ਨਵੀਂ ਦਿੱਲੀ—ਸੰਯੁਕਤ ਰਾਸ਼ਟਰ ਦੇ ਇੰਟਰਨੈਸ਼ਨਲ ਸਿਵਿਲ ਐਵੀਏਸ਼ਨ ਆਰਗੇਨਾਈਜ਼ੇਸ਼ਨ (ਆਈ.ਸੀ.ਏ.ਓ.) ਨੇ ਪਿਛਲੇ ਸਾਲ ਦੇ ਆਖਰ 'ਚ ਇਕ ਐਵੀਏਸ਼ਨ ਸੇਫਟੀ ਆਡਿਟ ਕੀਤਾ ਸੀ। ਇਸ ਦੇ ਮੁਤਾਬਕ ਭਾਰਤ ਦੀ ਰੈਂਕਿੰਗ 66 ਤੋਂ ਫਿਸਲ ਕੇ 57 'ਤੇ ਆ ਗਈ ਹੈ। ਆਡਿਟ ਦੇ ਤਹਿਤ ਜਿਹੜੀ ਗੱਲ ਸਾਹਮਣੇ ਆਈ ਹੈ ਉਸ 'ਚ ਸ਼ਾਇਦ ਹੀ ਤੁਹਾਨੂੰ ਯਕੀਨ ਹੋਵੇਗਾ ਕਿ ਭਾਰਤ ਦਾ ਏਅਰ ਸੇਫਟੀ ਸਕੋਰ ਏਸ਼ੀਆ ਪੈਸਿਫਿਕ ਖੇਤਰ 'ਚ ਮਿਆਂਮਾਰ, ਬੰਗਲਾਦੇਸ਼, ਮਾਲਦੀਵ, ਪਾਕਿਸਤਾਨ, ਸ਼੍ਰੀਲੰਕਾ, ਨੇਪਾਲ ਅਤੇ ਇੱਥੋਂ ਤੱਕ ਕਿ ਨਾਰਥ ਕੋਰੀਆ ਤੋਂ ਵੀ ਘੱਟ ਹੈ। ਸੁਰੱਖਿਆ ਦੇ ਲਿਹਾਜ ਨਾਲ ਭਾਰਤ ਦੀ ਏਅਰ ਸਰਵਿਸ ਕਾਫੀ ਹੇਠਲੇ ਪੱਧਰ 'ਤੇ ਹੈ। ਉੱਥੇ ਹੀ ਭਾਰਤ ਤੋਂ ਹੇਠਾਂ ਪਾਪੂਆ ਨਿਊ ਗੁਈਨਿਆ, ਤਿਮੋਰ ਲੇਸਟੇ, ਵਨੁਆਤੂ ਅਤੇ ਸਮੋਆ ਹੈ।
ਏਅਰ ਇੰਡੀਆ ਅਤੇ ਜੈੱਟ ਏਅਰਵੇਜ਼ ਤੋਂ ਲੰਘਣਾ ਹੋਵੇਗਾ ਜਾਂਚ ਨਾਲ
ਆਈ.ਸੀ.ਏ.ਓ. ਦੀ ਰਿਪੋਰਟ ਦੇ ਮੁਤਾਬਕ ਭਾਰਤ ਉਨ੍ਹਾਂ 15 ਦੇਸ਼ਾਂ 'ਚ ਸ਼ਾਮਲ ਹੈ ਜਿਹੜੇ ਸਭ ਤੋਂ ਘੱਟ ਟਾਰਗੈੱਟ ਰੇਟ ਤੋਂ ਹੇਠਾਂ ਹਨ। ਭਾਰਤ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਹੁਣ ਭਾਰਤੀ ਏਅਰਲਾਈਨਜ਼ ਅਮਰੀਕਾ ਦੇ ਲਈ ਨਵੀਂ ਫਲਾਈਟ ਨਹੀਂ ਲਿਆ ਸਕੇਗੀ ਅਤੇ ਨਾ ਹੀ ਅਮਰੀਕੀ ਏਅਰਲਾਈਨਜ਼ ਦੇ ਨਾਲ ਕਿਸੇ ਤਰ੍ਹਾਂ ਦਾ ਗਠਜੋੜ ਕਰ ਸਕੇਗੀ। ਨਾਲ ਹੀ ਏਅਰ ਇੰਡੀਆ ਅਤੇ ਜੈੱਟ ਏਅਰਵੇਜ਼ ਵਰਗੀਆਂ ਇੰਡੀਅਨ ਏਅਰਲਾਈਨਜ਼ ਨੂੰ ਅਮਰੀਕਾ 'ਚ ਲੈਂਡਿੰਗ ਦੇ ਬਾਅਦ ਜਾਂਚ ਤੋਂ ਵੀ ਨਿਕਲਣਾ ਪਵੇਗਾ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਭਾਰਤ ਦਾ ਟਾਰਗੈੱਟ ਰੇਟ ਘੱਟ ਹੋਇਆ ਹੋਵੇ। ਇਸ ਤੋਂ ਪਹਿਲਾਂ 2014 'ਚ ਵੀ ਇਸ ਤਰ੍ਹਾਂ ਹੀ ਹੋਇਆ ਸੀ। ਹਾਲਾਂਕਿ ਇਕ ਸਾਲ ਬਾਅਦ ਭਾਰਤ ਦੀ ਰੈਂਕਿੰਗ ਠੀਕ ਹੋ ਗਈ ਸੀ। ਉੱਥੇ ਭਾਰਤ ਦੀ ਰੈਂਕਿੰਗ ਦੇ ਖਰਾਬ ਪ੍ਰਦਰਸ਼ਨ ਦੇ ਪਿੱਛੇ ਸਰਕਾਰ ਵਲੋਂ ਸਰਕਾਰੀ ਨਿਯਮ ਡੀ.ਜੀ.ਸੀ.ਏ. ਦੀ ਉਲੰਘਣਾ ਕਰਨਾ ਮੰਨਿਆ ਜਾ ਰਿਹਾ ਹੈ।
ਪਤਨੀ ਨੂੰ ਛੱਡ ਵਿਦੇਸ਼ ਭੱਜ ਰਿਹਾ ਧੋਖੇਬਾਜ਼ ਐੱਨ. ਆਰ. ਆਈ. ਕਾਬੂ
NEXT STORY