ਅੱਜ ਕੱਲ੍ਹ ਦੇ ਬੱਚੇ ਨਾ ਆਗਿਆਕਾਰ , ਬਜ਼ੁਰਗਾਂ ਨੂੰ ਝਿੜਕ ਦੇ ਬਹੁਤ ਹੀ ਵਿਲੱਖਣ ਜਿਹੀ ਯਾਦ ਵਿੱਚੋਂ ਗੁਜਰਿਆਂ, ਬਚਪਨ ਜਿਵੇਂ ਉਨ੍ਹਾਂ ਲਈ ਦਾਦਾ-ਦਾਦੀ ਮਾਤਾ-ਪਿਤਾ ਦਾ ਬਹੁਤ ਸਰਲ ਜਿਹਾ ਪਿਆਰ ਜੁੜ ਜਾਂਦਾ ਹੈ। ਇਸ ਮਾਪਿਆਂ ਦੀ ਮਿੱਠੀ ਲੋਰੀ ਵਿੱਚ ਜਿਨਾਂ ਮਾਂ 'ਤੇ ਪਿਤਾ ਦਾ ਪਿਆਰ ਹੁੰਦਾ ਹੈ, ਉਨਾਂ ਪਿਆਰ ਹੀ ਬੁੱਢੇ ਹੋਰ ਰਹੇ ਦਾਦਾ-ਦਾਦੀ ਦਾ ਜੁੜਿਆਂ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਪਾਲਣ ਪੋਸ਼ਣ ਦੀ ਗੱਲ ਹੁੰਦੀ ਹੈ, ਕਿਨਾ ਜੋਗਦਾਨ ਮਾਤਾ-ਪਿਤਾ 'ਤੇ ਦਾਦਾ-ਦਾਦੀ ਦਾ ਹੁੰਦਾ ਹੈ। ਬੱਚਿਆਂ ਦੇ ਮਾਤਾ ਪਿਤਾ ਘਰ ਦੇ ਕੰਮਾਂ ਵਿੱਚ ਰੁੱਝ ਜਾਂਦੇ ਨੇ ਤਦ ਬੱਚਿਆਂ ਨੂੰ ਸੰਭਾਲਣ ਦਾ ਸਮਾਂ ਤਕਰੀਬਨ ਦਾਦਾ ਜਾਂ ਦਾਦੀ ਨੂੰ ਆ ਜਾਦਾ
ਹੈ। ਦਾਦੀ ਜਾਂ ਦਾਦਾ ਦਾ ਪਿਆਰ ਵੀ ਏਨੀਆਂ ਮਿੱਠੀਆਂ ਗੱਲਾਂ ਮਾਰ ਕੇ ਗੁਜਰ ਦਾ ਕਿ ਬੱਚਿਆਂ ਦਾ ਵਾਰ-ਵਾਰ ਦਾਦਾ-ਦਾਦੀ ਕੋਲ ਜਾਂ ਕੇ ਬੈਠਣਾ ਨਾ ਰੁਕ ਦਾ, ਝੱਟ ਹੀ ਮਾਤਾ ਕੋਲੇ ਹੁੰਦਿਆਂ ਬੱਚਿਆਂ ਦਾ ਧਿਆਨ ਦਾਦਾ-ਦਾਦੀ ਵੱੱਲ ਚਲਾ ਜਾਂਦਾ ਦਾਦੀ ਨੇ ਬੱਚਿਆਂ ਨੂੰ ਗੋਦੀ ਵਿੱਚ ਬਿਠਾ ਲੈਣਾ ਇਸੇ ਤਰ੍ਹਾਂ ਜਦੋਂ ਬੱਚਿਆਂ ਦੀ ਜਿਉ -ਜਿਉ ਬੁੱਧੀ ਵਿਕਸਿਤ ਹੁੰਦੀ ਗਈ ਦਾਦਾ-ਦਾਦੀ ਦੀ ਸਿੱਖਿਆ ਦਿੱਤੀ ਗਈ ਆਗਿਆ ਕਾਰ ਗੱਲਾਂ ਵੱਡਿਆਂ ਦਾ ਸਤਿਕਾਰ ਕਰਨਾ, ਝੂਠ ਨਹੀਂ ਬੋਲਣਾ, ਚੋਰੀ ਨਹੀਂ ਕਰਨੀ ਇੱਕ ਦੂਜੇ ਦੇ ਮਾਰਨਾ ਨਹੀਂ ਇਥੋਂ ਤੱਕ ਕੇ ਹਰ ਵਖਤ ਦੀਆਂ ਗੱਲਾਂ ਸਮਝਾਉਦੇ ਨੇ ਇਸੇ ਤਰ੍ਹਾਂ ਬਜ਼ੁਰਗਾਂ ਦੀ ਮਿੱਠੀ ਜਿਹੀ ਗੱਲ ਵਿੱਚ ਤਰਕ ਨੂੰ ਸਮਝਦਿਆਂ ਬੱਚੇ ਹਮੇਸ਼ਾਂ ਦਾਦਾ-ਦਾਦੀ ਕੋਲ ਭੱਜ ਜਾਂਦੈ 'ਤੇ ਉਹ ਵੀ ਇਜਾਜ਼ਤ ਮੰਗਦੇ 'ਤੇ ਦਾਦਾ-ਦਾਦੀ ਦੇ ਪੈਰੀ ਹੱਥ ਲਾ ਆਸ਼ੀਰਵਾਦ ਲੈਦੇ ਇਸੇ ਤਰ੍ਹਾਂ ਬੱਚਿਆਂ ਦਾ ਮਨੋਬਲ ਵੀ ਬਹੁਤ ਵਧ ਜਾਂਦਾ ਸੀ ਕਿਉਂਕਿ ਮਾਂ ਪਿਉ ਨਾਲੋ ਦਾਦਾ ਦਾਦੀ ਦਾ ਬੱਚਿਆਂ ਨੂੰ ਨਿੱਕੀ ਉਮਰ ਤੋਂ ਲੈ ਕੇ ਖੇਡਾਂ ਖੇਡਦੇ ਰਹਿੰਦੇ ਇਸੇ
ਤਰ੍ਹਾਂ ਬੱਚਿਆਂ ਦਾ ਧਿਆਨ ਆਗਿਆਕਾਰੀ ਗੱਲਾਂ 'ਤੇ ਖੇਡਾਂ ਵਿੱਚ ਲੰਘਦਾ ਇਸੇ ਤਰ੍ਹਾਂ ਇਹੀ ਬੱਚੇ ਜਦੋਂ ਮਾਤਾ-ਪਿਤਾ 'ਤੇ ਦਾਦਾ -ਦਾਦੀ ਦੀਆਂ ਪਾਲਣ ਹਾਰ ਗੱਲਾਂ ਵਿੱਚੋਂ ਗੁਜਰੇ ਸਿੱਖਿਆ ਸੰਸਥਾਨਾਂ ਵਿੱਚ ਜਾਂਦੇ ਨੇ ਤਾਂ ਇਨ੍ਹਾਂ ਦੀਆਂ ਪਿਆਰੀਆ-ਪਿਆਰੀਆ ਗੱਲਾਂ ਸੁਣ ਕੇ ਬਹੁਤ ਟੀਚਰ ਅਧਿਆਪਕ ਦਿਵਾਨੇ ਹੋ ਜਾਂਦੇ ਇਸੇ ਤਰ੍ਹਾਂ ਇਨ੍ਹਾਂ ਦੀ ਸ਼ੁਰੂਆਤ ਚੰਗੀਆਂ ਗੱਲਾਂ ਵਿੱਚ ਗੁਜਰ ਜਾਂਦੀ ਹੈ।