ਗੁਰਦਾਸਪੁਰ ਲੋਕਸਭਾ ਉਪ ਚੌਣਾ ਦੀ ਜਿੱਤ ਕਾਂਗ੍ਰਸ ਨੂੰ ਆਕਸੀਜਨ ਦੇਣ ਦਾ ਕੰਮ ਕਰੇਗੀ।ਹਾਲਾਂਕਿ ਇਸ ਜਿੱਤ ਨਾਲ ਨਾ ਤਾਂ ਸੰਸਦ ਦਾ ਗਣਿਤ ਅਤੇ ਨਾ ਹੀ ਰਾਸ਼ਟਰੀ ਰਾਜਨੀਤੀ ਦਾ ਸਮੀਕਰਣ ਬਦਲੇਗਾ।ਫਿਰ ਵੀ ਸਾਡਾ ਇਨ੍ਹਾਂ ਚੋਣਾਵੀ ਨਤੀਜਿਆਂ ਨੂੰ ਮਹਿਜ ਸਥਾਨਕ ਮੰਨ ਲੈਣਾ ਰਾਜਨੀਤਿਕ ਸਮਝਦਾਰੀ ਨਹੀਂ ਹੋਵੇਗੀ। ਇਸ ਜਿੱਤ ਤੋਂ ਪਹਿਲਾਂ ਕਾਂਗ੍ਰਸ ਨੇ ਮਹਾਰਾਸ਼ਟਰ ਦੇ ਨਾਂਦੇੜ ਮਹਾਨ ਨਗਰ ਪਾਲਿਕਾ ਚੌਣਾਂ 'ਚ ਵੀ ਵੱਡੀ ਜਿੱਤ ਹਾਸਲ ਕੀਤੀ ।2014 'ਚ ਕਾਂਗ੍ਰਸ ਦੀ ਬੁਰੀ ਹਾਰ ਤੋਂ ਬਾਅਦ ਦੇਸ਼ ਦੇ ਕਈ ਰਾਜਾਂ 'ਚ ਕਾਂਗ੍ਰਸ ਦੀ ਸੱਤਾ ਸਿਮਟ ਗਈ।ਇਸ ਸਾਲ ਵਿਧਾਨਸਭਾ ਚੌਣਾਂ 'ਚ ਕਾਂਗ੍ਰਸ ਨੇ ਪੰਜਾਬ 'ਚ ਸੱਤਾ ਹਾਸਲ ਕਰਨ 'ਚ ਕਾਮਯਾਬੀ ਪਾਈ ਸੀ।ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਹੋਣ ਜਾ ਰਹੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਮਿਲੀ ਇਸ ਜਿੱਤ ਨਾਲ ਕਾਂਗ੍ਰਸ ਬੇਹੱਦ ਉਤਸ਼ਾਹ 'ਚ ਹੈ। ਮੰਨਿਆ ਜਾ ਰਿਹਾ ਹੈ ਕਿ ਪਾਰਟੀ ਇਸ ਨਤੀਜੇ ਦੀ ਕੇਂਦਰ ਸਰਕਾਰ ਦੇ ਫੈਸਲੇ ਖਾਸਕਰ ਜੀਐਸਟੀ ਦੇ ਖਿਆਫ ਜਨਤਾ ਦੀ ਪ੍ਰਕਿਰਿਆ ਦੱਸਦੇ ਹੋਏ ਸਰਕਾਰ ਕੇ ਖਿਲਾਫ ਹਮਲੇ ਨੂੰ ਤੇਂ ਕਰੇਗੀ।ਪੰਜਾਬ ਨਾਲ ਲੱਗਦੇ ਪਹਾੜੀ ਰਾਜ ਹਿਮਾਚਲ ਪ੍ਰਦੇਸ਼ 'ਚ ਵਿਧਾਨਸਭਾ ਚੌਣਾਂ ਦਾ ਨਗਾੜਾ ਵੱਜ ਚੁੱਕਿਆ ਹੈ।ਹਿਮਾਚਲ ਪ੍ਰਦੇਸ਼ 'ਚ ਕਾਂਗ੍ਰਸ ਦੀ ਸਰਕਾਰ ਹੈ।