ਮੁੰਬਈ— 3 ਫੁੱਟ 3 ਇੰਚ ਦੀ ਮੀਰਾ ਨੇ ਸਿਹਤਮੰਦ ਬੇਟੇ ਨੂੰ ਜਨਮ ਦਿੱਤਾ ਹੈ। ਮੀਰਾ ਅਤੇ ਉਸ ਦਾ ਪਤੀ ਗਣੇਸ਼ ਦੋਨੋਂ ਹੀ ਬੌਣੇ ਹਨ। ਉਨ੍ਹਾਂ ਦੀ ਹਾਇਟ ਨੂੰ ਦੇਖਦੇ ਹੋਏ ਡਾਕਟਰ ਨੇ ਗਰਭਪਾਤ ਕਰਨ ਦੀ ਸਲਾਹ ਦਿੱਤੀ ਸੀ। ਦੋਨਾਂ ਨੇ ਰਿਸਕ ਲੈ ਕੇ ਬੱਚੇ ਨੂੰ ਜਨਮ ਦੇਣ ਦਾ ਫੈਸਲਾ ਕੀਤਾ। ਮੀਰਾ ਨੇ ਦੱਸਿਆ ਕਿ ਸ਼ੁਰੂਆਤ 'ਚ ਡਾਕਟਰ ਨੇ ਸਾਨੂੰ ਕਿਹਾ ਕਿ ਅਸੀਂ ਮਾਤਾ-ਪਿਤਾ ਨਹੀਂ ਬਣ ਸਕਦੇ, ਅਸੀਂ ਟੁੱਟ ਗਏ ਸੀ। ਗਰਭ ਅਵਸਥਾ ਦੀ ਸ਼ੁਰੂਆਤੀ ਦੌਰ 'ਚ ਮੀਰਾ ਗੰਭੀਰ ਦਿਲ ਦੇ ਰੋਗ ਤੋਂ ਪੀੜਿਤ ਸੀ। ਉਹ ਦੋਨੋਂ ਜੇ.ਜੇ ਹਸਪਤਾਲ ਗਏ, ਜਿੱਥੇ ਡਾਕਟਰਾਂ ਨੇ ਕਿਹਾ ਕਿ ਉਹ ਉਨ੍ਹਾਂ ਦਾ ਗਰਭਪਾਤ ਨਹੀਂ ਕਰਨਗੇ।
ਡਾਕਟਰਾਂ ਨੇ ਫੈਸਲਾ ਲਿਆ ਕਿ ਉਹ ਹਰ ਹਾਲਤ 'ਚ ਬੱਚੇ ਅਤੇ ਮਾਂ ਨੂੰ ਬਚਾਉਣਗੇ। ਜੇ.ਜੇ ਹਸਪਤਾਲ ਦੇ ਇਸਤਰੀ ਰੋਗ ਵਿਭਾਗ ਦੇ ਪ੍ਰਮੁੱਖ ਡਾ. ਅਸ਼ੋਕ ਆਨੰਦ ਨੇ ਦੱਸਿਆ ਕਿ ਵੱਖ-ਵੱਖ ਵਿਭਾਗ ਦੀ ਟੀਮ ਨੇ ਉਨ੍ਹਾਂ 'ਤੇ 24 ਘੰਟੇ ਨਜ਼ਰ ਬਣਾਏ ਰੱਖੀ ਸੀ। ਮੀਰ ਅਤੇ ਗਣੇਸ਼ ਦੀ ਮੁਲਾਕਾਤ ਇਕ ਵਿਆਹ 'ਚ ਹੋਈ ਸੀ। ਗਣੇਸ਼ ਅਤੇ ਮੀਰਾ ਦੇ ਭਰਾ-ਭੈਣਾਂ ਦੀ ਹਾਈਟ ਸਮਾਨ ਹੈ। ਡਾਕਟਰ ਨੇ ਦੱਸਿਆ ਕਿ ਹੁਣ ਤੱਕ ਦੇਖ ਕੇ ਅਜਿਹਾ ਨਹੀਂ ਲੱਗ ਰਿਹਾ ਕਿ ਬੱਚਾ ਵੀ ਬੌਣਾ ਹੋਵੇਗਾ। ਉਸ ਦੀ ਹਾਈਟ ਹੋਰ ਬੱਚਿਆਂ ਦੀ ਤਰ੍ਹਾਂ ਹੈ ਪਰ ਹੁਣ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ।
ਸਤਸੰਗ ਭਵਨ ਤੋਂ ਵਾਪਸ ਆ ਰਹੇ ਬਜ਼ੁਰਗ ਨੂੰ ਮਿਲੀ ਦਰਦਨਾਕ ਮੌਤ
NEXT STORY