ਇਹ ਜੋ ਬੱਚੇ ਨੇ ਮਾਤਾ ਪਿਤਾ 'ਤੇ ਦਾਦਾ -ਦਾਦੀ ਦੇ ਵੀ ਆਗਿਆਕਾਰੀ ਬੱਚੇ ਕਹਿਲਾਉਦੇ ਨੇ ਇਨ੍ਹਾਂ ਗੱਲਾਂ ਵਿੱਚੋਂ ਗੁਜਰ ਦੇਆ ਜੇਕਰ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇਂ ਇਸ ਸਮੇਂ ਵਿੱਚ ਅੱਜ ਕੱਲ ਦੇ ਨਵੀ ਪੀੜ੍ਹੀ ਵਾਲੇ ਬੱਚੇ ਮਾਂ -ਪਿਓ ਦੀ ਤਾਂ ਕੀ ਦਾਦਾ-ਦਾਦੀ ਦਾ ਵੀ ਜਿਕਰ ਨਹੀ ਕਰਦੇ ਇਹ ਬੱਚੇ 15 ਸਾਲ ਤੋਂ ਹੀ ਸ਼ੁਰੂ ਹੋ ਜਾਂਦੇ ਨੇ ਜਿਨ੍ਹਾਂ ਨੂੰ ਮਾੜੀ
ਮੋਟੀ ਇੱਜ਼ਤ ਕਰਨੀ ਸਿਖਾਈ ਜਾਂਦੀ ਹੈ ਉਹ ਵੀ ਭੁੱਲ ਜਾਂਦੇ ਨੇ ਆਖਰ ਇਹ ਬੱਚੇ ਮਾਪਿਆਂ ਸਾਹਮਣੇ ਹੀ ਬੁੱਢੇ ਦਾਦਾ ਦਾਦੀ ਨੂੰ ਮੰਦਭਾਗੀਆਂ ਗੱਲਾਂ ਬੋਲਦੇ ਨੇ 'ਤੇ ਮਾਂ -ਪਿਓ ਨੂੰ ਵੀ ਬੁੜੀ ਜਾਂ ਬੁੜਾ ਆਖ ਬਲਾਉਂਦੇ ਨੇ ਨਾ ਚੱਜ ਨਾ ਕੋਈ ਗੱਲ ਸੁਣ ਦੇ ਨਾ, ਆਪਣੀਆਂ ਹੀ ਗੱਲਾਂ ਮਾਰਦੇ ਨੇ ਇਹੀ ਬੱਚੇ ਇੰਟਰਨੈੱਟ ਦੀ ਸਰਚ ਵਿੱਚ ਸਾਮਲ ਹੋ ਕੇ ਇਸ ਵਿੱਚ ਬੱਝ ਜਾਂਦੇ ਨੇ ਜਾਂ ਟੀ. ਵੀ ਚੈਨਲਾਂ 'ਤੇ ਲੱਚਰਤਾ ਗੀਤ ਜੋ ਕੇ ਆਮ ਹੀ ਚੱਲ ਰਹੇ ਹੁੰਦੇ ਨੇ ਉਨ੍ਹਾਂ ਦਾ ਵੀ ਖਾਸ ਅਸਰ ਇਨ੍ਹਾਂ 'ਤੇ ਹੋ ਰਿਹਾ ਹੈ। ਕਈ ਬੱਚੇ ਗੇਮਾਂ ਦੀ ਵੀਡੀਓ ਵਿੱਚ ਰੁੱਝੇ ਵਖਤ ਨੂੰ ਬਰਬਾਦ ਕਰਦੇ ਨੇ ਅੰਤ ਜਦੋਂ ਘਰ ਦੇ ਮਾਂ-ਪਿਓ ਜਾਂ ਦਾਦਾ-ਦਾਦੀ ਘੂਰ ਦੇ ਨੇ ਤਾਂ ਕੋਈ ਹੋਰ ਹੀ ਉਲਟ ਗੱਲਾਂ ਸੁਣਾਉਦੇ ਨੇ ਅੰਤ ਇਨ੍ਹਾਂ ਦਾ ਇਹੀ ਕੁੱਝ ਸੁਣਨ ਵਾਲਾ ਖੋਖਲਾ ਦਿਮਾਗ ਜਦੋਂ ਮਾਪਿਆਂ ਵੱਲੋਂ ਦਾਦੀ ਜਾਂ ਦਾਦੇ ਨੂੰ ਖਾਣ ਪੀਣ ਵਾਲੀ ਚੀਜ਼ ਦੇਣ ਨੂੰ ਆਖਦੇ ਨੇ ਜਾਂ ਆਪ ਦਾਦਾ-ਦਾਦੀ ਕੁੱਝ ਮੰਗਦੇ ਨੇ ਤਾਂ ਇਨ੍ਹਾਂ ਬੱਚਿਆਂ ਦਾ ਪਿਆਰ ਨਾ ਪੇਸ਼ਾ ਨਜ਼ਰ ਨਹੀਂ ਆਉਂਦਾ ਸਗੋਂ ਰੋਹਬ ਨਾ ਆਕੜ ਕੇ ਬਜ਼ੁਰਗਾਂ ਦੀ ਗੱਲ ਨੂੰ ਟਾਲ ਦੇ ਨੇ ਬਹੁਤ ਬੱਚਿਆਂ ਦਾ ਸੁਭਾਅ ਮਾੜੀ ਹਾਲਤ ਹੀ ਹੈ, ਕਿ ਮਾਪਿਆਂ ਵੱਲੋਂ ਜਦੋਂ ਕੋਈ ਗੱਲ ਆਖੀ ਜਾਂਦੀ ਹੈ ਤਾਂ ਭਾਂਡੇ ਭੰਨਣ ਦੇ ਬਰਾਬਰ ਹੋ ਜਾਂਦੀ ਹੈ, ਮਾਪਿਆਂ ਦੀ ਗੱਲ ਵਿੱਚ ਹਾਮੀ ਨਹੀਂ ਭਰੀ ਜਾਂਦੀ ਅੰਤ ਜੋ ਵੀ ਗੱਲ ਮਾਤਾ -ਪਿਤਾ ਆਖਦੇ ਨੇ ਕਈ ਬੱਚੇ ਬਿਲਕੁਲ ਹੀ ਨਹੀਂ ਬੋਲਦੇ ਜਿਵੇਂ ਇਨ੍ਹਾਂ ਦਾ ਗੁੰਗੇ ਹੋਣਾ ਨਿਰਭਰ ਹੋਣਾ ਹੋਇਆ ਹੋਵੇ ਇਹੀ ਕਾਰਨ ਹੈ ਕਿ ਇਨ੍ਹਾਂ ਬੱਚਿਆਂ ਨੂੰ ਛੋਟੀ ਉਮਰੇ ਫੋਨ ਨਾ ਫੜਾਇਆ ਜਾਵੇ 'ਤੇ ਚੱਲ ਰਹੇ ਟੀ. ਵੀ ਚੈਨਲਾਂ 'ਤੇ ਲੱਚਰਤਾ ਗੀਤਾਂ ਨੂੰ ਨਾ ਲਾਇਆ ਜਾਵੇ ਜੇਕਰ ਬੱਚੇ ਇਹੀ ਕੁੱਝ ਸਿੱਖਣਗੇ ਤਾਂ ਇਨ੍ਹਾਂ ਦਾ ਧਿਆਨ ਮਾੜੇ ਪਾਸੇ ਲੱਗ ਆਪੇ ਖੋਖਲਾ ਹੋ ਜਾਵੇਗਾ, 'ਤੇ ਇਨ੍ਹਾਂ
ਨੂੰ ਵੱਧ ਤੋਂ ਵੱਧ ਬੁਰੀ ਸੰਗਤ ਤੋਂ ਬਚਾ ਕੇ ਰੱਖਿਆ ਜਾਣਾ ਚਾਹੀਦਾ ਹੈ। ਘਰ ਵਿੱਚ ਇਨ੍ਹਾਂ ਬੱਚਿਆਂ ਨੂੰ ਗੁਬਾਣੀ ਨਾਲ ਜੋੜਨਾ ਚਾਹੀਦਾ ਹੈ। ਪਿੰਡਾਂ ਵਿੱਚ ਸੱਥਾਂ ਦੀ ਵਣਜ ਬਹੁਤ ਹੀ ਸਹਿਜੇ ਹੁੰਦੀ ਸੀ, ਕਿੱਕਰ ਟਾਹਲੀਆਂ, ਕੱਚਿਆਂ ਰਾਹਾਂ ਦੀ ਸਿਰਕਤ ਵਿੱਚ ਸਾਮਿਲ ਬੱਚੇ ਇਨ੍ਹਾਂ ਸੱਥਾਂ ਦੇ ਇਕੱਠ ਵਿੱਚ ਬੈਠਦੇ ਸੀ,ਉਥੇ ਹੀ ਬਜ਼ੁਰਗਾਂ ਦੀ ਤਦਾਰ ਉਮਰ ਦੀ ਦਹਿਲੀਜ਼ ਦੇ ਅੰਸ਼ ਵਿੱਚ ਅਨੌਖਾ ਤਰਕ ਹੋਣਾ ਜਿਵੇਂ ਕੀ ਚਰਖੇ ਦੀ ਤੱਕਣੀ ਵਾਂਗੂੰ ਦਿਲ ਹਿਜਰਾ ਦੀ ਇਸ ਤੱਕਣੀ ਦਿਲ ਹਾਸਿਆਂ ਵਾਂਗੂੰ ਖੁਸ਼ ਹੋ ਜਾਂਦਾ, ਬਜ਼ੁਰਗਾਂ 'ਤੇ ਬੱਚਿਆਂ ਦਾ ਇਸ ਸਾਂਝੀ ਸੱਥ ਵਿੱਚ ਗੱਲਾਂ ਦਾ ਰੂਪ ਬਹੁਤ ਕੁੱਝ ਸਿਖਾਉਂਦਾ ਸੀ, ਹਮੇਸ਼ਾਂ ਉਸ ਪੁਰਾਣੀ ਯਾਦ ਨੂੰ ਤਾਜ਼ਾ ਰੱਖਦੇ ਸੀ। ਅੱਜ ਦੇ ਸਮੇਂ ਵਿੱਚ ਬੱਚਿਆਂ ਦਾ ਮਨ ਵਿਕਸਿਤ ਨਹੀਂ ਹੁੰਦਾ ਬਲ ਕੇ ਫੋਨਾਂ ਉੱਤੇ ਗੇਮਾਂ ਖੇਡਦੇ ਨੇ ਇਨ੍ਹਾਂ ਨੂੰ ਮਾਤਾ -ਪਿਤਾ ਦੀਆਂ ਦੱਸੀਆਂ ਗੱਲਾਂ ਅਕਸਰ ਹੀ ਭੁੱਲ ਜਾਂਦੇ ਨੇ 'ਤੇ ਮਾੜੀ ਸੰਗਤ ਵਿੱਚ ਪੈ ਕੇ ਬਹੁਤ ਹੀ ਮਾੜੀਆਂ ਹਰਕਤਾਂ ਕਰਦੇ, ਇਨ੍ਹਾਂ ਬੱਚਿਆਂ ਨੂੰ ਇਤਿਹਾਸ ਦੀਆਂ ਗੱਲਾਂ ਦੱਸਣੀਆਂ ਚਾਹੀਦੀਆਂ ਹਨ। ਇਨ੍ਹਾਂ ਨੂੰ ਗੁਰੂ ਦੀਆਂ ਕਿਤਾਬਾਂ ਪੜ੍ਹਾਈਆਂ ਜਾਣੀਆਂਚਾਹੀਦੀਆਂ ਹਨ। ਇਨ੍ਹਾਂ ਬੱਚਿਆਂ ਨੂੰ ਮਹਾਨ ਸ਼ਹੀਦ ਜੋਰਾਵਰ, ਫਤਿਹ ਸਿੰਘ, ਜੁਝਾਰ ਸਿੰਘ, ਅਜੀਤ ਸਿੰਘ ਜਿਹਨੂੰ ਜਿੱੱਤਿਆਂ ਹੀ ਨਾ ਜਾਂ ਸਕੇ ਸਹੀਦੀ ਦੇ ਮਹਾਨ ਯੋਧਿਆਂ ਦੀ ਗੱਲ ਕਰਨੀ
ਚਾਹੀਦੀ ਹੈ।
-ਜਮਨਾ ਸਿੰਘ ਗੋਬਿੰਦਗੜ੍ਹੀਆ
- ਸੰਪਰਕ: 98724-62794
59 ਲੋਕਾਂ ਨੂੰ ਜਿੰਦਾ ਸਾੜਣ 'ਤੇ ਸਿਰਫ ਉਮਰ ਕੈਦ
NEXT STORY