ਪੋਂਡੁਗੱਲੂ (ਭਾਸ਼ਾ)- ਆਂਧਰਾ ਪ੍ਰਦੇਸ਼ ਦੇ ਪਲਨਾਡੂ ਜ਼ਿਲ੍ਹੇ ਦੇ ਇਕ ਪਿੰਡ 'ਚ ਬੁੱਧਵਾਰ ਤੜਕੇ ਤੇਜ਼ ਰਫ਼ਤਾਰ ਟਰੱਕ ਦੀ ਲਪੇਟ 'ਚ ਆਉਣ ਨਾਲ 6 ਮਹਿਲਾ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਹਾਦਸਾ ਬੁੱਧਵਾਰ ਤੜਕੇ ਉਸ ਸਮੇਂ ਹੋਇਆ, ਜਦੋਂ ਗੁਆਂਢ ਦੇ ਤੇਲੰਗਾਨਾ ਦੀਆਂ ਔਰਤਾਂ ਰਾਜ ਦੇ ਪਲਨਾਡੂ ਜ਼ਿਲ੍ਹੇ ਦੇ ਪੁਲੀਪਾਡੂ ਪਿੰਡ 'ਚ ਮਿਰਚ ਦੀ ਫ਼ਸਲ ਲੈਣ ਜਾ ਰਹੀਆਂ ਸਨ।
ਗੁੜਜਾਲਾ ਸਬ ਡਿਵੀਜ਼ਨਲ ਪੁਲਸ ਅਫ਼ਸਰ ਏ. ਪੱਲਪੁ ਰਾਜੂ ਨੇ ਕਿਹਾ,''ਗੁਡੁਰੂ ਤੋਂ ਲਖਨਊ ਜਾ ਰਹੇ ਨਿੰਬੂ ਨਾਲ ਭਰੇ ਇਕ ਟਰੱਕ ਨੇ ਸਵੇਰੇ ਕਰੀਬ 4.42 ਵਜੇ ਆਟੋ ਰਿਕਸ਼ਾ ਨੂੰ ਟੱਕਰ ਮਾਰੀ ਅਤੇ ਅੱਗੇ ਨਿਕਲ ਗਿਆ।'' ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨੂੰ ਤੇਲੰਗਾਨਾ ਦੇ ਮਿਰਿਆਲਾਗੁਡਾ ਦੇ ਇਕ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸਾਰੀਆਂ 6 ਔਰਤਾਂ ਤਿਪਹੀਆ ਵਾਹਨ 'ਚ ਯਾਤਰਾ ਕਰ ਰਹੇ 12 ਮੈਂਬਰੀ ਦਲ ਦਾ ਹਿੱਸਾ ਸਨ। ਆਈ.ਪੀ.ਸੀ. ਦੀ ਧਾਰਾ 304 (ਏ) ਅਤੇ 337 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਇਕ ਵਿਆਹ ਅਜਿਹਾ ਵੀ... ਨਾ ਮੰਤਰ, ਨਾ ਫੇਰੇ, ਸੰਵਿਧਾਨ ਨੂੰ 'ਸਾਕਸ਼ੀ' ਮੰਨ ਕੇ ਇਕ-ਦੂਜੇ ਦੇ ਹੋਏ ਲਾੜਾ-ਲਾੜੀ
NEXT STORY