ਅਜਿਹੇ 'ਚ ਗੁਰਦਾਸਪੁਰ ਦੀ ਜਿੱਤ ਨਾਲ ਕਾਂਗ੍ਰਸ ਨੂੰ ਮਨੋਵਿਗਿਆਣਕ ਵਾਧਾ ਮਿਲਣਾ ਲਾਜ਼ਮੀ ਹੈ।ਕਾਂਗ੍ਰਸ ਨੇਤਾ ਹਿਮਾਚਲ ਪ੍ਰਦੇਸ਼ 'ਚ ਚੌਣ ਪ੍ਰਚਾਰ ਦੇ ਦੌਰਾਨ ਗੁਰਦਾਸਪੁਰ ਦੀ ਜਿੱਤ ਨੂੰ ਹਿਮਾਚਲ 'ਚ ਵੀ ਜਾਰੀ ਰੱਖਣ ਦੀ ਕੋਸ਼ਿਸ਼ ਕਰਣਗੇ।ਉਪ ਚੌਣਾ 'ਚ ਸਿਰਫ 56 ਫੀਸਦ ਵੋਟਾਂ ਪੋਲ ਹੋਈਆਂ।ਨਤੀਜੇ ਦੱਸਦੇ ਹਨ ਕਿ ਸੱਤ ਮਹੀਨੇ ਪੁਰਾਣੀ ਕਾਂਗ੍ਰਸ ਸਰਕਾਰ ਦੇ ਖਿਲਾਫ ਲੋਕਾਂ 'ਚ ਕੋਈ ਵੱਡੀ ਨਰਾਜਗੀ ਨਹੀਂ ਸੀ।ਇਹ ਸਾਫ ਹੈ ਕਿ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਤਸਰਕਾਰ ਦੇ ਬਾਰੇ ਕੋਈ ਰਾਏ ਕਾਇਮ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਥੋੜ੍ਹਾ ਵਕਤ ਦੇਣਾ ਚਾਹੁੰਦੇ ਹਨ।ਸਾਲ 2014 ਦੀਆਂ ਲੋਕਸਭਾ ਚੋਣਾਂ 'ਚ ਫਿਲਮ ਅਭਿਨੇਤਾ ਵਿਨੋਦ ਖੰਨਾ ਨੇ ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਗੁਰਦਾਸਪੁਰ ਸੀਟ ਇੱਕ ਲੱਖ ਵੋਟਾਂ ਦੇ ਫਰਕ ਨਾਲ ਜਿੱਤੀ ਸੀ।ਉਨ੍ਹਾਂ ਦੀ ਮੌਤ ਦੇ ਕਾਰਨ ਉਪ ਚੌਣਾ ਕਰਵਾਉਣੀਆਂ ਪਈਆਂ ।ਬੇਸ਼ਕ ਇਸ ਦੌਰਾਨ ਪੰਜਾਬ 'ਚ ਹੋਈਆਂ ਵਿਧਾਨਸਭਾ ਚੌਣਾਂ 'ਚ ਇਸੇ ਸਾਲ ਸ਼ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੂੰ ਸੱਤਾ 'ਤੋਂ ਵਾਂਝਾ ਕਰ ਕੇ ਸੱਤਾ 'ਚ ਸਿਆਸਤ 'ਚ ਜ਼ੋਰਦਾਰ ਵਾਪਸੀ ਕੀਤੀ,ਪਰ ਉਸ ਦੇ ਬਾਵਜੂਦ ਗੁਰਦਾਸਪੁਰ ਉਪ ਚੌਣਾਂ 'ਚ ਅਜਿਹੇ ਨਤੀਜਿਆਂ ਦਾ ਵਿਸ਼ਵਾਸ ਤਾਂ ਕਿਸੇ ਨੂੰ ਵੀ ਨਹੀਂ ਹੋ ਰਿਹਾ ਹੋਵੇਗਾ। ਕਾਂਗ੍ਰਸ ਉਮੀਦਵਾਰ ਸੁਨੀਲ ਜਾਖੜ ਨੇ ਭਾਜਪਾ ਉਮੀਦਵਾਰ ਸਵਰਣ ਸਲਾਰੀਆ ਨੂੰ ਲਗਪਗ ਦੋ ਲੱਖ ਵੋਟਾਂ ਦੇ ਫਰਕ ਨਾਲ ਹਰਾਇਆ।