ਮਹਾਰਾਸ਼ਟਰ — ਮਹਾਰਾਸ਼ਟਰ ਦੇ ਬੀਡ ਜ਼ਿਲੇ 'ਚ ਇਕ ਨਿੱਜੀ ਬੱਸ ਪਲਟਣ ਕਾਰਨ 9 ਯਾਤਰੀਆਂ ਦੀ ਮੌਤ ਹੋ ਗਈ ਅਤੇ 12 ਜ਼ਖਮੀ ਹੋ ਗਏ। ਪੁਲਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਬਚਾਓ ਕਾਰਜਾਂ ਨੂੰ ਸ਼ੁਰੂ ਕਰਵਾਇਆ। ਬੀਡ ਜ਼ਿਲੇ ਦੇ ਅੰਬੋਰਾ ਥਾਣੇ ਨਾਲ ਜੁੜੇ ਪੁਲਸ ਅਧਿਕਾਰੀ ਮਹੇਸ਼ ਟਾਕ ਨੇ ਦੱਸਿਆ ਕਿ, ਬੱਸ ਮੁੰਬਈ ਤੋਂ ਲਾਤੂਰ ਜਾ ਰਹੀ ਸੀ। ਹਾਦਸੇ 'ਚੋਂ ਬਚੇ ਯਾਤਰੀਆਂ ਨੇ ਦੱਸਿਆ ਕਿ ਡਰਾਈਵਰ ਬਹੁਤ ਤੇਜ਼ ਬੱਸ ਚਲਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਹੋਇਆ। ਜ਼ਖ਼ਮੀਆਂ ਨੂੰ ਅਹਿਮਦਨਗਰ ਜ਼ਿਲਾ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 'ਇਹ ਹਾਦਸਾ ਸਵੇਰੇ 5.30 ਵਜੇ ਧਨੋਆ ਪਿੰਡ ਦੇ ਕੋਲ ਹੋਇਆ। ਡਰਾਈਵਰ ਕੋਲੋਂ ਤੇਜ਼ ਗਤੀ ਦੀ ਬੱਸ ਕਾਬੂ ਤੋਂ ਬਾਹਰ ਹੋ ਜਾਣ ਕਾਰਨ ਇਹ ਹਾਦਸਾ ਵਾਪਰਿਆ।
4 ਸਾਲ ਦੀ ਬੱਚੀ ਨਾਲ ਲੜਕੇ ਨੂੰ ਗਲਤ ਅਵਸਥਾ 'ਚ ਦੇਖ ਕੇ ਭੀੜ ਨੇ ਕੁੱਟ-ਕੁੱਟ ਮਾਰ ਦਿੱਤਾ
NEXT STORY