ਹਰ ਇਕ ਮਾਂ-ਬਾਪ ਆਪਣੀ ਤੇ ਆਪਣੇ ਬੱਚਿਆਂ ਦੀ ਖੁਸ਼ੀ ਲਈ ਹੀ ਸਭ ਕੁਝ ਕਰਦੇ ਹਨ । ਏਸੇ ਤਰ੍ਹਾਂ ਹੀ ਚੱਲਦੀ ਆ ਰਹੀ ਰੀਤ ਨੂੰ ਨਿਬਾਉਂਦੇ ਮਾਂ-ਬਾਪ ਨੇ ਆਪਣੇ ਪੁੱਤ ਦਾ ਵਿਆਹ ਕਰਨ ਦਾ ਫੈਸਲਾ ਲਿਆ ਤੇ ਹਰ ਇਕ ਮਾਂ-ਬਾਪ ਚਾਹੁੰਦਾ ਹੈ ਕੇ ਸਾਡੀ ਨੂੰਹ ਵਧੀਆਂ ਤੇ ਚੰਗੇ ਸੁਭਾਅ ਦੀ ਆ ਜਾਵੇ । ਸੋ ਉਸ ਮਾਂ ਨੇ ਕੁਝ ਕੁ ਰਿਸ਼ਤੇ ਦੇਖਦਿਆਂ ਹੋਇਆਂ ਇਕ ਰਿਸ਼ਤਾ ਪਸੰਦ ਕੀਤਾ ਤੇ ਮੁੰਡੇ ਕੁੜੀ ਨੂੰ ਮਿਲਣ ਦੇ ਬਾਅਦ ਵਿਚ ਇਹ ਰਿਸ਼ਤਾ ਪੱਕਾ ਕਰ ਦਿੱਤਾਂ ਮੁੰਡਾ ਕਾਫੀ ਅਮੀਰ ਘਰਾਣੇ ਦਾ ਸੀ ਤੇ ਕੁੜੀ ਵਾਲੇ ਥੋੜ੍ਹੇ ਗਰੀਬ ਪਰਿਵਾਰ ਵਿਚੋਂ ਸਨ । ਥੋੜ੍ਹੇ ਦਿਨਾਂ ਬਾਅਦ ਵਿਆਹ ਦੀ ਤਾਰੀਕ ਰੱਖ ਦਿੱਤੀ ਗਈ। ਸਭ ਰਿਸ਼ਤੇਦਾਰਾ ਤੇ ਸੱਜਣਾ ਮਿੱਤਰਾਂ ਨੂੰ ਸੁਨੇਹੇ ਭੇਜ ਦਿੱਤੇ ਗਏ। ਬਹੁਤ ਇੱਕਠ ਕਰਣ ਦਾ ਮਨ ਸੀ ਮਾਪਿਆਂ ਦਾ ਕਿਉਂ ਕੇ ਇਕ ਲੋਤੇ ਪੁੱਤ ਨੂੰ ਸਦਾ ਖੁਸ਼ ਹੀ ਦੇਖਣਾ ਲੋਚਦੇ ਸਨ। ਵਿਆਹ ਵਾਲਾ ਦਿਨ ਆ ਗਿਆ ਤੇ ਰਸਮਾਂ ਅਨੁਸਾਰ ਵਿਆਹ ਮਕੁੰਮਲ ਹੋ ਗਿਆ। ਵਿਆਹ ਤੋਂ ਕੁਝ ਹੀ ਦੇਰ ਬਾਅਦ ਦੋਵਾਂ ਮੀਆਂ ਬੀਬੀ ਵਿਚ ਤੂੰ-ਤੂੰ ਮੈਂ-ਮੈਂ ਛਿੜ ਪਈ ਇਹ ਗੱਲ ਚੱਲਦੀ ਨੂੰ ਸਾਲ ਹੋ ਗਿਆ ਤੇ ਉਨੇ ਸਮੇਂ ਵਿਚ ਹੀ ਬੱਚੇ ਨੇ ਜਨਮ ਲੈ ਲਿਆਂ ਪਰ ਦੂਰੀ ਵਧਦੀ ਗਈ ਬਹੁਤ ਹੀ ਜ਼ਿਆਦਾ ਕਲੇਸ਼ ਘਰ ਵਿਚ ਪੈਦਾ ਹੋ ਗਿਆ ਮੁੰਡਾ ਬੜਾ ਹੀ ਸਾਊ ਸੀ। ਉਹ ਇੰਨਾ ਕਲੇਸ਼ ਸਹਾਰ ਨਾ ਸਕਿਆ ਤੇ ਆਤਮ ਹੱਤਿਆਂ ਕਰ ਗਿਆ । ਘਰ ਵਿਚ ਸਿਰਫ ਮਾਂ ਹੀ ਬਚੀ ਕਿਉਂ ਕੇ ਪਿਓ ਪਹਿਲਾ ਹੀ ਮਰ ਚੁੱਕਾ ਸੀ ਤੇ ਨੂੰਹ ਘਰ ਦਾ ਹਿਸਾਬ-ਕਿਤਾਬ ਦੇਖ ਕੇ ਲਾਲਚੀ ਹੋ ਗਈ ਤੇ ਘਰ ਛੱਡਣ ਦਾ ਫੈਸਲਾ ਲੈ ਲਿਆ। ਤੇ ਆਪਣਾ ਹਿੱਸਾ ਪੱਤੀ ਵੰਡਾਉਣ ਦੀ ਗੱਲ ਕੀਤੀ ਤੇ ਚਾਲਾਕੀ ਨਾਲ ਸਭ ਕੁਝ ਵੇਚ ਵੱਟ ਕੇ ਕਰੋੜਾ ਦੀ ਮਾਲਿਕ ਸੱਸ ਨੂੰ ਕਾਨਿਆਂ ਦੀ ਛੱਤ ਥੱਲੇ ਛੱਡ ਕੇ ਚਲੀ ਗਈ।
ਸੁਖਚੈਨ ਸਿੰਘ 'ਠੱਠੀ ਭਾਈ'
00971527632924
ਮਹਿੰਗਾਈ ਤੇ ਪ੍ਰਦੂਸ਼ਣ
NEXT STORY