ਕਟੜਾ (ਅਮਿਤ)- ਹਰ ਸਾਲ ਮਾਂ ਭਗਵਤੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਅੰਕੜੇ ਦੱਸਦੇ ਹਨ ਕਿ ਚਾਲੂ ਸਾਲ ’ਚ ਹੁਣ ਤੱਕ 58.20 ਲੱਖ ਸ਼ਰਧਾਲੂ ਮਾਂ ਭਗਵਤੀ ਦੇ ਦਰਸ਼ਨ ਕਰ ਚੁੱਕੇ ਹਨ ਜਦਕਿ 2022 ਦੇ ਪਹਿਲੇ 7 ਮਹੀਨਿਆਂ ’ਚ 55.04 ਲੱਖ ਸ਼ਰਧਾਲੂ ਵੈਸ਼ਣੋ ਦੇਵੀ ਭਵਨ ’ਚ ਮੱਥਾ ਟੇਕ ਚੁੱਕੇ ਸਨ। ਅੰਕੜੇ ਦੱਸਦੇ ਹਨ ਕਿ ਪਿਛਲੇ ਸਾਲ ਦੇ ਮੁਕਾਬਲੇ ਚਾਲੂ ਸਾਲ ਦੇ ਪਹਿਲੇ 7 ਮਹੀਨਿਆਂ ਵਿੱਚ 3.16 ਲੱਖ ਵੱਧ ਸ਼ਰਧਾਲੂਆਂ ਨੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕੀਤੇ ਹਨ।
ਇਹ ਵੀ ਪੜ੍ਹੋ : ਮੌਸਮ 'ਤੇ ਭਾਰੀ ਪਈ ਸ਼ਰਧਾ, ਅਮਰਨਾਥ ਯਾਤਰਾ 'ਚ ਸ਼ਰਧਾਲੂਆਂ ਦਾ 10 ਸਾਲ ਦਾ ਰਿਕਾਰਡ ਟੁੱਟਿਆ
ਪ੍ਰਾਪਤ ਅੰਕੜਿਆਂ ਅਨੁਸਾਰ ਚਾਲੂ ਸਾਲ ਦੇ ਜਨਵਰੀ ਮਹੀਨੇ ਵਿਚ 5,24,189, ਫਰਵਰੀ ’ਚ 4,14,432, ਮਾਰਚ ’ਚ 8,94,690, ਅਪ੍ਰੈਲ ’ਚ 10,18,540, ਮਈ ’ਚ 9,95,773 ਤੇ ਜੂਨ ’ਚ 11, 95,844 ਸ਼ਰਧਾਲੂਆਂ ਨੇ ਮਾਂ ਭਗਵਤੀ ਦੇ ਦਰਬਾਰ ਵਿਚ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਜੁਲਾਈ ਮਹੀਨੇ ਵਿੱਚ 7,76,800 ਸ਼ਰਧਾਲੂਆਂ ਨੇ ਮੱਥਾ ਟੇਕਿਆ। ਸ਼ਰਾਈਨ ਬੋਰਡ ਪ੍ਰਸ਼ਾਸਨ ਸ਼ਰਧਾਲੂਆਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਦਿਨ-ਰਾਤ ਕੰਮ ਕਰ ਰਿਹਾ ਹੈ। ਇਸ ਸਾਲ ਸ਼ਰਧਾਲੂਆਂ ਦੀ ਸਹੂਲਤ ਲਈ ਸ਼੍ਰਾਈਨ ਬੋਰਡ ਪ੍ਰਸ਼ਾਸਨ ਨੇ ਤ੍ਰਿਪਤੀ ਭੋਜਨਾਲਿਆ, ਦੁਰਗਾ ਭਵਨ ਦੀ ਉਸਾਰੀ ਅਤੇ ਅਟਕਾ ਸਥਲ ਵਿਖੇ ਵਾਧੂ ਸ਼ਰਧਾਲੂਆਂ ਦੇ ਬੈਠਣ ਦੇ ਪ੍ਰਬੰਧ ਕੀਤੇ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਦੀ ਸਰਨੇਮ ਮਾਮਲਾ: ਸੁਪਰੀਮ ਕੋਰਟ ਨੇ ਕਹੀਆਂ 5 ਵੱਡੀਆਂ ਗੱਲਾਂ, ਰਾਹੁਲ ਲੜ ਸਕਣਗੇ 2024 ਦੀਆਂ ਲੋਕ ਸਭਾ ਚੋਣਾਂ
NEXT STORY