ਮਤਦਾਨ ਹੁੰਦੇ-ਹੁੰਦੇ ਰਾਜਨੀਤਿਕ ਵਿਸ਼ਲੇਸ਼ਕ ਕਾਂਗ੍ਰਸ ਉਮੀਦਵਾਰ ਸੁਨੀਲ ਜਾਖੜ ਦੀ ਜਿੱਤ ਦੀ ਸੰਭਾਵਨਾ ਸਵੀਕਾਰ ਕਰਨ ਲੱਗ ਗਏ ਸੀ,ਪਰ ਫਾਸਲਾ ਦੋ ਲੱਖ ਦੇ ਨੇੜੇ ਤੇੜੇ ਪਹੁੰਚ ਜਾਵੇਗਾ ,ਇਸ ਦੀ ਆਸ ਉਨ੍ਹਾਂ ਨੇ ਵੀ ਨਹੀਂ ਕੀਤੀ ਸੀ।50 ਹਜਾਰ ਦੇ ਅੰਤਰ ਦੀ ਉਮੀਦ ਵਾਲਾ ਚੌਣ ਫੈਸਲਾ 1 ਲੱਖ 90 ਹਜਾਰ ਵੋਟਾਂ ਤੋਂ ਵੀ ਜ਼ਿਆਦਾ ਫਾਸਲੇ ਨਾਲ ਸਾਹਮਣੇ ਆਇਆ ਤਾਂ ਮੰਨ ਲੈਣਾ ਚਾਹੀਦਾ ਹੈ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਪੱਖ ਦੀ ਬਜਾਏ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਹੈ। ਬੀਜੇਪੀ ਅਤੇ ਅਕਾਲੀਆਂ ਦੀ ਤੁਲਣਾ 'ਚ ਕਾਂਗ੍ਰਸ ਲੋਕਾਂ ਦੇ ਸਾਹਮਣੇ ਜ਼ਿਆਦਾ ਇੱਕਜੁੱਟ ਅਤੇ ਸੰਗਠਿਤ ਨਜਰ ਆਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੌਣ ਪ੍ਰਚਾਰ ਨਹੀਂ ਨਜ਼ਰ ਆਏ। ਹਾਲਾਂਕਿ ਇਸਦਾ ਕਾਰਨ ਉਨ੍ਹਾਂ ਦੀ ਖਰਾਬ ਸਿਹਤ ਦੱਸੀ ਗਈ।ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ,ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਨਵਜੋਤ ਸਿੰਘ ਸਿੱਧੂ ਨੇ ਸੂਨੀਲ ਜਾਖੜ ਦਾ ਪ੍ਰਚਾਰ ਕੀਤਾ।ਮੁੱਦੇ ਤੋਂ ਇਲਾਵਾ ਗੱਲ ਕਰੀਏ ਤਾ ਸ਼ਾਇਦ ਉਮੀਦਵਾਰ ਦੀ ਚੌਣ 'ਚ ਵੀ ਭਾਜਪਾ ਤੋਂ ਭੁੱਲ ਹੋ ਗਈ। ਲੰਬੇ ਸਮੇਂ ਤੱਕ ਰਾਜ ਕਰਨ ਵਾਲੀਆਂ ਪਾਰਟੀਆਂ ਤੋਂ ਅਕਸਰ ਇਹੋ ਜਿਹੀਆਂ ਭੁੱਲਾਂ ਹੋ ਵੀ ਜਾਂਦੀਆਂ ਹਨ।