ਨਵੀਂ ਦਿੱਲੀ— ਸੋਮਵਾਰ ਤੋਂ ਹਵਾ ਪ੍ਰਦੂਸ਼ਣ ਇਕ ਵਾਰ ਦੁਬਾਰਾ ਦਿੱਲੀ ਵਾਸੀਆਂ ਦੀ ਪਰੇਸ਼ਾਨੀ ਵਧਾ ਸਕਦਾ ਹੈ। ਹਵਾ ਦੀ ਗਤੀ ਘੱਟ ਹੋਣ ਅਤੇ ਪੱਛਮੀ ਵਿਕਸ਼ੋਭ (ਗੜਬੜ) ਦੇ ਸਰਗਰਮ ਹੋਣ ਕਾਰਨ ਸੋਮਵਾਰ ਤੋਂ ਦਿੱਲੀ 'ਚ ਹਵਾ ਪ੍ਰਦੂਸ਼ਣ ਇਕ ਵਾਰ ਦੁਬਾਰਾ ਤੋਂ ਖਤਰਨਾਕ ਪੱਧਰ ਤੱਕ ਪੁੱਜ ਸਕਦਾ ਹੈ। ਆਸ ਕੀਤੀ ਜਾ ਰਹੀ ਹੈ ਕਿ ਜ਼ਿਆਦਾਤਰ ਇਲਾਕਿਆਂ 'ਚ ਪੀਐੱਮ 2.5 ਅਤੇ ਪੀਐੱਮ 10 ਦਾ ਤੈਅ ਪੱਧਰ 2 ਤੋਂ 3 ਗੁਣਾ ਤੋਂ ਵਧ ਤੱਕ ਵਧ ਸਕਦਾ ਹੈ। ਇਸ ਨਾਲ ਸਾਹ ਦੀਆਂ ਬੀਮਾਰੀਆਂ ਨਾਲ ਪੀੜਤ ਮਰੀਜ਼ਾਂ ਦੀ ਪਰੇਸ਼ਾਨੀ ਹੋਰ ਵੀ ਜ਼ਿਆਦਾ ਵਧ ਜਾਵੇਗੀ। ਹਾਲਾਂਕਿ ਸਿਹਤਮੰਦ ਲੋਕਾਂ ਨੂੰ ਵੀ ਹਵਾ ਪ੍ਰਦੂਸ਼ਣ ਨੁਕਸਾਨ ਪਹੁੰਚਾਏਗਾ। ਪਿਛਲੇ ਕੁਝ ਦਿਨਾਂ ਤੋਂ ਦਿੱਲੀ ਵਾਸੀਆਂ ਨੂੰ ਹਵਾ ਪ੍ਰਦੂਸ਼ਣ ਦੇ ਖਤਰਨਾਕ ਪੱਧਰ ਤੋਂ ਰਾਹਤ ਮਿਲੀ ਹੋਈ ਹੈ।
ਹਵਾ ਦੀ ਗਤੀ ਤੇਜ਼ ਹੋਣ ਕਾਰਨ ਇੰਨੀਂ ਦਿਨੀਂ ਪ੍ਰਦੂਸ਼ਣ ਦਾ ਪੱਧਰ ਵਧ ਨਹੀਂ ਰਿਹਾ ਹੈ ਪਰ ਤਿੰਨ ਦਿਨ ਬਾਅਦ ਯਾਨੀ ਸੋਮਵਾਰ ਨੂੰ ਸਥਿਤੀ ਬਦਲਣ ਲੱਗੇਗੀ। ਧੁੰਦ ਛਾਉਣ ਨਾਲ ਵੀ ਲੋਕਾਂ ਦੀ ਪਰੇਸ਼ਾਨੀ ਵਧ ਜਾਵੇਗੀ ਅਤੇ ਵਾਤਾਵਰਣ ਵੀ ਹੁਣ ਨਾਲੋਂ ਹੋਰ ਪ੍ਰਦੂਸ਼ਿਤ ਹੋ ਜਾਵੇਗਾ। ਵੀਰਵਾਰ ਨੂੰ ਦਿੱਲੀ ਦੀ ਹਵਾ ਬਿਹਤਰ ਬਣੀ ਰਹੀ। ਜ਼ਿਆਦਾਤਰ ਇਲਾਕਿਆਂ 'ਚ ਪੀਐੱਮ 2.5 ਅਤੇ ਪੀਐੱਮ 10 ਦਾ ਪੱਧਰ 80 ਤੋਂ 150 ਦਰਮਿਆਨ ਬਣਿਆ ਰਿਹਾ। ਇਸ ਤੋਂ ਸਾਫ਼ ਹੈ ਕਿ ਫਿਲਹਾਲ ਰਾਜਧਾਨੀ ਦੀ ਹਵਾ ਠੀਕ ਹੈ। ਜ਼ਿਕਰਯੋਗ ਹੈ ਕਿ ਐਤਵਾਰ ਤੋਂ ਹੀ ਪੀਐੱਮ 2.5 ਅਤੇ ਪੀਐੱਮ 10 ਦਾ ਤੈਅ ਪੱਧਰ ਵਧਣਾ ਸ਼ੁਰੂ ਹੋ ਜਾਵੇਗਾ। ਜ਼ਿਆਦਾਤਰ ਇਲਾਕਿਆਂ 'ਚ ਪੀਐੱਮ 2.5 ਅਤੇ ਪੀਐੱਮ 10 ਦਾ ਪੱਧਰ 200 ਤੋਂ 250 ਦਰਮਿਆਨ ਦਰਜ ਕੀਤੇ ਜਾਣ ਦਾ ਅਨੁਮਾਨ ਹੈ।
ਇਸ 'ਚ ਹੋਰ ਵਾਧਾ ਸੋਮਵਾਰ ਤੋਂ ਹੋਣ ਲੱਗੇਗਾ ਅਤੇ ਕਰੀਬ ਤਿੰਨ ਤੋਂ ਚਾਰ ਦਿਨ ਤੱਕ ਰਾਜਧਾਨੀ ਦੀ ਹਵਾ ਬੇਹੱਦ ਪ੍ਰਦੂਸ਼ਿਤ ਰਹੇਗੀ। ਮੌਸਮ ਵਿਭਾਗ ਅਨੁਸਾਰ ਸੋਮਵਾਰ ਤੋਂ ਇਕ ਵਾਰ ਦੁਬਾਰਾ ਤੋਂ ਹਵਾ ਦੀ ਗਤੀ ਤੇਜ਼ ਹੋ ਜਾਵੇਗੀ, ਜਿਸ ਨਾਲ ਰਾਜਧਾਨੀ 'ਚ ਹਵਾ ਪ੍ਰਦੂਸ਼ਣ 'ਚ ਦੁਬਾਰਾ ਵਾਧਾ ਹੋਣ ਲੱਗੇਗਾ। ਦੂਜੇ ਪਾਸੇ ਵਿਭਾਗ ਨੇ ਦਿੱਲੀ 'ਚ ਅਗਲੇ ਕੁਝ ਦਿਨਾਂ ਤੱਕ ਬਾਰਸ਼ ਨਾ ਹੋਣ ਦੀ ਸੰਭਾਵਨਾ ਵੀ ਜ਼ਾਹਰ ਕੀਤੀ ਹੈ। ਇਸ ਨਾਲ ਹਾਲਾਤ ਖਾਰਾਬ ਹੋ ਸਕਦੇ ਹਨ। ਸੰਸਥਾ ਸਫ਼ਰ ਅਨੁਸਾਰ ਵੀਰਵਾਰ ਨੂੰ ਦਿੱਲੀ 'ਚ ਪੀਐੱਮ 2.5 ਦਾ ਪੱਧਰ 107 ਦਰਜ ਕੀਤਾ ਗਿਆ। ਦੂਜੇ ਪਾਸੇ ਪੀਐੱਮ 10 ਦਾ ਪੱਧਰ 177 ਰਿਹਾ। ਜ਼ਿਕਰਯੋਗ ਹੈ ਕਿ ਸਫ਼ਰ ਅਨੁਸਾਰ ਅਗਲੇ 2 ਦਿਨਾਂ ਬਾਅਦ ਯਾਨੀ ਸ਼ਨੀਵਾਰ ਤੋਂ ਹੀ ਰਾਜਧਾਨੀ 'ਚ ਦੁਬਾਰਾ ਤੋਂ ਪੀਐੱਮ 2.5 ਅਤੇ ਪੀਐੱਮ 10 ਦਾ ਪੱਧਰ ਵਧੇਗਾ। ਇਸ ਤੋਂ ਸਾਫ਼ ਹੈ ਕਿ ਤਿੰਨ ਦਿਨ ਬਾਅਦ ਦਿੱਲੀ ਵਾਲਿਆਂ ਨੂੰ ਹਵਾ ਪ੍ਰਦੂਸ਼ਣ ਦਾ ਦੰਸ਼ ਝੱਲਣ ਲਈ ਤਿਆਰ ਰਹਿਣਾ ਹੋਵੇਗਾ।
ਸਕੂਲ ਜਾ ਰਹੇ ਵਿਦਿਆਰਥੀ ਨੂੰ ਟਰੱਕ ਨੇ ਮਾਰੀ ਟੱਕਰ, ਹੋਈ ਦਰਦਨਾਕ ਮੌਤ
NEXT STORY