ਦੇਹਰਾਦੂਨ—ਬਦਰੀਨਾਥ ਹਾਈਵੇਅ 'ਤੇ ਅੱਜ ਭਾਵ ਮੰਗਲਵਾਰ ਨੂੰ ਬੱਸ ਦੇ ਉਪਰ ਪਹਾੜੀ ਤੋਂ ਬੋਲਡਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ 'ਚ 7 ਸ਼ਰਧਾਲੂਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਲਾਮਬਗੜ 'ਚ ਅੱਜ ਸਵੇਰਸਾਰ 9 ਵਜੇ ਵਾਪਰਿਆ। ਬੱਸ ਦੇ ਅੰਦਰ ਲਗਭਗ 8 ਲੋਕਾਂ ਦੇ ਫਸੇ ਹੋਏ ਹਨ। ਮੌਕੇ 'ਤੇ ਪਹੁੰਚੇ ਐੱਸ. ਡੀ. ਆਰ. ਐੱਫ , ਪੁਲਸ ਦੀ ਟੀਮ ਅਤੇ ਸਥਾਨਿਕ ਲੋਕਾਂ ਨੇ ਬਚਾਅ-ਰਾਹਤ ਕਾਰਜ ਸ਼ੁਰੂ ਕੀਤਾ। ਦੱਸ ਦੇਈਏ ਕਿ ਇਹ ਬੱਸ ਬਦਰੀਨਾਥ ਤੋਂ ਵਾਪਸ ਆ ਰਹੀ ਸੀ।
ਡੇਰਾ ਮੁਖੀ ਨੂੰ ਪੈਰੋਲ ਦੀ ਮੰਗ ਸਬੰਧੀ ਹੁਣ ਪਤਨੀ ਨੇ ਦਾਇਰ ਕੀਤੀ ਪਟੀਸ਼ਨ
NEXT STORY