ਜੰਮੂ- ਅੱਤਵਾਦੀਆਂ ਦੇ ਵਧਦੇ ਹਮਲਿਆਂ ਅਤੇ ਟਾਰਗੇਟ ਕਿਲਿੰਗ ਕਰ ਕੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ 10 ਕਸ਼ਮੀਰੀ ਪੰਡਤ ਪਰਿਵਾਰ ਡਰ ਅਤੇ ਤਣਾਅ ਕਾਰਨ ਆਪਣੇ ਘਰ ਛੱਡ ਕੇ ਜੰਮੂ ਆ ਗਏ ਹਨ। ਜ਼ਿਕਰਯੋਗ ਹੈ ਕਿ ਕਸ਼ਮੀਰ ’ਚ ਅੱਤਵਾਦੀਆਂ ਵਲੋਂ ਕਸ਼ਮੀਰੀ ਪੰਡਤਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰਨ ਦੀਆਂ ਵਾਰਦਾਤਾਂ ਕਾਫੀ ਵੱਧ ਗਈਆਂ ਹਨ। ਚੌਧਰੀਗੁੰਡ ਦੇ ਵਾਸੀਆਂ ਨੇ ਦੱਸਿਆ ਕਿ ਹਾਲ ਹੀ ’ਚ ਵਧ ਰਹੇ ਅੱਤਵਾਦੀ ਹਮਲਿਆਂ ਨਾਲ ਭਾਈਚਾਰੇ ’ਚ ਤਣਾਅ ਅਤੇ ਡਰ ਦਾ ਮਾਹੌਲ ਕਾਇਮ ਹੈ।
ਇਹ ਲੋਕ 1990 ਦੇ ਦਹਾਕੇ ਤੋਂ ਕਸ਼ਮੀਰ ਵਿਚ ਰਹਿ ਰਹੇ ਹਨ ਪਰ ਮੁਸ਼ਕਲ ਤੋਂ ਮੁਸ਼ਕਲ ਸਮੇਂ ਵਿਚ ਉਨ੍ਹਾਂ ਨੇ ਆਪਣੇ ਘਰ ਕਦੇ ਨਹੀਂ ਛੱਡੇ। ਕਸ਼ਮੀਰੀ ਪੰਡਤ ਪੂਰਨ ਕ੍ਰਿਸ਼ਨ ਭੱਟ ਦੀ 15 ਅਕਤੂਬਰ ਨੂੰ ਸ਼ੋਪੀਆਂ ਜ਼ਿਲ੍ਹੇ ਦੇ ਚੌਧਰੀਗੁੰਡ ਪਿੰਡ ’ਚ ਉਨ੍ਹਾਂ ਦੇ ਜੱਦੀ ਘਰ ਦੇ ਬਾਹਰ ਅੱਤਵਾਦੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਉੱਥੇ ਹੀ ਸ਼ੋਪੀਆਂ ਜ਼ਿਲ੍ਹੇ ’ਚ 18 ਅਕਤੂਬਰ ਨੂੰ ਅੱਤਵਾਦੀਆਂ ਵਲੋਂ ਕੀਤੇ ਗਏ ਗ੍ਰਨੇਡ ਹਮਲੇ ’ਚ ਮੋਨੀਸ਼ ਕੁਮਾਰ ਅਤੇ ਰਾਮ ਸਾਗਰ ਮਾਰੇ ਗਏ ਸਨ।
ਚੌਧਰੀਗੁੰਡ ਦੇ ਇਕ ਵਾਸੀ ਨੇ ਦੱਸਿਆ ਕਿ 10 ਕਸ਼ਮੀਰੀ ਪੰਡਤ ਪਰਿਵਾਰ ਯਾਨੀ ਭਾਈਚਾਰੇ ਦੇ 35 ਤੋਂ 40 ਲੋਕ ਡਰ ਅਤੇ ਤਣਾਅ ਕਾਰਨ ਪਿੰਡ ਛੱਡ ਕੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਹੁਣ ਖਾਲੀ ਹੋ ਗਿਆ ਹੈ। ਇਕ ਹੋਰ ਪਿੰਡ ਵਾਸੀ ਨੇ ਕਿਹਾ ਕਿ ਕਸ਼ਮੀਰ ਘਾਟੀ ’ਚ ਸਥਿਤੀ ਸਾਡੇ ਲਈ ਰਹਿਣ ਲਾਇਕ ਨਹੀਂ ਬਚੀ ਹੈ। ਲਗਾਤਾਰ ਹੋ ਰਹੇ ਕਤਲ ਕਾਰਨ ਅਸੀਂ ਡਰ ’ਚ ਜੀ ਰਹੇ ਹਾਂ। ਸਾਡੇ ਲਈ ਕੋਈ ਸੁਰੱਖਿਆ ਵਿਵਸਥਾ ਨਹੀਂ ਕੀਤੀ ਗਈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਵਾਰ-ਵਾਰ ਸੁਰੱਖਿਆ ਮੁਹੱਈਆ ਕਰਾਉਣ ਦੀ ਗੁਹਾਰ ਲਾਉਣ ਦੇ ਬਾਵਜੂਦ ਉਨ੍ਹਾਂ ਦੇ ਪਿੰਡ ਤੋਂ ਬੇਹੱਦ ਦੂਰ ਇਕ ਪੁਲਸ ਚੌਕੀ ਬਣਾਈ ਗਈ ਹੈ।
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਮਹਿਬੂਬਾ ਮੁਫ਼ਤੀ ਨੂੰ 15 ਨਵੰਬਰ ਤੱਕ ਸਰਕਾਰੀ ਰਿਹਾਇਸ਼ ਖਾਲੀ ਕਰਨ ਦੇ ਦਿੱਤੇ ਹੁਕਮ
NEXT STORY