ਨਵੀਂ ਦਿੱਲੀ—ਸਿਰ ਦਰਦ ਅਤੇ ਕੰਨ 'ਚ ਦਰਦ ਹੋਣ ਕਾਰਨ ਇਕ ਔਰਤ ਡਾਕਟਰ ਦੇ ਕੋਲ ਪਹੁੰਚੀ, ਪਰ ਉਸ ਸਮੇਂ ਔਰਤ ਹੈਰਾਨ ਰਹਿ ਗਈ, ਜਦੋਂ ਡਾਕਟਰ ਨੇ ਉਸ ਦੇ ਕੰਨ ਚੋਂ ਜ਼ਿੰਦਾ ਮਕੜੀ ਕੱਢੀ। ਇਹ ਮਾਮਲਾ ਕਰਨਾਟਕ ਦਾ ਦੱਸਿਆ ਜਾ ਰਿਹਾ ਹੈ।
Horrific moment massive spider extracted from woman's ear
Posted by Viral Video World on Monday, June 12, 2017
ਜਾਣਕਾਰੀ ਮੁਤਾਬਕ ਲਕਸ਼ਮੀ ਨਾਂ ਦੀ ਔਰਤ ਨੇ ਦੱਸਿਆ ਕਿ ਦੁਪਹਿਰ 'ਚ ਉਹ ਵਿਹੜੇ 'ਚ ਸੁੱਤੀ ਹੋਈ ਸੀ, ਪਰ ਜਦੋਂ ਉਹ ਉੱਠੀ ਤਾਂ ਉਸ ਦੇ ਕੰਨ 'ਚ ਤੇਜ਼ ਦਰਦ ਹੋ ਰਿਹਾ ਸੀ, ਪਰ ਉਹ ਕੰਨ 'ਚ ਮਕੜੀ ਦੇ ਜਾਣ ਤੋਂ ਅਣਜਾਣ ਸੀ। ਇਸ ਦੌਰਾਨ ਜਦੋਂ ਦਰਦ ਜ਼ਿਆਦਾ ਵਧੀ ਤਾਂ ਉਸ ਦੇ ਪਤੀ ਉਸ ਨੂੰ ਬੈਂਗਲੁਰੂ ਦੇ ਹੇਬੱਲ ਸਥਿਤ ਕੋਲੰਬੀਆ ਏਸ਼ੀਆ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਡਾਕਟਰਾਂ ਨੇ ਔਰਤ ਦੇ ਕੰਨ 'ਚ ਜ਼ਿੰਦਾ ਮਕੜੀ ਨੂੰ ਤੁਰਦੇ ਹੋਏ ਦੇਖਿਆ। ਇਸ ਦੇ ਬਾਅਦ ਡਾਕਟਰਾਂ ਨੇ ਕੰਨ ਦੀ ਜਾਂਚ ਕਰਨ ਲਈ ਤੇਜ਼ ਰੋਸ਼ਨੀ ਪਾਈ ਤਾਂ ਕੰਨ ਦੇ ਅੰਦਰ ਅੱਠ ਪੈਰਾਂ ਵਾਲੀ ਇਕ ਮਕੜੀ ਚਲਦੇ ਹੋਏ ਬਾਹਰ ਨਿਕਲੀ। ਇਸ ਮਾਮਲੇ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਔਰਤ ਦੇ ਕੰਨ 'ਚ ਮਕੜੀ ਰੇਂਗਦੀ ਹੋਈ ਸਾਫ ਨਜ਼ਰ ਆ ਰਹੀ ਹੈ।
ਕੋਈ ਤੁਹਾਡੀ 1 ਕੁੜੀ ਲੈ ਜਾਏ ਤਾਂ ਉਸ ਦੀਆਂ 1000 ਕੁੜੀਆਂ ਲੈ ਆਓ
NEXT STORY