ਨਵੀਂ ਦਿੱਲੀ - ਕਰਜ਼ੇ ਕਾਰਨ ਸਿਰਫ ਮਹਾਰਾਸ਼ਟਰ ਹੀ ਨਹੀਂ, ਸਗੋਂ ਪੂਰੇ ਦੇਸ਼ ਵਿਚ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਐੱਨ. ਸੀ. ਆਰ. ਬੀ. (ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ) ਦੀ ਰਿਪੋਰਟ ਦੱਸਦੀ ਹੈ ਕਿ 1995 ਤੋਂ ਲੈ ਕੇ ਹੁਣ ਤਕ ਪੂਰੇ ਦੇਸ਼ ਵਿਚ ਲਗਭਗ ਚਾਰ ਲੱਖ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਇਸ ਤਰ੍ਹਾਂ ਹਰ ਦਿਨ ਲਗਭਗ 50 ਕਿਸਾਨ ਆਪਣੀ ਜਾਨ ਦੇ ਰਹੇ ਹਨ। ਦੇਸ਼ ਦੇ ਲਗਭਗ 9 ਕਰੋੜ ਕਿਸਾਨ ਪਰਿਵਾਰਾਂ ਵਿਚੋਂ 6.3 ਕਰੋੜ ਕਿਸਾਨ ਪਰਿਵਾਰ ਕਰਜ਼ੇ ਦੇ ਬੋਝ ਥੱਲੇ ਦੱਬੇ ਹੋਏ ਹਨ, ਭਾਵ ਦੇਸ਼ ਦੇ ਲਗਭਗ 70 ਫੀਸਦੀ ਕਿਸਾਨਾਂ 'ਤੇ ਅੱਜਕਲ ਕਰਜ਼ੇ ਦਾ ਬੋਝ ਹੈ। ਮਹਾਰਾਸ਼ਟਰ ਦੇ ਕਿਸਾਨਾਂ ਨੇ ਆਪਣੀਆਂ ਵੱਖ-ਵੱਖ ਮੰਗਾਂ ਲਈ ਆਜ਼ਾਦ ਮੈਦਾਨ 'ਤੇ ਬੀਤੇ ਦਿਨ ਧਰਨਾ ਦਿੱਤਾ। ਉਸ ਤੋਂ ਬਾਅਦ ਕਿਸਾਨਾਂ ਦੀ ਦਸ਼ਾ ਅਤੇ ਦਿਸ਼ਾ ਦੇ ਸਵਾਲ 'ਤੇ ਇਕ ਵਾਰ ਫਿਰ ਚਰਚਾ ਸ਼ੁਰੂ ਹੋ ਗਈ ਹੈ। ਮਹਾਰਾਸ਼ਟਰ ਹੀ ਨਹੀਂ ਸਗੋਂ ਆਂਧਰਾ ਪ੍ਰਦੇਸ਼, ਤੇਲੰਗਾਨਾ, ਪੰਜਾਬ, ਕਰਨਾਟਕ, ਮੱਧ ਪ੍ਰਦੇਸ਼, ਬਿਹਾਰ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਓਡਿਸ਼ਾ ਅਤੇ ਝਾਰਖੰਡ ਵਿਚ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। 2017 ਵਿਚ ਉਪਰੋਕਤ ਸੂਬਿਆਂ ਵਿਚ ਸਭ ਤੋਂ ਜ਼ਿਆਦਾ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਐੈੱਨ. ਸੀ. ਆਰ. ਬੀ. ਮੁਤਾਬਕ ਕਰਜ਼ੇ ਕਾਰਨ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਵਧ ਰਹੀ ਹੈ। 2005 ਤੋਂ 2015, ਇਨ੍ਹਾਂ 10 ਸਾਲਾਂ ਦੇ ਅੰਕੜਿਆਂ ਦਾ ਵਿਚਾਰ ਕਰਨ 'ਤੇ ਪਤਾ ਲੱਗਦਾ ਹੈ ਕਿ ਦੇਸ਼ ਵਿਚ 1 ਲੱਖ ਦੀ ਆਬਾਦੀ ਦੇ ਪਿੱਛੇ 1.4 ਤੋਂ 1.8 ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ।
ਭਾਰਤ 'ਚ ਕਰੀਬ 6.25 ਲੱਖ ਬੱਚੇ ਰੋਜ਼ਾਨਾ ਕਰਦੇ ਨੇ ਸਿਗਰਟਨੋਸ਼ੀ
NEXT STORY