ਅੱਜ ਕੱਲ ਪੰਜਾਬ ਵਿੱਚ ਕਾਰੋਬਾਰ ਮੰਦੇ ਹੋਣ ਕਰਕੇ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ । ਹਰ ਕੋਈ ਵਿਦੇਸ਼ ਜਾਣ ਲਈ ਕਾਹਲਾ ਪਿਆ ਹੋਇਆ“ ਤੇ ਪੰਜਾਬ ਵਿੱਚ ਬਹੁਤ ਸਾਰੇ ਨਕਲੀ ਟਰੈਵਲ ਏਜੰਟ ਮੌਕੇ ਦੀ ਤਾੜ ਵਿੱਚ ਘੁੰਮ ਰਹੇ ਆ' ਜਦ ਵੀ ਕੋਈ ਜਵਾਨ ਏਨਾਂ ਏਜੰਟਾ ਦੇ ਜਾਲ ਵਿੱਚ ਫਸ ਜਾਂਦਾ ਉਹਦੀ ਫੱਟੀ ਪੋਚ ਕੇ ਰੱਖ ਦਿੰਦੇ ਹਨ। ਇਸ ਤਰਾ ਦੇ ਬਹੁਤ ਸਾਰੇ ਮਾਮਲੇ ਸਹਾਮਣੇ ਆ ਰਹੇ ਆ ' ਮੈਂ ਤਕਰੀਬਨ ਦਸ ਬਾਰਾਂ ਸਾਲ ਤੋਂ ਦੁਬਈ ਰਹਿ ਰਿਹਾਂ ਤੇ ੲਏਜੰਟਾ ਦੇ ਸਤਾਏ ਹੋਏ ਬਹੁਤ ਸਾਰੇ ਨੌਜਵਾਨ ਮਿਲ ਰਹੇ ਹਨ ਜਿੰਨਾਂ ਨੂੰ ਤਿੰਨ ਮਹੀਨੇ ਦਾ
ਟੂਰਿਸਟ ਵੀਜ਼ਾ ਦੇ ਕੇ ਭੇਜਿਆ ਜਾ ਰਿਹਾ ' ਵੀਜ਼ਾ ਦੇਣ ਸਮੇਂ ਏਜੰਟ ਬੜੇ ਢੰਗ ਤਰੀਕੇ ਨਾਲ ਭੇਚਲ ਕੇ ਕਹਿੰਦੇ ਆ ਕੇ ਇੱਥੇ ਕਿਸੇ ਨੂੰ ਵੀਜ਼ਾ ਨਹੀ ਵਿਖਾਉਣਾ ਤੇ ਨਾ ਹੀ ਕਿਸੇ ਨੂੰ ਦੱਸਣਾ 'ਬੱਸ ਤੈਨੂੰ ਜਾਣ ਸਾਰ ਕੰਮ ਮਿਲ ਜਾਣਾ ਤੇ ਸਾਡੇ ਭੋਲੇ ਭਾਲੇ ਗਰੀਬ ਨੌਜਵਾਨੲਇਨ੍ਹਾਂ ਦੀਆਂ ਗੱਲਾਂ ਵਿੱਚ ਆ ਕੇ ਆਪਣਾ ਕੀਮਤੀ ਸਮਾਂ ਤੇ ਪੈਸਾ ਬਰਬਾਦ ਕਰ ਰਹੇ ਨੇ ਉੱਥੋ ਇਹ ਕਹਿ ਕੇ ਤੋਰ ਦਿੱਤਾ ਜਾਦਾ ਕੇ ਤੁਹਾਨੂੰ ਜਾਣ ਸਾਰ ਕੰਮ ਮਿਲ ਜਾਣਾ ਦੁਬਈ ਦੀ ਮਸ਼ਹੂਰ ਇੰਗਲਸ਼ ਕੰਪਨੀ 'ਚ 'ਪਰ ਇਹ ਸਭ ਝੂਠ ਠੱਗੀ ਧੋਖਾ ਤੇ ਸਰਾ ਸਰ ਬੇਈਮਾਨੀ ਹੈ' ੲਉਥੇ ਪਹੁੰਚ ਕੇ ਵੀਰਾਂ ਨੂੰ ਨਾ ਤਾਂ ਕੰਮ ਮਿਲਦਾ ਤੇ ਨਾ ਰੋਟੀ ਨਾ ਰਹਿਣ ਲਈ ਕਮਰਾ ਤੇ ਭੁੱਖ ਦੁੱਖ ਦੇ ਸਤਾਏ ਸਾਡੇ ਵੀਰ ਏਥੇ ਆ ਕੇ ਰੁਲਦੇ ਰਹਿੰਦੇ ਆ ' ਸੋ ਮੈਂ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਸੁਚੇਤ ਕਰਨਾ ਚਾਹੁੰਦਾ ਹਾਂ। ਕੇ ਕਿਸੇ ਵੀ ਕੰਟਰੀ ਵਿੱਚ ਜਾਣ ਤੋਂ ਪਹਿਲਾ ਬਾਹਰੋਂ ਆਏ ਯਾਰਾਂ ਦੋਸਤਾਂ ਨਾਲ ਜਰੂਰ ਸਾਂਝ ਪਾਇਆ ਕਰੋ ਤਾਂ ਕੇ ਤੁਹਾਡਾ ਕੀਮਤੀ ਸਮਾਂ ਤੇ ਪੈਸਾ ਨਾ ਬਰਬਾਦ ਕੀਤਾ ਜਾਵੇ। ਸਾਰੀ ਤਸੱਲੀ ਕਰਨ ਤੋਂ ਬਾਅਦ ਏਜੰਟਾਂ ਨੂੰ ਪੈਸਾ ਦਿਓ ਤਾਂ ਕੇ ਸਹੀ ਤਰੀਕੇ ਨਾਲ ਵਿਦੇਸ਼
ਪਹੁੰਚਿਆ ਜਾਵੇ।
ਸੁਖਚੈਨ ਸਿੰਘ 'ਠੱਠੀ ਭਾਈ
00971527632924