ਗੁਰੂਗ੍ਰਾਮ (ਏਜੰਸੀ)- ਇੰਸਟਾਗ੍ਰਾਮ 'ਤੇ ਕੁੜੀ ਨਾਲ ਗੱਲ ਕਰਨ 'ਤੇ 15 ਸਾਲਾ ਮੁੰਡੇ ਨੇ ਆਪਣੀ ਹੀ 16 ਸਾਲਾ ਦੋਸਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਦੋਸ਼ੀ ਨੇ ਦੋਸਤ ਨੂੰ ਬੁੱਧਵਾਰ ਦੀ ਰਾਤ ਬੀਅਰ ਪੀਣ ਲਈ ਬੁਲਾਇਆ ਸੀ। ਮਾਮਲੇ 'ਚ ਪੁਲਸ ਨੇ ਕਾਤਲ ਨੂੰ ਕੁਝ ਹੀ ਘੰਟਿਆਂ ਦੌਰਾਨ ਰੇਵਾੜੀ ਤੋਂ ਕਾਬੂ ਕਰ ਲਿਆ। ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਇਸਤੇਮਾਲ ਕੀਤਾ ਗਿਆ ਚਾਕੂ ਵੀ ਬਰਾਮਦ ਕਰ ਲਿਆ। ਗੁਰੂਗ੍ਰਾਮ ਸੈਕਟਰ 40 ਥਾਣਾ ਇੰਚਾਰਜ ਇੰਸਪੈਕਟਰ ਮਨੋਜ ਵਰਮਾ ਅਨੁਸਾਰ ਮੱਧ ਪ੍ਰਦੇਸ਼ ਦੇ ਛਤਰਪੁਰ ਦਾ ਰਹਿਣ ਵਾਲਾ 16 ਸਾਲਾ ਮੁੰਡਾ ਝਾੜਸਾ ਪਿੰਡ 'ਚ ਪਰਿਵਾਰ ਨਾਲ ਰਹਿੰਦਾ ਸੀ। ਉਸ ਦੇ ਪਿਤਾ ਰਾਜਕੁਮਾਰ ਪਿਛਲੇ 15 ਸਾਲਾਂ ਤੋਂ ਮਜ਼ਦੂਰੀ ਕਰਦੇ ਹਨ। ਜਦੋਂ ਕਿ ਨਾਬਾਲਗ ਇਕ ਟੈਂਟ ਹਾਊਸ 'ਚ ਵੇਟਰ ਦਾ ਕੰਮ ਕਰਦਾ ਸੀ। ਬੁੱਧਵਾਰ ਰਾਤ ਨਾਬਾਲਗ ਦੀ ਲਾਸ਼ ਸੈਕਟਰ 40 ਸਥਿਤ ਇਕ ਘਰ ਦੇ ਬਾਹਰ ਮਿਲੀ। ਉਸ ਦੇ ਗਲੇ 'ਤੇ ਢਿੱਡ 'ਤੇ ਚਾਕੂਆਂ ਦੇ ਨਿਸ਼ਾਨ ਸਨ। ਗਲੀ 'ਚ ਮੌਜੂਦ ਗਾਰਡ ਨੇ ਦੱਸਿਆ ਕਿ ਨੌਜਵਾਨ ਕਾਫ਼ੀ ਦੂਰ ਤੋਂ ਦੌੜਦਾ ਹੋਇਆ ਆ ਰਿਹਾ ਸੀ ਅਤੇ ਘਰ ਦੇ ਬਾਹਰ ਡਿੱਗ ਗਿਆ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਸੈਕਟਰ-40 ਥਾਣਾ ਪੁਲਸ ਹਾਦਸੇ ਵਾਲੀ ਜਗ੍ਹਾ ਪਹੁੰਚੀ। ਉੱਥੇ ਹੀ ਪੁਲਸ ਨੇ ਸੀਨੀਅੜ ਅਧਿਕਾਰੀ, ਪੁਲਸ ਦੀ ਸੀਨ-ਆਫ਼ ਕ੍ਰਾਈਮ, ਐੱਲ.ਐੱਸ.ਐੱਲ. ਅਤੇ ਫਿੰਗਰਪ੍ਰਿੰਟ ਦੀਆਂ ਟੀਮਾਂ ਨੇ ਹਾਦਸੇ ਵਾਲੀ ਜਗ੍ਹਾ ਦਾ ਨਿਰੀਖਣ ਕੀਤਾ। ਸੈਕਟਰ-40 ਥਾਣਾ ਪੁਲਸ ਨੇ ਕਤਲ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ।
ਸੈਕਟਰ-40 ਥਾਣਾ ਇੰਚਾਰਜ ਇੰਸਪੈਕਟਰ ਮਨੋਜ ਵਰਮਾ ਦੀ ਪੁਲਸ ਟੀਮ ਨੇ ਸਾਂਝੀ ਕਾਰਵਾਈ ਰਕਦੇ ਹੋਏ ਕਾਤਲ 15 ਸਾਲਾ ਮੁੰਡੇ ਨੂੰ ਸਿਰਫ਼ 16 ਘੰਟਿਆਂ ਅੰਦਰ ਰੇਵਾੜੀ ਤੋਂ ਕਾਬੂ ਕਰ ਲਿਆ। ਦੋਸ਼ੀ ਨਾਬਾਲਗ ਨੇ ਪੁਲਸ ਨੂੰ ਦੱਸਿਆ ਕਿ ਉਹ ਅਤੇ ਨਾਬਾਲਗ ਦੋਵੇਂ ਹੀ ਝਾੜਸਾ 'ਚ ਰਹਿੰਦੇ ਅਤੇ ਇੰਸਟਾਗ੍ਰਾਮ 'ਤੇ ਦੋਸਤ ਸਨ। ਮ੍ਰਿਤਕ ਮੁੰਡੇ ਦੀ ਪਿਛਲੇ ਕਰੀਬ ਇਕ-ਡੇਢ ਸਾਲ ਤੋਂ ਇਕ ਕੁੜੀ ਨਾਲ ਦੋਸਤੀ ਸੀ। ਉੱਥੇ ਹੀ ਕੁੜੀ ਪਿਛਲੇ ਕੁਝ ਦਿਨਾਂ ਤੋਂ ਦੋਸ਼ੀ ਨਾਲ ਵੀ ਗੱਲ ਕਰਨ ਲੱਗੀ। ਜਦੋਂ ਦੋਸ਼ੀ ਨੂੰ ਪਤਾ ਲੱਗਾ ਕਿ ਜਿਸ ਕੁੜੀ ਨਾਲ ਉਸ ਗੱਲ ਕਰਦਾ ਹੈ, ਉਹੀ ਕੁੜੀ ਪੀੜਤ ਨਾਲ ਵੀ ਗੱਲ ਕਰਦੀ ਹੈ ਤਾਂ ਉਹ ਮੁੰਡੇ ਨਾਲ ਰੰਜਿਸ਼ ਰੱਖਣ ਲੱਗਾ। ਇਸ ਦੀ ਰੰਜਿਸ਼ ਰੱਖਦੇ ਹੋਏ 15 ਸਾਲਾ ਦੋਸ਼ੀ ਨੇ ਆਪਣੇ ਇੰਸਟਾਗ੍ਰਾਮ ਦੋਸਤ ਦਾ ਕਤਲ ਕਰਨ ਦੀ ਯੋਜਨਾ ਬਣਾਈ। ਉਸ ਨੇ ਮੰਗਲਵਾਰ ਨੂੰ 150 ਰੁਪਏ 'ਚ ਚਾਕੂ ਖਰੀਦਿਆ। ਉੱਥੇ ਹੀ ਬੁੱਧਵਾਰ ਰਾਤ ਨੂੰ ਯੋਜਨਾ ਅਨੁਸਾਰ ਦੋਸਤ ਨੂੰ ਬੀਅਰ ਪੀਣ ਦੇ ਬਹਾਨੇ ਬੁਲਾਇਆ ਅਤੇ ਚਾਕੂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰਨਾਥ ਯਾਤਰਾ: ਹੁਣ 2.66 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫ਼ਾਨੀ ਦੇ ਦਰਸ਼ਨ
NEXT STORY