ਨਿਊਯਾਰਕ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 100ਵੇਂ ਐਡੀਸ਼ਨ ਦਾ ਇੱਥੇ ਸੰਯੁਕਤ ਰਾਸ਼ਟਰ ਹੈੱਡ ਕੁਆਰਟਰ 'ਚ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਮਿਸ਼ਨ ਨੇ ਟਵੀਟ ਕੀਤਾ,''ਇਤਿਹਾਸਕ ਪਲ ਲਈ ਤਿਆਰ ਹੋ ਜਾਓ। ਪ੍ਰਧਾਨ ਮੰਤਰੀ ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦੇ 100ਵੇਂ ਐਡੀਸ਼ਨ ਦਾ ਸੰਯੁਕਤ ਰਾਸ਼ਟਰ ਹੈੱਡ ਕੁਆਰਟਰ ਦੇ 'ਟਰੱਸਟੀਸ਼ਿਪ ਕਾਊਂਸਿਲ ਚੈਂਬਰ' 'ਚ 30 ਅਪ੍ਰੈਲ ਨੂੰ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ।'' 'ਮਨ ਕੀ ਬਾਤ' ਪ੍ਰੋਗਰਾਮ ਤਿੰਨ ਅਕਤੂਬਰ 2014 ਨੂੰ ਸ਼ੁਰੂ ਹੋਇਆ ਸੀ ਅਤੇ ਇਹ ਹਰ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਪ੍ਰਸਾਰਿਤ ਹੁੰਦਾ ਹੈ। ਕੁੱਲ 30 ਮਿੰਟ ਦੇ ਇਸ ਪ੍ਰੋਗਰਾਮ ਦਾ 100ਵਾਂ ਐਡੀਸ਼ਨ 30 ਅਪ੍ਰੈਲ ਨੂੰ ਭਾਰਤੀ ਸਮੇਂ ਅਨੁਸਾਰ 11 ਵਜੇ ਅਤੇ ਨਿਊਯਾਰਕ 'ਚ ਸ਼ਨੀਵਾਰ ਦੇਰ ਰਾਤ 1.30 ਵਜੇ ਪ੍ਰਸਾਰਿਤ ਹੋਵੇਗਾ।
ਸੰਯੁਕਤ ਰਾਸ਼ਟਰ ਹੈੱਡ ਕੁਆਰਟਰ 'ਚ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਇਤਿਹਾਸਕ ਹੋਵੇਗਾ। ਭਾਰਤ ਦੇ ਸਥਾਈ ਮਿਸ਼ਨ ਨੇ ਕਿਹਾ,''ਮਨ ਕੀ ਬਾਤ ਇਕ ਮਹੀਨਾਵਾਰ ਰਾਸ਼ਟਰੀ ਪਰੰਪਰਾ ਬਣ ਗਈ ਹੈ, ਜੋ ਲੱਖਾਂ ਲੋਕਾਂ ਨੂੰ ਭਾਰਤ ਦੀ ਵਿਕਾਸ ਯਾਤਰਾ 'ਚ ਹਿੱਸਾ ਲੈਣ ਲਈ ਪ੍ਰੇਰਿਤ ਕਰਦਾ ਹੈ।'' ਨਿਊਯਾਰਕ 'ਚ ਭਾਰਤ ਮਹਾਵਣਜ ਦੂਤਘਰ ਵੀ ਭਾਈਚਾਰਕ ਸੰਗਠਨਾਂ ਨਾਲ ਮਿਲ ਕੇ ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਨਿਊਜਰਸੀ 'ਚ ਭਾਰਤੀ-ਅਮਰੀਕੀਆਂ ਅਤੇ ਪ੍ਰਵਾਸੀ ਭਾਈਚਾਰੇ ਦੇ ਮੈਂਬਰਾਂ ਲਈ 'ਮਨ ਕੀ ਬਾਤ' ਦੀ 100ਵੇਂ ਐਡੀਸ਼ਨ ਦੇ ਪ੍ਰਸਾਰਨ ਦੀ ਵਿਵਸਥਾ ਕਰੇਗਾ।
ਹੁਣ ਓਵਰਟਾਈਮ ਲਈ ਮਿਲਣਗੇ ਦੁੱਗਣੇ ਪੈਸੇ! ਮੁਫ਼ਤ ਮੈਡੀਕਲ ਟੈਸਟ ਦੀ ਸਹੂਲਤ, ਤਜਵੀਜ਼ ਨੂੰ ਮਿਲੀ ਮਨਜ਼ੂਰੀ
NEXT STORY