ਬਾਲੇਸ਼ਵਰ— ਸਵਦੇਸ਼ੀ ਤਕਨੀਕ ਨਾਲ ਬਣੇ ਪਰਮਾਣੂੰ ਸ਼ਕਤੀ ਨਾਲ ਲੈਸ 5000 ਕਿਲੋਮੀਟਰ ਤੱਕ ਦੀ ਮਾਰਕ ਸਮਰੱਥਾ ਵਾਲੀ ਇੰਟਰਕੌਂਟੀਨੈਂਟਲ ਬੈਲੀਸਟਿਕ ਮਿਜ਼ਾਈਲ ਅਗਨੀ-5 ਦਾ ਸੋਮਵਾਰ ਨੂੰ ਸਫ਼ਲ ਲਾਂਚ ਕੀਤਾ ਗਿਆ। ਰੱਖਿਆ ਖੋਜ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਵੱਲੋਂ ਵਿਕਸਿਤ ਇਸ ਮਿਜ਼ਾਈਲ ਦਾ ਓਡੀਸ਼ਾ ਦੇ ਅਬਦੁੱਲ ਕਲਾਮ ਦੀਪ ਤੋਂ ਦੁਪਹਿਰ ਬਾਅਦ 1.30 ਵਜੇ ਲਾਂਚ ਕੀਤਾ ਗਿਆ। ਇਸ ਦੇ ਵਿਕਸਿਤ ਹੋਣ ਨਾਲ ਭਾਰਤ ਦੁਨੀਆ ਦਾ 5ਵਾਂ ਦੇਸ਼ ਬਣ ਗਿਆ ਹੈ। ਤਿੰਨ ਪੜਾਵਾਂ 'ਚ ਠੋਸ ਇੰਜਣ ਨਾਲ ਚੱਲਣ ਵਾਲੀ ਅਗਨੀ-5 ਮਿਜ਼ਾਈਲ ਨੂੰ ਅਬਦੁੱਲ ਕਲਾਮ ਦੀਪ (ਵਹੀਲਰ ਦੀਪ) ਸਥਿਤ ਸਮੇਕਿਤ ਪ੍ਰੀਖਣ ਖੇਤਰ ਦੇ ਕੈਂਪਸ 4 ਤੋਂ ਹਵਾ 'ਚ ਦਾਗ਼ਿਆ ਗਿਆ। ਇਹ ਮਿਜ਼ਾਈਲ ਇਕ ਟਨ ਤੋਂ ਵਧ ਭਾਰੀ ਜੈਕੇਟ ਢੋਅ ਸਕਦੀ ਹੈ ਅਤੇ ਇਹ ਇਕੱਠੇ ਕਈ ਖੇਤਰਾਂ 'ਚ ਹਮਲਾ ਕਰ ਸਕਦੀ ਹੈ।
ਇਸ ਮਿਜ਼ਾਈਲ ਨੂੰ ਡੀ.ਆਰ.ਡੀ.ਓ.ਨੇ ਸਭ ਤੋਂ ਉੱਨਤ ਤਕਨਾਲੋਜੀ ਦੀ ਵਰਤੋਂ ਕਰ ਕੇ ਸੰਯੁਕਤ ਰੂਪ ਨਾਲ ਵਿਕਸਿਤ ਕੀਤਾ ਹੈ। ਇਸ ਦਾ ਪਹਿਲਾ ਲਾਂਚ 19 ਅਪ੍ਰੈਲ 2012 ਨੂੰ ਕੀਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਇਸ ਮਿਜ਼ਾਈਲ ਦਾ ਇਹ 7ਵਾਂ ਸਫ਼ਲ ਪ੍ਰੀਖਣ ਹੈ। ਇਸ ਤੋਂ ਪਹਿਲਾਂ 6ਵਾਂ ਪ੍ਰੀਖਣ ਤਿੰਨ ਜੂਨ 2018 ਨੂੰ ਕੀਤਾ ਗਿਆ ਸੀ। ਅਗਨੀ ਸੀਰੀਜ਼ ਦੀਆਂ ਮਿਜ਼ਾਈਲਾਂ'ਚ ਅਗਨੀ-5 ਸਭ ਤੋਂ ਉੱਨਤ ਵਰਜਨ ਹੈ, ਜਿਸ 'ਚ ਕਈ ਨਵੀਆਂ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ। ਦੇਸ਼ 'ਚ 700 ਕਿਲੋਮੀਟਰ ਤੱਕ ਮਾਰਕ ਸਮਰੱਥਾ ਵਾਲੀ ਅਗਨੀ-1, ਲਗਭਗ 20000 ਕਿਲੋਮੀਟਰ ਤੱਕ ਹਮਲਾ ਕਰਨ ਵਾਲੀ ਅਗਨੀ-2 ਅਤੇ ਕਰੀਬ 3 ਹਜ਼ਾਰ ਕਿਲੋਮੀਟਰ ਤੱਕ ਦੀ ਮਾਰਕ ਸਮਰੱਥਾ ਰੱਖਣ ਵਾਲੀ ਅਗਨੀ-3 ਅਤੇ ਅਗਨੀ-4 ਮਿਜ਼ਾਈਲਾਂ ਪਹਿਲਾਂ ਤੋਂ ਹਨ।
ਕਾਸ਼ੀ 'ਚ ਮੰਦਰ ਤੋੜੇ ਜਾਣ ਦੇ ਮੁੱਦੇ 'ਤੇ ਨਿੱਜੀ ਬਿੱਲ ਲਿਆਉਣਗੇ ਸੰਜੇ
NEXT STORY