ਨਵੀਂ ਦਿੱਲੀ, (ਭਾਸ਼ਾ)– ਕੌਮਾਂਤਰੀ ਅੱਤਵਾਦੀ ਸੰਗਠਨ ਆਈ.ਐੱਸ. ਤੋਂ ਸ਼ੱਕੀ ਰੂਪ ਨਾਲ ਪ੍ਰੇਰਿਤ ਇਕ ਅੱਤਵਾਦੀ ਗਰੁੱਪ ਦੀ ਜਾਂਚ ਸਬੰਧੀ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਅਮਰੋਹਾ ਵਿਖੇ ਕਈ ਥਾਵਾਂ ’ਤੇ ਮੁੜ ਛਾਪੇ ਮਾਰੇ। ਅਧਿਕਾਰੀਆਂ ਨੇ ਮੰਗਲਵਾਰ ਇਸ ਸਬੰਧੀ ਜਾਣਕਾਰੀ ਦਿੱਤੀ। ਐੱਨ. ਆਈ. ਏ. ਨੇ ਇਸ ਮਾਮਲੇ ਵਿਚ ਪਿਛਲੇ ਹਫਤੇ 10 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਅਤੇ ਅਮਰੋਹਾ ਵਿਖੇ ਸੋਮਵਾਰ ਅਤੇ ਮੰਗਲਵਾਰ 5 ਥਾਵਾਂ ’ਤੇ ਛਾਪੇ ਮਾਰੇ ਗਏ ਕਿਉਂਕਿ ਅਧਿਕਾਰੀਆਂ ਨੂੰ ਕਈ ਹੋਰ ਸਬੂਤਾਂ ਦੀ ਭਾਲ ਹੈ। ਏਜੰਸੀ ਨੇ 26 ਦਸੰਬਰ ਨੂੰ ਇਕ ਸੰਗਠਨ ਦਾ ਭਾਂਡਾ ਭੰਨਦੇ ਹੋਏ ਕੁਝ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਸੀ। ਏਜੰਸੀ ਦਾ ਦਾਅਵਾ ਸੀ ਕਿ ਉਕਤ ਵਿਅਕਤੀ ਦਿੱਲੀ ਅਤੇ ਉੱਤਰੀ ਭਾਰਤ ਦੀਆਂ ਹੋਰਨਾਂ ਥਾਵਾਂ ’ਤੇ ਆਗੂਆਂ ਅਤੇ ਸਰਕਾਰੀ ਅਦਾਰਿਆਂ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਹਮਲਿਆਂ ਅਤੇ ਲੜੀਵਾਰ ਧਮਾਕਿਆਂ ਦੀ ਸਾਜ਼ਿਸ਼ ਰਚ ਰਹੇ ਸਨ।
ਇਹ ਸਾਮਾਨ ਹੋਇਆ ਬਰਾਮਦ-ਖੁਫੀਆ ਏਜੰਸੀ ਨੇ ਅਮਰੋਹਾ ਤੋਂ ਛਾਪਿਆਂ ਦੌਰਾਨ 3 ਮੋਬਾਇਲ ਫੋਨ, ਆਈ. ਐੱਸ. ਨਾਲ ਜੁੜਿਆ ਸਾਹਿਤ, ਝੰਡੇ ਅਤੇ ਬੈਨਰ ਆਪਣੇ ਕਬਜ਼ੇ ਵਿਚ ਲਏ ਸਨ। ਇਸ ਤੋਂ ਇਲਾਵਾ ਇਕ ਸਿਲ ਵੱਟਾ ਅਤੇ ਪਰਾਤ ਵੀ ਬਰਾਮਦ ਹੋਈ ਹੈ, ਜਿਸ ਦੀ ਵਰਤੋਂ ਸ਼ਾਇਦ ਵਿਸਫੋਟਕਾਂ ਨੂੰ ਪੀਸਣ ਲਈ ਕੀਤੀ ਜਾਂਦੀ ਸੀ।
ਯੂ. ਪੀ. ਏ.-1 ਵੇਲੇ ਬੋਇੰਗ ਕੰਪਨੀ ਨੇ ਭਾਰਤ ਨੂੰ 130 ਕਰੋੜ ਰੁਪਏ ਦੀ ਦਿੱਤੀ ਸੀ ਰਿਸ਼ਵਤ
NEXT STORY