ਬੇਸ਼ਕ ਵਿਨੋਦ ਖੰਨਾ ਕਈ ਵਾਰ ਗੁਰਦਾਸਪੁਰ ਤੋਂ ਸੰਸਦ ਚੁਣੇ ਗਏ ।ਉਹ ਪੁਲਾਂ ਵਾਲੇ ਬਾਬੇ ਦੇ ਨਾਂਅ ਨਾਲ ਵੀ ਜਾਣੇ ਜਾਂਦੇ ਰਹੇ,ਪਰ ਸੱਚ ਇਹ ਵੀ ਹੈ ਕਿ ਚੌਣਾਂ ਤੋਂ ਬਾਅਦ ਉਹ ਕਦੇ ਕਦਾਈ ਹੀ ਆਪਣੇ ਇਲਾਕੇ 'ਚ ਨਜਰ ਆਉਂਦੇ ਸਨ।ਅਜਿਹੇ 'ਚ ਵੋਟਰਾਂ ਨਾਲ ਸੰਪਰਕ ਅਤੇ ਵਿਕਾਸ ਕੰਮਾ 'ਤੇ ਨਜਰ ਰੱਖਣ ਦੀ ਜਿੰਮੇਵਾਰੀ ਉਨ੍ਹਾਂ ਦੀ ਧਰਮ ਪਤਨੀ ਕਵਿਤਾ ਖੰਨਾ ਹੀ ਨਿਭਾਉਂਦੀ ਸੀ। ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਕਵਿਤਾ ਵੀ ਗੁਰਦਾਸਪੁਰ ਤੋਂ ਟਿਕਟ ਦੀ ਦਾਅਵੇਦਾਰ ਸੀ ਪਰ,ਭਾਜਪਾ ਨੇ ਰਾਜਪੂਤ ਵੋਟਾਂ ਦੇ ਲਾਲਚ 'ਚ ਯੋਗ ਗੁਰੂ ਰਾਮਦੇਵ ਦੇ ਕਰੀਬੀ ਇੱਕ ਵਪਾਰੀ ਸਵਰਣ ਸਲਾਰੀਆ 'ਤੇ ਦਾਅ ਲਾਇਆ।ਯਕੀਨਨ ਹੀ ਇਹ ਦਾਅ ਪੁੱਠਾ ਪੈ ਗਿਆ ਅਤੇ ਇੱਕ ਲੱਖ ਤੋਂ ਜਿਆਦਾ ਵੋਟਾਂ ਨਾਲ ਜਿੱਤੀ ਗਈ ਸੀਟ ਭਾਜਪਾ ਲਗਪਗ ਦੋ ਲੱਖ ਵੋਟਾਂ ਤੇ ਫਰਕ ਨਾਲ ਹਾਰ ਗਈ।ਅਜਿਹਾ ਮੰਨਣ ਵਾਲਿਆਂ ਦੀ ਕਮੀ ਨਹੀਂ ਜੇਕਰ ਭਾਜਪਾ ਨੇ ਕਵਿਤਾ ਖੰਨਾ ਨੂੰ ਉਮੀਦਵਾਰ ਬਣਾਇਆ ਹੁੰਦਾ ਤਾਂ ਸ਼ਾਇਦ ਨਤੀਜਾ ਹੋਰ ਹੁੰਦਾ।ਪਰ ਹੁਣ ਅਜਿਹੇ ਤਰਕਾਂ ਦਾ ਕੋਈ ਫਾਇਦਾ ਨਹੀਂ ,ਨਾ ਹੀ ਕੋਈ ਅਰਥ ਹੈ। ਕੁਝ ਜਾਣਕਾਰ ਇਸ ਨੁੰ ਜੀਐਸਟੀ ਅਤੇ ਕਿਸਾਨਾ ਦੇ ਮਸਲਿਆਂ ਨਾਲ ਜੋੜ ਕੇ ਮੋਦੀ ਸਰਕਾਰ ਦੀਆਂ ਨੀਤੀਆਂ 'ਤੇ ਲੋਕਾਂ ਦਾ ਫੈਸਲਾ ਦੱਸ ਰਹੇ ਹਨ।ਕਾਂਗ੍ਰਸ ਦੇ ਲਈ ਇਹ ਜਿੱਤ ਕਾਫੀ ਮਾਇਨੇ ਰੱਖਦੀ ਹੈ।ਖਾਸਕਰ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲਈ। ਆਖਿਰਕਾਰ ਸਾਬਕਾ ਲੋਕ ਸਭਾ ਸਪੀਕਰ ਬਲਰਾਮ ਜਾਖੜ ਦੇ ਪੁੱਤਰ ਸੁਨੀਲ ਜਾਖੜ ਉਨ੍ਹਾਂ ਦੀ ਪਸੰਦ ਦੇ ਉਮੀਦਵਾਰ ਸਨ,ਪਰ ਇਸ ਨਾਲ ਅਤਿ ਆਤਮਵਿਸ਼ਵਾਸੀ ਹੋਣ ਦੀ ਥ੍ਹਾਂ,ਕੈਪਟਨ ਨੂੰ ਉਨ੍ਹਾਂ ਕੰਮਾ 'ਤੇ ਧਿਆਨ ਦੇਣਾ ਚਾਹੀਦਾ ਹੈ ,ਜਿੰਨ੍ਹਾਂ ਦੇ ਲਈ ਵੋਟਰਾਂ ਨੇ ਸੁਨੀਲ ਜਾਖੜ ਨੂੰ ਫਤਵਾ ਦਿੱਤਾ ਹੈ।ਇਹ ਉਪ_ਚੌਣਾਂ ਦਾ ਨਤੀਜਾ ਹਿਮਾਚਲ ਪ੍ਰਦੇਸ਼ ਵਿਧਾਨਸਭਾ ਚੌਣਾਂ ਤੋਂ ਪਹਿਲਾਂ ਆਇਆ ਹੈ,ਇਸ ਲਈ ਇਸਦਾ ਮਨੋਵਿਗਿਆਣਕ ਅਸਰ ਤਾਂ ਪ੍ਰਚਾਰ ਅਭਿਆਨ ਦੇ ਦੌਰਾਨ ਰਹੇਗਾ। ਆਮ ਆਦਮੀ ਪਾਰਟੀ ਦੇ ਉਮੀਦਵਾਰ ਲੈਫਟੀਨੈਂਟ ਜਨਰਲ ਸੁਰੇਸ਼ ਖਜੂਰੀਆ ਨੰੁੰ ਮਿਲੀਆਂ ਸਿਰਫ 23579 ਵੋਟਾਂ ਦੱਸਦੀਆਂ ਹਨ ਕਿ ਪਾਰਟੀ ਨੁੰ ਆਪਣੀ ਦਸ਼ਾ ਦਿਸ਼ਾ 'ਤੇ ਗੰਭੀਰ ਚਿੰਤਨ ਕਰਨ ਦੀ ਜ਼ਰੂਰਤ ਹੈ।
ਗੁਰਦਾਸਪੁਰ ਉਪ ਚੌਣਾ ਦੇ ਨਤੀਜਿਆਂ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹਕਿ ,ਇੱਕ ਸੀਟ 'ਤੇ ਜਿੱਤਣ ਨਾਲ ਜਨ ਭਾਵਨਾਂਵਾ ਨੂੰ ਕੋਈ ਫਰਕ ਨਹੀਂ ਪੈਂਦਾ।ਭਾਵੇਂ ਹੀ ਉਪਰੀ ਤੌਰ 'ਤੇ ਰਾਜਨਾਥ ਨੇ ਅਜਿਹੇ ਬਿਆਨ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਦਾ ਮਨੋਬਲ ਵਧਾਉਣ ਲਈ ਦੇ ਰਹੇ ਹਨ। ਪਰ ਅਸਲੀਯਤ ਇਹ ਹੈ ਕਿ ਇੱਕ ਸੀਟ 'ਤੇ ਜਿੱਤ ਹਾਰ ਦਾ ਸੰਕੇਤ ਦਿੰਦੀ ਹੈ ਜਨਭਾਵਨਾਵਾਂ ਦਾ। ਇਸਦਾ ਸਿੱਧਾ ਸੰਦੇਸ਼ ਇਹ ਵੀ ਜਾਂਦਾ ਹੈ ਕਿ ਪਾਰਟੀ ਨੇ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਖਿਲਾਫ ਜਾ ਕੇ ਟਿਕਟ ਜਾਰੀ ਕੀਤੀ।
