ਨਵੀਂ ਦਿੱਲੀ- ਅੱਜ ਦੇਸ਼ ਭਰ 'ਚ 70ਵਾਂ ਗਣਤੰਤਰ ਦਿਵਸ (26 ਜਨਵਰੀ ) ਮਨਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਦੇਸ਼ ਭਰ 'ਚ ਕਈ ਹੋਰ ਥਾਵਾਂ 'ਤੇ ਵੀ ਨੇਤਾਵਾਂ ਵੱਲੋਂ ਝੰਡਾ ਲਹਿਰਾਇਆ ਗਿਆ ਹੈ।
ਬੀ. ਜੇ. ਪੀ. ਨੇਤਾ ਅਮਿਤ ਸ਼ਾਹ-
ਦਿੱਲੀ 'ਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦਫਤਰ 'ਚ ਅੱਜ ਗਣਤੰਤਰ ਦਿਵਸ ਦੇ ਮੌਕੇ 'ਤੇ ਝੰਡਾ ਲਹਿਰਾਇਆ। ਉਨ੍ਹਾਂ ਦੇ ਨਾਲ ਪਾਰਟੀ ਦੇ ਬਹੁਤ ਸਾਰੇ ਨੇਤਾ ਵੀ ਮੌਜੂਦ ਹਨ।
ਰਾਜਪਾਲ ਬਨਵਾਰੀ ਲਾਲ ਪੁਰੋਹਿਤ-
ਗਣਤੰਤਰ ਦਿਵਸ ਦੇ ਮੌਕੇ 'ਤੇ ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਝੰਡਾ ਲਹਿਰਾਇਆ।
ਰਾਜਪਾਲ ਗਣੇਸ਼ੀ ਲਾਲ-
ਓਡੀਸ਼ਾ 'ਚ ਰਾਜਪਾਲ ਗਣੇਸ਼ੀ ਲਾਲ ਨੇ ਗਣਤੰਤਰ ਦਿਵਸ ਦੇ ਮੌਕੇ 'ਤੇ ਭੁਵੇਨਸ਼ਵਰ 'ਚ ਝੰਡਾ ਫਹਿਰਾਇਆ।
ਰਾਜਪਾਲ ਨਰਸਿੰਮਾ ਰਾਓ-
ਗਣਤੰਤਰ ਦਿਵਸ ਦੇ ਮੌਕੇ 'ਤੇ ਆਂਧਰਾ ਪ੍ਰਦੇਸ਼ 'ਚ ਰਾਜਪਾਲ ਨਰਸਿੰਮਾ ਰਾਓ ਨੇ ਝੰਡਾ ਫਹਿਰਾਇਆ।
ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਨਿਤਿਨ ਗਡਕਰੀ-
ਦਿੱਲੀ 'ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਗਣਤੰਤਰ ਦਿਵਸ ਦੇ ਮੌਕੇ 'ਤੇ ਝੰਡਾ ਫਹਿਰਾਇਆ।
ਸੀ. ਐੱਮ. ਯੋਗੀ ਅਦਿੱਤਿਆਨਾਥ-
ਗਣਤੰਤਰ ਦਿਵਸ ਦੇ ਮੌਕੇ 'ਤੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਗਣਤੰਤਰ ਦਿਵਸ ਸਮਾਰੋਹ 'ਚ ਸ਼ਾਮਿਲ ਹੋਏ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਝੰਡਾ ਲਹਿਰਾਇਆ।
ਸੀ. ਐੱਮ. ਭੁਪੇਸ਼ ਬਘੇਲ-
ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਗਣਤੰਤਰ ਦਿਵਸ ਦੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਅਤੇ ਝੰਡਾ ਲਹਿਰਾਇਆ।

ਸੀ. ਐੱਮ. ਮਨੋਹਰ ਲਾਲ ਖੱਟੜ ਅਤੇ ਰਾਜਪਾਲ ਸੱਤਿਆਦੇਵ ਨਰਾਇਣ-
ਗਣਤੰਤਰ ਦਿਵਸ ਦੇ ਮੌਕੇ 'ਤੇ ਹਰਿਆਣਾ 'ਚ ਭਿਵਾਨੀ ਜ਼ਿਲੇ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਝੰਡਾ ਲਹਿਰਾਇਆ ਅਤੇ ਸੂਬਾ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਇਸ ਤੋਂ ਇਲਾਵਾ ਹਰਿਆਣਾ ਦਾ ਰਾਜਪਾਲ ਸੱਤਿਆਦੇਵ ਨਰਾਇਣ ਆਰੀਆ ਨੇ ਵੀ ਸੂਬਾ ਪੱਧਰ ਸਮਾਰੋਹ ਚ ਪੰਚਕੂਲਾ ਸੈਕਟਰ 5 ਸਥਿਤ ਗਰਾਊਂਡ 'ਚ ਝੰਡਾ ਲਹਿਰਾਇਆ ਅਤੇ ਪਰੇਡ ਦੀ ਸਲਾਮੀ ਲਈ।

ਗਣਤੰਤਰ ਦਿਵਸ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜਪੱਥ 'ਤੇ ਲਹਿਰਾਇਆ ਝੰਡਾ
NEXT STORY