ਲਖਨਊ— ਉੱਤਰ ਪ੍ਰਦੇਸ਼ ਦੇ ਸਾਬਕਾ ਸੀ. ਐੱਮ. ਅਤੇ ਸਪਾ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਯੋਗੀ ਸਰਕਾਰ 'ਤੇ ਜਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਅੱਜ ਯੂ. ਪੀ. 'ਚ ਨਾ ਤਾਂ ਕਾਨੂੰਨ ਬਚਿਆ ਹੈ ਨਾ ਹੀ ਪ੍ਰਬੰਧ। ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ। ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਜੇਲਾਂ 'ਚ ਹੀ ਕਤਲ ਕਰ ਰਹੇ ਹਨ। ਇਹ ਸਰਕਾਰ ਦੀ ਵੱਡੀ ਅਸਫਲਤਾ ਹੈ। ਸੂਬੇ ਦੀ ਜਨਤਾ ਇਸ ਡਰ ਦੇ ਮਾਹੌਲ 'ਚ ਬਹੁਤ ਡਰੀ-ਸਹਿਮੀ ਹੈ। ਪ੍ਰਦੇਸ਼ ਨੇ ਅਜਿਹਾ ਕੁਸ਼ਾਸਨ ਅਤੇ ਅਰਾਜਕਤਾ ਦਾ ਦੌਰ ਪਹਿਲਾਂ ਕਦੀ ਨਹੀਂ ਦੇਖਿਆ।
ਜਾਣਕਾਰੀ ਮੁਤਾਬਕ ਅਖਿਲੇਸ਼ ਯਾਦਵ ਨੇ ਬਾਗਪਤ ਦੀ ਜੇਲ 'ਚ ਮੁੰਨਾ ਬਜਰੰਗੀ ਦੀ ਸੋਮਵਾਰ ਨੂੰ ਗੋਲੀ ਮਾਰ ਕੇ ਕਤਲ ਕੀਤੇ ਜਾਣ ਦੀ ਵਾਰਦਾਤ ਨਾਲ ਯੂ. ਪੀ. 'ਚ ਕਾਨੂੰਨ-ਵਿਵਸਥਾ ਢਹਿ ਢੇਰੀ ਹੋ ਗਈ। ਉਨ੍ਹਾਂ ਕਿਹਾ ਕਿ ਪੁਲਸ ਦੇ ਪਹਿਰੇ ਹੇਠ ਜੇਲ ਦੇ ਅੰਦਰ ਜੇ ਜ਼ਿੰਦਗੀ ਸੁਰੱਖਿਅਤ ਨਹੀਂ ਹੈ ਤਾਂ ਆਮ ਜਨਤਾ ਆਪਣੇ-ਆਪ ਨੂੰ ਬਾਹਰ ਕਿਸ ਤਰ੍ਹਾਂ ਸੁਰੱਖਿਅਤ ਮਹਿਸੂਸ ਕਰੇਗੀ। ਅਪਰਾਧੀਆਂ 'ਚ ਕਾਨੂੰਨ ਦਾ ਕੋਈ ਡਰ ਨਹੀਂ ਰਹਿ ਗਿਆ ਹੈ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਅਦਾਲਤ 'ਚ ਬਜਰੰਗੀ ਦੀ ਪੇਸ਼ੀ ਸੀ ਪਰ ਸਵੇਰੇ ਹੀ ਜੇਲ ਦੇ ਅੰਦਰ ਉਸ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਲ ਦੇ ਅੰਦਰ ਹਥਿਆਰ ਪਹੁੰਚਣਾ ਹੀ ਆਪਣੇ-ਆਪ 'ਚ ਇਕ ਵੱਡਾ ਸਵਾਲ ਹੈ। ਮੁੰਨਾ ਬਜਰੰਗੀ ਦੇ ਕਤਲ ਲਈ ਜੇਲ 'ਚ ਹਥਿਆਰ ਕਿੱਥੋਂ ਆ ਗਿਆ। ਇਸ ਨੂੰ ਪਹੁੰਚਾਉਣ ਵਾਲਾ ਕੌਣ ਸੀ? ਬਿਨਾ ਜਾਂਚ ਦੇ ਜਦੋਂ ਕੋਈ ਚੀਜ਼ ਜੇਲ ਦੇ ਅੰਦਰ ਨਹੀਂ ਲਿਜਾਈ ਜਾ ਸਕਦੀ ਤਾਂ ਹਥਿਆਰ ਜੇਲ 'ਚ ਕਿਸ ਤਰ੍ਹਾਂ ਪਹੁੰਚ ਗਿਆ।
"RGSSH" 'ਚ ਨੌਕਰੀ ਦਾ ਖਾਸ ਮੌਕਾ, 2 ਲੱਖ ਤੋਂ ਵੱਧ ਹੋਵੇਗੀ ਸੈਲਰੀ (ਵੀਡੀਓ)
NEXT STORY