ਮੰਗਲਵਾਰ ਦਾ ਦਿਨ ਹੈ ਚੜ੍ਹਿਆ, ਵਹੁਟੀ ਖ਼ਾਤਰ ਕਦੇ ਨਾ ਲੜਿਆ,
ਲੱਗਦਾ ਏ ਏਸ ਨਖੁੱਟੀ ਤਾਈਂ , ਤਾਂ ਹੀ ਤਾਂ ਏਨਾਂ ਗੁੱਸਾ ਚੜ੍ਹਿਆ,
ਕਰਿਓ ਨਾ ਗੁੱਸਾ ਜੇ ਬੇਇੱਜ਼ਤੀ ਮੈਂ ਕਰਾਂ, ਤੁਹਾਥੋਂ ਰੱਖ ਇਕ ਆਸ ਏ;
ਦੁਨੀਆ ਦੇ ਲੋਕੋ ਜਿਹੜੀ ਘਰਵਾਲੀ ਬਣੇ, ਸਾਨੂੰ ਓਸੇ ਦੀ ਤਲਾਸ਼ ਏ।
ਮਾਇਆ ਦੇ ਨਾ ਗੋਗੇ ਗਾਵੇ, ਉਹੀ ਚਾਹੀਦੀ ਜਿਹੜੀ ਸਾਨੂੰ ਚਾਹਵੇ,
ਚੁਗ਼ਲੀ ਨਿੰਦਿਆਂ ਤੋਂ ਦੂਰ ਰਹੇ ਉਹ, ਚੁਗ਼ਲਖੋਰਾਂ ਦੇ ਪਾਸ ਨਾ ਜਾਵੇ,
ਸਬਰ-ਸੰਤੋਖ਼ ਰੱਖੇ, ਰੱਬ ਜੋ ਭਾਣਾ ਮੰਨੇ, ਸਾਡੇ ਲਈ ਉਹੀ ਖ਼ਾਸ ਏ;
ਦੁਨੀਆ ਦੇ ਲੋਕੋ ਜਿਹੜੀ ਘਰਵਾਲੀ ਬਣੇ, ਸਾਨੂੰ ਓਸੇ ਦੀ ਤਲਾਸ਼ ਏ।
ਵਿੱਸਕੀ ਪੈੱਗ ਲੁਆ ਨੀਂ ਸਕਦਾ, ਗੱਡੀਆਂ ਵਿੱਚ ਘੁਮਾ ਨਹੀਂ ਸਕਦਾ,
ਹੱਕ-ਹਲਾਲ ਦੀ ਕਰ ਕੇ ਖਾਵਾਂ, ਖੋਹ-ਖਿੱਚ ਕਰਕੇ ਖਾ ਨਹੀਂ ਸਕਦਾ,
ਦੂਜਿਆਂ ਖ਼ਾਤਰ, ਸਦਾ ਜ਼ਿੰਦਗੀ ਗੁਜ਼ਾਰੀ, ਤਾਹੀਂ ਆਈ ਨਹੀਂ ਰਾਸ ਏ;
ਦੁਨੀਆ ਦੇ ਲੋਕੋ ਜਿਹੜੀ ਘਰਵਾਲੀ ਬਣੇ, ਸਾਨੂੰ ਓਸੇ ਦੀ ਤਲਾਸ਼ ਏ।
ਕਪਟੀ ਸ਼ਰੀਕਾਂ ਨੇ ਕਦੇ ਸ਼ਰਮ ਨਾ ਕੀਤੀ, ਸਦਾ ਬੁਰਾ-ਭਲਾ ਬੋਲਿਆ,
ਅਣਜਾਣ ਜਾਣ ਮੈਨੂੰ ਖੇਡਦੇ ਰਹੇ ਚਾਲਾਂ, ਉਹਨਾਂ ਕੁਫ਼ਰ ਹੀ ਤੋਲਿਆ,
ਬਦਬੂ ਫ਼ੈਲਾਈ ਉਨਾਂ ਜਦੋਂ ਦਿਲ ਕੀਤਾ, ਸਦਾ ਮੂੰਹੋਂ ਛੱਡੀ ਬਾਸ ਏ।
ਦੁਨੀਆ ਦੇ ਲੋਕੋ ਜਿਹੜੀ ਘਰਵਾਲੀ ਬਣੇ, ਸਾਨੂੰ ਓਸੇ ਦੀ ਤਲਾਸ਼ ਏ।
ਸਮਝੇ ਉਹ ਮੈਨੂੰ, ਗੱਲ ਮੇਰੀ ਮੰਨੇ, ਮੇਰਿਆਂ ਸ਼ਰੀਕਾਂ ਦੇ ਗਿੱਟੇ ਵੀ ਉਹ ਭੰਨੇ,
ਮੂਰਖ਼ ਸ਼ਰੀਕਾਂ ਸ਼ਰਮ ਵੇਚ ਕੇ ਹੈ ਖਾਧੀ, ਟੱਪ ਗਏ ਉਹ ਸਭ ਹੱਦਾਂ-ਬੰਨੇ,
ਪਰਸ਼ੋਤਮ ਦੇ ਤਾਹੀਂ ਉਨਾਂ ਤੰਗ ਬੜਾ ਕੀਤਾ, ਸਦਾ ਰੱਖਿਆ ਨਿਰਾਸ਼ ਏ।
ਦੁਨੀਆ ਦੇ ਲੋਕੋ ਜਿਹੜੀ ਘਰਵਾਲੀ ਬਣੇ, ਸਾਨੂੰ ਓਸੇ ਦੀ ਤਲਾਸ਼ ਏ।
ਮੂਰਖ਼ ਸਮਝਦੇ ਰਹੇ ਮੈਂ ਹਾਂ ਨਿਆਣਾ, ਪਹਿਨ ਬੈਠੇ ਰਹੇ ਉਹ ਚੌਧਰ ਬਾਣਾ,
ਧਾਲੀਵਾਲੀਆ ਕੁਝ ਨਾ ਬੋਲਿਆ, ਤਾਂਹੀ ਸਾਰਾ ਇਹ ਉਲਝਿਆ ਤਾਣਾ,
ਸਕੀਆਂ ਨਾ ਰੱਜ ਇਹ ਘਰ ਦੀਆਂ ਮੱਝਾਂ, ਭਾਵੇਂ ਪਾਇਆ ਬੜਾ ਘਾਸ ਏ।
ਦੁਨੀਆ ਦੇ ਲੋਕੋ ਜਿਹੜੀ ਘਰਵਾਲੀ ਬਣੇ, ਸਾਨੂੰ ਓਸੇ ਦੀ ਤਲਾਸ਼ ਏ।
ਪਰਸ਼ੋਤਮ ਲਾਲ ਸਰੋਏ
ਮੋਬਾ : 91-92175-44348
ਕਹਾਣੀ ਹੋਂਦ ਦੀ ਅਣਹੋਂਦ
NEXT STORY