ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਤੋਂ ਇਕ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੀਤੀ ਰਾਤ ਆਈ ਤੇਜ਼ ਹਨੇਰੀ ਤੇ ਤੂਫ਼ਾਨ ਕਾਰਨ ਦਰੱਖਤ ਟੁੱਟ ਕੇ ਡਿੱਗ ਗਏ, ਜਿਸ ਕਾਰਨ 3 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਤੇ ਆ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਭੇਜਿਆ।
ਤੇਜ਼ ਹਨੇਰੀ ਤੇ ਤੂਫ਼ਾਨ ਕਾਰਨ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਸੀ। ਹਵਾ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਲੋਕਾਂ ਨੂੰ ਤੁਰਨਾ ਵੀ ਔਖਾ ਲੱਗ ਰਿਹਾ ਸੀ। ਇਸੇ ਦੌਰਾਨ ਥਾਣਾ ਰਜਾਵਲੀ ਇਲਾਕੇ 'ਚ ਇਕ ਬਾਈਕ ਸਵਾਰ ਰਿੰਕੂ ਉਰਫ਼ ਰਚਿਤ ਇਕ ਦਰੱਖਤ ਹੇਠਾਂ ਖੜ੍ਹਾ ਹੋ ਗਿਆ, ਪਰ ਤੇਜ਼ ਹਵਾ ਕਾਰਨ ਦਰੱਖਤ ਟੁੱਟ ਕੇ ਬਾਈਕ ਸਵਾਰ ਦੇ ਉੱਤੇ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਘਰੋਂ ਮਾਤਾ ਵੈਸ਼ਣੋਦੇਵੀ ਜਾਣ ਲਈ ਨਿਕਲੇ 4 ਦੋਸਤ ; ਫ਼ਿਰ ਜੋ ਹੋਇਆ, ਦੇਖਣ ਵਾਲਿਆਂ ਦੀਆਂ ਵੀ ਨਿਕਲ ਗਈਆਂ ਚੀਕਾਂ
ਇਸ ਤੋਂ ਬਾਅਦ ਥਾਣਾ ਨਗਲਾ ਖੰਗਰ ਇਲਾਕੇ 'ਚ ਵੀ ਇਕ ਅਜਿਹਾ ਹੀ ਹਾਦਸਾ ਵਾਪਰ ਗਿਆ, ਜਿਸ ਕਾਰਨ ਬਾਈਕ ਸਵਾਰ ਕਪਤਾਨ ਸਿੰਘ ਦੀ ਮੌਤ ਹੋ ਗਈ। ਇਹੀ ਨਹੀਂ, ਇਸ ਤੋਂ ਬਾਅਦ ਥਾਣਾ ਜਸਰਾਨਾ ਅਧੀਨ ਆਉਂਦੇ ਪਿੰਡ ਨਗਲਾ ਪਾਂਡੇ ਵਿਖੇ ਇਕ 74 ਸਾਲਾ ਬਜ਼ੁਰਗ ਕਿਸਾਨ ਰਾਮਭਰੋਸੇ ਆਪਣੇ ਖੇਤਾਂ 'ਚ ਰਾਖੀ ਕਰਨ ਲਈ ਗਿਆ ਹੋਇਆ ਸੀ।
ਇਸੇ ਦੌਰਾਨ ਤੇਜ਼ ਹਨੇਰੀ ਕਾਰਨ ਇਕ ਦਰੱਖਤ ਉਸ 'ਤੇ ਆ ਡਿੱਗਾ ਤੇ ਉਸ ਦੀ ਵੀ ਮੌਤ ਹੋ ਗਈ। ਤਿੰਨਾ ਮੌਕਿਆਂ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ ਤੇ ਫ਼ਿਰ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਿਹਾਇਸ਼ੀ ਇਮਾਰਤ ਦੀ 7ਵੀਂ ਮੰਜ਼ਿਲ 'ਤੇ ਲੱਗੀ ਅੱਗ; ਖਿੜਕੀਆਂ 'ਚ ਲਟਕੇ ਲੋਕ, ਫਿਰ...
NEXT STORY