ਕੁੱਲੂ— ਕੁੱਲੂ ਜ਼ਿਲੇ ਦੇ ਮੋਹਲ 'ਚ ਇਕ ਦਰਦਨਾਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 2 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ 1 ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ। ਪੁਲਸ ਤੋ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਹਾਦਸਾ ਬੀਤੀਂ ਰਾਤ ਕਰੀਬ 2 ਵੱਜੇ ਵਾਪਰਿਆ। ਜਦੋ 3 ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਸਾਹਮਣੇ ਜਾ ਰਹੇ ਤੇਜ਼ ਰਫਤਾਰ ਨਾਲ ਟਰੱਕ ਦੇ ਪਿੱਛੇ ਜਾ ਟਕਰਾਏ।

ਮ੍ਰਿਤਕ ਨੌਜਵਾਨ ਦਾ ਕਰਵਾਇਆ ਗਿਆ ਪੋਸਟਮਾਰਟਮ
ਮਿਲੀ ਜਾਣਕਾਰੀ ਮੁਤਾਬਕ ਹਾਦਸੇ ਵਾਲੇ ਸਥਾਨ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਜਿਸ ਤੋਂ ਬਾਅਦ ਪੁਲਸ ਅਤੇ 108 ਐਬੂਲੈਂਸ ਨੂੰ ਸੂਚਨਾ ਦਿੱਤੀ ਗਈ। ਮ੍ਰਿਤਕ ਨੌਜਵਾਨਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਦੋਂਕਿ ਜ਼ਖਮੀ ਨੌਜਵਾਨ ਦਾ ਕੁੱਲੂ ਸਥਿਤ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਐੱਸ. ਪੀ. ਕੁੱਲੂ ਪੱਦਮ ਚੰਦ ਨੇ ਦੱਸਿਆ ਕਿ ਪੁਲਸ ਮਾਮਲੇ ਨੂੰ ਦਰਜ ਕਰਕੇ ਦੁਰਘਟਨਾ ਦੇ ਕਾਰਨਾਂ ਦੀ ਛਾਣਬੀਣ ਕੀਤੀ ਜਾ ਰਹੀ ਹੈ।
ਔਰਤ ਦੇ ਕੰਨ 'ਚ ਹੋ ਰਿਹਾ ਸੀ ਦਰਦ, ਸੱਚਾਈ ਸਾਹਮਣੇ ਆਉਣ 'ਤੇ ਖੁੱਲ੍ਹੀਆਂ ਰਹਿ ਗਈਆਂ ਡਾਕਟਰ ਦੀਆਂ ਅੱਖਾਂ
NEXT STORY