ਭਗਤ ਸਿੰਘ ਤੂੰ ਹੀਂ ਦੱਸ
ਵਿਸ਼ਵਾਸ਼ ਕਰੀਏ ਤਾਂ ਕਿਹਦੇ 'ਤੇ
ਕਿੱਥੇ ਪੜ੍ਹੀਏ ਨੇਤਾਵਾਂ ਦੀ ਮਹਾਨਤਾ
ਸੀਨੇ ਦਾ ਅਕਾਰ ਤਾਂ ਦੱਸ ਦਿੰਦੇ ਨੇ
ਦਿਲ ਨਹੀਂ ਵਿਖਾਉਂਦੇ ਕਾਲੇ
ਕਿੰਝ ਇਹਨਾਂ ਦੇ ਨਾਹਰੇ ਮਿਣੀਏ
ਕਿੰਨੇ ਕੁ ਫੜ੍ਹ 2 ਨੀਹੀਂ ਚਿਣੀਏ
ਕੀ ਕਰੀਏ-ਕਦ ਲਾਸ਼ਾਂ ਗਿਣੀਏ
ਨੌਜਵਾਨ ਜੇ ਕੋਈ ਆਵਾਜ਼ ਉਚੀ ਕਰਦਾ ਹੈ
ਤਾਂ ਸਲਾਖਾਂ ਪਿੱਛੇ ਡੱਕ ਦਿੰਦੇ ਨੇ
ਕਲਮ ਜੇ ਕੋਈ ਬੋਲਦੀ ਹੈ ਤਾਂ
ਗੋਲੀ ਨਾਲ ਲੱਥਪੱਥ ਮਿਲਦੀ ਹੈ
ਤੇਰੀ ਤਾਰੀਖ਼ ਦਾ ਰਾਹ ਸਾਡੇ ਘਰ ਕੋਲ ਦੀ ਲੰਘਦਾ ਹੈ
ਸੜਕ ਦੇ ਦੋਹੀਂ ਪਾਸੀਂ ਤੇਰੇ ਪੱਗ ਦੇ ਰੰਗ ਝੂਲਦੇ ਨੇ
ਤੇਰੀ ਸ਼ਹਾਦਤ ਦਾ ਗੀਤ ਸੁਣ ਤਾਂ ਲੈਂਦੇ ਨੇ
ਪਰ ਜੇ ਇਹ ਲਟਕਦੇ ਹਨ
ਤਾਂ ਆਪਣੇ ਹੀ ਪਿੰਡ ਦੇ ਰੁੱਖ ਨਾਲ
ਭੁੱਖ ਦੇ ਰੱਸੇ ਬੰਨ੍ਹ 2 ਕੇ ਟਾਹਣਿਆਂ ਦੇ ਹੱਥਾਂ ਨਾਲ
ਦਸ ਕਿਹੜਾ ਟੁਰੇ ਇਹਨਾਂ ਦੀਆਂ ਪੈੜਾਂ ਤੇ
ਕਿੰਝ ਕਹੀਏ ਕਿਸੇ ਨੂੰ
ਕਿ ਬੱਚਿਆਂ ਦੇ ਸੁਪਨੇ ਜੇਬ 'ਚ ਪਾ ਕੇ ਨਾ ਲਟਕ
ਜ਼ਿੰਦ ਜੇ ਵਾਰਨੀ ਹੈ ਤਾਂ ਕੌਮ ਲਈ ਟੁਰ
ਅਕਸ ਜੇ ਬਨਾਉਣੇ ਨੇ ਤਾਂ ਅਰਥਸ਼ 'ਤੇ ਪਹਿਲਾਂ ਜਗ
ਵਿਚਾਰ ਦਲੀਲਾਂ ਬਹੁਤ ਹੁੰਦੀਆਂ ਨੇ ਜ਼ਾਲਮਾਂ ਲਈ
ਇਹ ਤਾਂ ਰੱਬ ਨੂੰ ਲੱਭਦੇ 2 ਨਹੀਂ ਥੱਕਦੇ
ਤੇਰੀ ਨਾਸਤਿਕਤਾਂ ਦਾ ਇਕ ਵੀ ਨਹੀਂ ਪੜ੍ਹਿਆ ਇਹਨਾ ਸਫ਼ਾ
ਇਹਨਾਂ ਲਈ ਆਜ਼ਾਦੀ
ਭੁੱਖੇ ਰਹਿ 2 ਜੀਣਾ ਹੈ-
ਤੇ ਜੋ ਵੀ ਬਚਿਆ ਹੈ ਆਂਦਰਾਂ 'ਚ
ਬੂੰਦ 2 ਸੁੱਕਦਾ ਲਹੂ ਇਹਨਾਂ ਆਪੇ ਹੀ ਪੀਣਾ ਹੈ
ਪੱਗ ਇਹਨਾਂ ਦੇ
ਜਿਹੜੇ ਮਰਜ਼ੀ ਰੰਗ ਦੀ ਬੰਨ੍ਹ ਦੇ
ਮੂੰਹੋਂ ਇਹਨਾਂ ਦੇ ਸੱਤਾ ਦੇ ਹੀ ਰੰਗ ਕਿਰਨਗੇ
ਇਹਨਾਂ ਨੇ ਕੀ ਲੈਣਾ ਲੈਨਿਨ ਮਾਰਕਸ
ਜਾਂ ਮਾਓ ਤੋਂ
ਇਹ ਤਾਂ ਤੈਨੂੰ ਵੀ ਅਖਬਾਰ ਟੀਵੀ 'ਚ ਹੀ ਮਿਲਦੇ ਨੇ
ਜਾਂ ਕਦੇ-2 ਤੇਰੇ ਬੁੱਤ ਵੱਲ ਉਂਗਲੀ ਕਰਦੇ-2
ਡਰਦੇ-2 ਲੰਘਦੇ ਨੇ
ਸਿੱਜਦਾ ਤੈਨੂੰ ਯਾਰਾ
ਤੇਰੀ ਸੋਚ ਦੀ ਮੂਰਤ ਨੂੰ
ਸੁਪਨਿਆਂ ਦੇ ਸੰਸਾਰ ਨੂੰ
ਤੇਰੇ ਸਾਰੇ ਪਰਿਵਾਰਾਂ ਨੂੰ
ਤੇਰੇ ਨਾਲ ਟੁਰੇ ਯਾਰਾਂ ਨੂੰ
ਮੁਬਾਰਕ ਤੈਨੂੰ ਤੇਰਾ ਜਨਮ ਦਿਨ
ਡਾ. ਅਮਰਜੀਤ ਟਾਂਡਾ
ਉਦੇਪੂਰ ਡਿਵੈਲਪਮੈਂਟ ਅਥਾਰਟੀ ਦੇ ਸੈਕਟਰੀ ਦਾ ਐਸ.ਜੀ.ਪੀ.ਸੀ. ਦੇ ਸੈਕਟਰੀ ਵਲੋਂ ਸਨਮਾਨ
NEXT STORY