੋਕ ਭਗਦੋੜ ਤੇ ਵਿਚ ਮਾਰੇ ਗਏ ਲਗਭਗ 1500 ਲੋਕਾਂ ਦੀ ਮੌਤ ਹੋ ਗਈ ਸੀ ਇਸ ਮੰਜਰ ਨੂੰ ਊਧਮ ਸਿੰਘ ਦੇਖ ਰਿਹਾ ਸੀ ਉਸ ਦੇ ਖੱਬੇ ਹੱਥ ਤੇ ਗੋਲੀ ਲੱਗੀ ਅਤੇ ਹੇਠਾਂ ਡਿੱਗ ਪਿਆ ਉਹ ਲਾਸ਼ਾਂ ਦੇ ਹੇਠ ਦੱਬ ਗਿਆ ਬਾਅਦ ਵਿਚ ਊਧਮ ਸਿੰਘ ਨੇ ਆਪਣੇ ਸਾਥੀ ਕ੍ਰਾਂਤੀਕਾਰੀਆਂ ਦੇ ਨਾਲ ਸਾਰਿਆਂ ਦੀਆਂ ਲਾਸ਼ਾਂ ਦਾ ਸੰਸਕਾਰ ਕੀਤਾ ਉਧਮ ਸਿੰਘ ਨੇ ਇਹ ਪ੍ਰਣ ਕੀਤਾ ਕਿ ਉਹ ਇਸ ਘਟਨਾ ਦੇ ਦੋਸ਼ੀ ਨੂੰ ਉਸ ਦੇ ਘਰ ਵਿਚ ਜਾ ਕੇ ਮਾਰੇਗਾ ਬਦਲਾ ਲਾਵਾਂਗਾ ਉਸ ਨੂੰ ਬਕਸ਼ਿਆਂ ਨਹੀਂ ਜਾਵੇਗਾ ਇਸ ਘਟਨਾ ਤੋਂ ਬਾਅਦ ਊਧਮ ਸਿੰਘ ਦੀ ਜ਼ਿੰਦਗੀ ਦਾ ਇਕ ਮਕਸਦ ਮਾਇਕਲ ਅਡਵਾਇਰ ਤੋਂ ਬਦਲਾ ਲੈਣਾ ਹੀ ਰਹਿ ਗਿਆ ਸੀ ਊਧਮ ਸਿੰਘ 1920 ਵਿਚ ਅਫ੍ਰੀਕਾ 1921 ਵਿਚ ਨਿਰੋਬੀ ਜਿਥੇ ਉਸ ਨੇ ਰੇਲਵੇ ਵਿਚ ਮਕੈਨਿਕ ਵਜੋ ਕੰਮ ਕੀਤਾ 1924 ਵਿਚ ਉਹ ਭਗਤ ਸਿੰਘ ਦੇ ਕਹਿਣ ਤੇ ਉਹ ਅਮਰੀਕਾ ਚਲਿਆ ਗਿਆ ਫਿਰ ਭਾਰਤ ਵਾਪਿਸ ਆ ਗਿਆ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਜ਼ੁਰਮ ਦੇ ਵਿਚ ਊਧਮ ਸਿੰਘ ਨੂੰ 5 ਸਾਲ ਜੇਲ ਕੱਟਣੀ ਪਈ ਬਾਹਰ ਆਉਣ ਤੋਂ ਬਾਅਦ ਊਧਮ ਸਿੰਘ ਨੂੰ ਭਗਤ ਸਿੰਘ ਦੀ ਫਾਂਸੀ ਦੇ ਬਾਰੇ ਦੇ ਵਿਚ ਪਤਾ ਲੱਗਿਆ ਉਹ ਬੋਹਤ ਉਦਾਸ ਹੋਇਆ ਫਿਰ ਉਹ ਆਪਣੇ ਮਕਸਦ ਵੱਲ ਲੰਡਨ ਵੱਲ ਨੂੰ ਚੱਲ ਪਿਆ ਇੰਗਲੈਂਡ ਵਿਚ ਊਧਮ ਸਿੰਘ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਨਾਂ ਨਾਲ ਰਹਿ ਰਿਹਾ ਸੀ 1934 ਵਿਚ ਊਧਮ ਸਿੰਘ ਨੇ ਇੰਜਿਨਿਆਰ ਦੀ ਨੌਕਰੀ ਕੀਤੀ ਹੁਣ ਉਹ ਆਪਣੇ ਮਕਸਦ ਦੀ ਭਾਲ ਵਿਚ ਸੀ ਕਈ ਵਾਰ ਊਧਮ ਸਿੰਘ ਦੇ ਅਡਵਾਇਰ ਦੇ ਨਾਲ ਟਾਕਰੇ ਹੋਏ ਪਰ ਊਧਮ ਸਿੰਘ ਨੇ ਬਦਲਾ ਲੈਣਾ ਵਾਜ਼ਿਬ ਨਾ ਸਮਝਿਆ ਇਕ ਦਿਨ ਉਹ ਕੈਕਸਟਨ ਹਾਲ ਦੇ ਨੇੜੇ ਰਹਿੰਦੇ ਆਪਣੇ ਇਕ ਦੋਸਤ ਨੂੰ ਮਿਲਣ ਗਿਆ ਸੀ ਦੋਸਤ ਤਾ ਨਹੀਂ ਮਿਲਿਆ ਪਰ ਮਕਸਦ ਮਿਲ ਗਿਆ ਸੀ ਊਧਮ ਸਿੰਘ ਨੇ ਦੇਖਿਆ ਕੇ 13 ਮਾਰਚ ਨੂੰ ਕੈਕਸਟਨ ਹਾਲ ਦੇ ਵਿਚ ਇਕ ਸਭਾ ਹੋਵੇਗੀ ਜਿਸ ਵਿਚ ਅਡਵਾਇਰ ਵੀ ਸ਼ਾਮਿਲ ਹੋਵੇਗਾ ਉਸ ਨੇ ਆਪਣੇ ਮਕਸਦ ਦੀ ਤਿਆਰੀ ਸ਼ੁਰੂ ਕਰ ਦਿੱਤੀ 13 ਮਾਰਚ 1940 ਨੂੰ ਮਾਈਕਲ ਅਡਵਾਇਰ ਲੰਡਨ ਦੇ ਕੈਕਸਟਨ ਹਾਲ ਦੇ ਵਿਚ ਈਸਟ ਇੰਡੀਆ ਐਸੋਸੀਏਸ਼ਨ ਅਤੇ ਸੈਂਟ੍ਰਲ ਐਸੋਸੀਏਸ਼ਨ ਦੀ ਸਾਝੀ ਮੀਟਿੰਗ ਵਿਚ ਭਾਗ ਲੈ ਰਿਹਾ ਸੀ ਓਥੇ ਊਧਮ ਸਿੰਘ ਵੀ ਗਿਆ ਸੀ ਜਦੋਂ ਮੀਟਿੰਗ ਦਾ ਸਮਾਪਨ ਹੋਣ ਲੱਗਿਆ ਤਾਂ ਅੱਗੇ ਜਾ ਕੇ ਊਧਮ ਸਿੰਘ ਨੇ 6 ਗੋਲੀਆਂ ਚਲਾਈਆਂ ਜਿਸ ਵਿਚੋਂ ਦੋ ਮਾਇਕਲ ਅਡਵਾਇਰ ਦੇ ਜਾ ਕੇ ਦਿਲ ਵਿਚ ਲੱਗੀਆਂ ਉਹ ਓਥੇ ਹੀ ਚਿੱਤ ਹੋ ਗਿਆ ਅਤੇ ਤਿੰਨ ਗੋਰਿਆਂ ਨੂੰ ਹੋਰ ਗੋਲੀਆਂ ਲੱਗੀਆਂ ਹਾਲ ਵਿਚ ਹਾਫੜਾਦਫੜੀ ਮਚ ਗਈ ਸੀ ਊਧਮ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਗਿਆ ਉਸ ਨੇ ਆਪਣਾ ਮਕਸਦ ਪੂਰਾ ਕਰ ਲਿਆ ਸੀ ਉਧਮ ਸਿੰਘ ਨੇ ਲਗਭਗ 21 ਸਾਲ ਬਾਅਦ ਆਪਣੇ ਅੰਦਰ ਮੱਚਦੇ ਭਾਂਬੜ ਨੂੰ ਉਜਾਗਰ ਕੀਤਾ ਊਧਮ ਸਿੰਘ ਦੀ ਤਲਾਸ਼ੀ ਲਈ ਗਈ ਜਿਸ ਵਿਚੋਂ ਇਕ ਚਾਕੂ ਅਤੇ ਕੁਝ ਗੋਲੀਆਂ ਮਿਲੀਆਂ ਸਨ 5 ਜੂਨ 1940 ਨੂੰ ਐਟਕਿੰਨਸਨ ਨਾ ਦੇ ਜੱਜ ਨੇ ਊਧਮ ਸਿੰਘ ਨੂੰ ਫਾਂਸੀ ਦੀ ਸਜਾ ਸੁਣਾਈ ਊਧਮ ਸਿੰਘ ਤੋਂ ਸਫਾਈ ਮੰਗੀ ਗਈ ਉਧਮ ਸਿੰਘ ਬੋਲਿਆ ਮੈਂ ਆਪਣੇ ਮਕਸ਼ਦ ਵਿਚ ਕਾਮਯਾਬ ਹੋਇਆ ਹਾਂ ਮੇਰਾ ਮਕਸਦ ਪੂਰਾ ਹੋ ਗਿਆ ਹੈ ਮੈ ਮਰਾਗਾਂ ਤਾ ਮੇਰੇ ਵਰਗੇ ਸੋ ਹੋਰ ਊਧਮ ਸਿੰਘ ਪੈਦਾ ਹੋਣਗੇ ਊਧਮ ਸਿੰਘ ਨੂੰ ਪੈਨਟਨਵਿਲ ਜੇਲ ਵਿਚ ਭੇਜ ਦਿੱਤਾ ਗਿਆ ਊਧਮ ਸਿੰਘ ਨੇ 7 ਜੂਨ 1940 ਨੂੰ ਗਿਆਨੀ ਸ਼ਿਵ ਸਿੰਘ ਜੋਹਲ ਤੋਂ ਗੁਟਖਾ ਸਾਹਿਬ ਦੀ ਮੰਗ ਕੀਤੀ
31 ਜੁਲਾਈ ਨੂੰ ਬੁੱਧਵਾਰ ਸਵੇਰੇ 9 ਵਜੇ ਊਧਮ ਸਿੰਘ ਨੂੰ ਪਨਵਿਲ ਜੇਲ ਦੇ ਵਿਚ ਫਾਂਸੀ ਦੀ ਸਜਾ ਸੁਣਾ ਦਿੱਤੀ ਗਈ ਅੱਜ ਦੇਸ਼ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ 31 ਜੁਲਾਈ ਮਨਾ ਰਹੇ ਹਾਂ ਆਓ ਓਨਾ ਸ਼ਹੀਦਾਂ ਦੀਆ ਦਿੱਤੀਆਂ ਸਿੱਖਿਆਂਵਾ ਤੇ ਚਲੀਏ ਓਨਾ ਨੂੰ ਸ਼ਾਰਦਾ
ਦੇ ਫੁੱਲ ਭੇਂਟ ਕਰੀਏ
ਜੈ ਹਿੰਦ ਬੰਦੇ ਮਾਤਰਮ
ਦੀਪ ਸਿੰਘ ਖਡਿਆਲ
ਮੋਬ ਨੋ 8968065293
ਮੈਂ ਰਿਸ਼ਤਿਆਂ ਦੇ ਅਰਥ ਬਦਲਦੇ ਦੇਖੇ ਨੇ
NEXT STORY