ਨਵੀਂ ਦਿੱਲੀ — ਬਲਾਤਕਾਰ ਦੀਆਂ ਘਟਨਾਵਾਂ ਸਮੇਂ ਦੇ ਨਾਲ ਵਧ ਹੀ ਰਹੀਆਂ ਹਨ, ਜਿਸ ਕਾਰਨ ਇਸ ਬਾਰੇ ਲੋਕਾਂ ਅੰਦਰ ਬਹੁਤ ਗੁੱਸਾ ਹੈ। ਇਸ ਦੀ ਤਾਜ਼ਾ ਮਿਸਾਲ ਮਿਲੀ ਦਿੱਲੀ 'ਚ। 4 ਸਾਲ ਦੀ ਮਾਸੂਮ ਬੱਚੀ ਦੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੜਕੇ ਦੀ ਇੰਨੀ ਕੁੱਟਮਾਰ ਹੋਈ ਕਿ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮਾਮਲਾ ਪਾਂਡਵ ਨਗਰ ਦਾ ਹੈ ਜਿਥੇ ਬੁੱਧਵਾਰ ਦੀ ਰਾਤ ਜਿਥੇ ਪਾਰਕ 'ਚ ਲੜਕੇ ਨੂੰ 4 ਸਾਲ ਦੀ ਬੱਚੀ ਨਾਲ ਗਲਤ ਹਰਕਤ ਕਰਦੇ ਦੇਖਿਆ ਗਿਆ। ਲੜਕਾ ਨੰਗਾ ਸੀ। ਲੋਕਾਂ ਨੂੰ ਦੇਖ ਕੇ ਉਸਨੇ ਲੁੱਕਣ ਦੀ ਕੋਸ਼ਿਸ਼ ਕੀਤੀ। ਲੜਕੇ ਨੂੰ ਇਸ ਹਾਲਤ 'ਚ ਦੇਖ ਕੇ ਭੀੜ ਨੂੰ ਗੁੱਸਾ ਆ ਗਿਆ ਅਤੇ ਲੜਕੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਪੁਲਸ ਦੇ ਆਉਣ ਤੱਕ ਲੋਕਾਂ ਨੇ ਲੜਕੇ ਨੂੰ ਮਾਰ-ਮਾਰ ਕੇ ਅੱਧ ਮਰਿਆ ਕਰ ਦਿੱਤਾ। ਪੁਲਸ ਕਿਸੇ ਤਰ੍ਹਾਂ ਜ਼ਖ਼ਮੀ ਲੜਕੇ ਨੂੰ ਛੁਡਾ ਕੇ ਹਸਪਤਾਲ ਲੈ ਗਈ।
ਦੋਸ਼ੀ ਨੂੰ ਦਿੱਲੀ ਦੇ ਜੀਟੀਬੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਸ਼ਨੀਵਾਰ ਦੀ ਰਾਤ ਲੜਕੇ ਦੀ ਮੌਤ ਹੋ ਗਈ। ਪੁਲਸ ਨੇ ਦੋਸ਼ੀ ਦੇ ਖਿਲਾਫ ਬਲਾਤਕਾਰ ਅਤੇ ਪਾਸਕੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਦੋਸ਼ੀ ਦੀ ਮੌਤ ਤੋਂ ਬਾਅਦ ਪੁਲਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਸ਼ਰਮਨਾਕ : 3 ਏਕੜ ਜ਼ਮੀਨ ਲਈ ਬੇਟੇ ਨੇ ਪਿਤਾ ਨਾਲ ਕੀਤਾ ਅਜਿਹਾ ਸਲੂਕ
NEXT STORY