ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲੇ ਦੇ ਮਾਹੌਰ ਤਹਿਸੀਲ ਨਜ਼ਦੀਕ ਇਕ ਭਿਆਨਕ ਹਾਦਸਾ ਵਾਪਰਿਆ ਹੈ, ਜਿਸ 'ਚ 10 ਯਾਤਰੀਆਂ ਦੇ ਮਰਨ ਦੀ ਖ਼ਬਰ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਜਮਸਲਾਨ ਇਲਾਕੇ 'ਚ ਇਕ ਟੈਂਪੂ ਜਮਸਲਾਨ ਤੋਂ ਰਿਆਸੀ ਵੱਲ ਨੂੰ ਜਾ ਰਿਹਾ ਸੀ ਕਿ ਅਚਾਨਕ ਚਾਲਕ ਦਾ ਵਾਹਨ ਸੰਤੁਲਨ ਵਿਗੜਨ ਨਾਲ ਟੈਂਪੂ ਦਾ ਐਕਸੀਡੇਂਟ ਹੋ ਗਿਆ।
ਜਾਣਕਾਰੀ ਦੇ ਮੁਤਾਬਕ ਟੈਂਪੂ 'ਚ ਲੱਗਭਗ 23 ਯਾਤਰੀ ਸਵਾਰ ਸਨ, ਜਿਨ੍ਹਾਂ ਚੋਂ 10 ਯਾਤਰੀਆਂ ਦੀ ਮਰਨ ਦੀ ਖ਼ਬਰ ਹੈ। ਫਿਲਹਾਲ 13 ਜ਼ਖਮੀਆਂ ਨੂੰ ਮਾਹੌਰ ਹਸਪਤਾਲ 'ਚ ਇਲਾਜ ਲਈ ਲਿਜਾਇਆ ਗਿਆ ਹੈ।
ਬੇਟੇ ਨੂੰ ਕੱਟਣ ਵਾਲੇ ਸੱਪ 'ਤੇ ਪਿਤਾ ਨੇ ਰੱਖਿਆ ਇਨਾਮ
NEXT STORY