ਆਮ ਆਦਮੀ ਪਾਰਟੀ ਦਾ ਨਿਰਾਸ਼ਾਜਨਕ ਪ੍ਰਦੂਸ਼ਣ ਵੀ ਸੋਚਣ ਲਈ ਮਜਬੂਰ ਕਰਦਾ ਹੈ।ਜੋ ਪਾਰਟੀ 6 ਮਹੀਨੇ ਪਹਿਲਾਂ ਸੂਬੇ ਦੀ ਸੱਤਾ 'ਤੇ ਕਾਬਜ ਹੋਣ ਦਾ ਸੁਪਨਾ ਦੇਖ ਰਹੀ ਸੀ,ਅੱਜ ਉਸਦੇ ਉਮੀਦਵਾਰ ਦੀ ਐਨੀ ਦੁਰਗਤੀ ਕਿਉਂ ਹੋਈ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਅਤੇ ਸਾਂਸਦ ਭਗਵੰਤ ਮਾਨ ਨੇ ਹਾਰ ਦੇ ਕਾਰਨਾਂ ਦੀ ਪੜਚੋਲ ਕਰਨ ਦੀ ਗੱਲ ਕਹੀ ਹੈ ।ਇਸ ਵਿਚ ਦੋ ਰਾਇ ਨਹੀਂ ਹੈ ਕਿ ਇਸ ਜਿੱਤ ਨਾਲ ਕਾਂਗ੍ਰਸ ਅਤੇ ਸੂਬੇ ਦੀ ਰਾਜਨੀਤੀ 'ਚ ਸੁਨੀਲ ਜਾਖੜ ਦਾ ਕੱਦ ਵਧੇਗਾ।ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਦਾ ਕ੍ਰੈਡਿਟ ਮਿਲਣਾ ਚਾਹੀਦਾ ।
ਗੁਰਦਾਸਪੁਰ ਸੀਟ ਗੰਵਾਉਣ ਤੋਂ ਬਾਅਦਾ ਭਾਜਪਾ ਨੰੂੰ ਹੁਣ ਜਰੂਰਤ ਹੈ ,ਇਸ ਉਪ ਚੌਣ 'ਚ ਲੁਕੇ ਸੰਕੇਤ_ਸੰਦੇਸ਼ ਸਹੀ ਅਰਥਾਂ 'ਚ ਸਮਝਣ ਦੀ ।ਗੁਰਦਾਸਪੁਰ ਦੀ ਜਿੱਤ ਦਾ ਸੁਨੇਹਾ ਉਸ਼ੱਤਰ ਭਾਰਤ ਦੇ ਹਿਮਾਚਲ ਤੋਂ ਪੱਛਮ ਦੇ ਗੁਜਰਾਤ ਤੱਕ ਪਹੁੰਚਣ 'ਚ ਜਿਆਦਾ ਸਮਾਂ ਨਹੀਂ ਲੱਗੇਗਾ। ਰਾਹੁਲ ਗਾਂਧੀ ਜਿਸ ਤਰ੍ਹਾਂ ਦੀ ਰਾਜਨੀਤੀ ਇਨ੍ਹਾਂ ਦਿਨਾਂ 'ਚ ਕਰ ਰਹੇ ਹਨ,ਉਸ ਵਿਚ ਇਹ ਦਮ ਭਰਨ ਦਾ ਕੰਮ ਕਰੇਗੀ।
ਹਰਪ੍ਰੀਤ ਸਿੰਘ ਬਰਾੜ
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