ਜੈਪੁਰ : ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਮਹਾਜਨ ਥਾਣਾ ਇਲਾਕੇ ਵਿਚ ਵੀਰਵਾਰ ਦੀ ਰਾਤ ਨੂੰ ਤੇਜ਼ ਰਫਤਾਰ ਕਾਰ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਕਾਰ 'ਚ ਸਵਾਰ ਛੇ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ।
ਐੱਸਪੀ ਤੇਜਸਵਿਨੀ ਗੌਤਮ ਨੇ ਦੱਸਿਆ ਕਿ ਤਾਜਪੁਰ-ਹਨੁਮਾਨਗੜ੍ਹ ਰਾਜਮਾਰਗ 'ਤੇ ਤੇਜ਼ ਰਫਤਾਰ ਜਾ ਰਹੀ ਕਾਰ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ। ਹਾਦਸੇ ਵਿਚ ਕਾਰ ਵਿਚ ਸਵਾਰ ਦੋ ਬੱਚਿਆਂ ਤੇ ਦੋ ਔਰਤਾਂ ਸਣੇ ਸਾਰੇ ਛੇ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਕਾਰ ਦਾ ਰਜਿਸਟਰੇਸ਼ਨ ਨੰਬਰ ਹਰਿਆਣਾ ਦਾ ਸੀ ਮ੍ਰਿਤਕਾਂ ਦੀ ਪਛਾਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਗਿਆ ਹੈ।
ਫਰੀਦਾਬਾਦ 'ਚ 12ਵੀਂ ਜਮਾਤ ਦੇ ਵਿਦਿਆਰਥੀ ਨੇ 14ਵੀਂ ਮੰਜ਼ਿਲ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ
NEXT STORY