ਜੰਮੂ– ਅਮਰਨਾਥ ਗੁਫਾ ਕੋਲ ਬੱਦਲ ਫਟਣ ਨਾਲ ਹੁਣ ਤੱਕ 15 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਜ਼ਖਮੀ ਹਨ। ਜਿੱਥੇ ਹੁਣ ਬੱਦਲ ਫਟੇ ਹਨ, ਉਥੇ ਪਿਛਲੇ ਸਾਲ ਵੀ ਬੱਦਲ ਫਟੇ ਸਨ। ਉਦੋਂ ਵੀ ਮਹੀਨਾ ਜੁਲਾਈ ਦਾ ਹੀ ਸੀ ਪਰ ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਯਾਤਰਾ ਨਹੀਂ ਹੋ ਸਕੀ ਸੀ। ਦੱਸ ਦੇਈਏ ਕਿ ਅਮਰਨਾਥ ਗੁਫਾ ਦੇ ਦੋਵੇਂ ਹੀ ਰਸਤੇ ਕੱਚੇ ਹਨ। ਸੜਕਾਂ ਇੰਨੀਆਂ ਤੰਗ ਹਨ ਕਿ ਘੋੜਿਆਂ ਨੂੰ ਵੀ ਇਕ-ਇਕ ਕਰ ਕੇ ਭੇਜਿਆ ਜਾਂਦਾ ਹੈ।
ਇਹ ਵੀ ਪੜ੍ਹੋ- ਅਮਰਨਾਥ ਯਾਤਰਾ ਅਸਥਾਈ ਤੌਰ ’ਤੇ ਮੁਲਤਵੀ, ਬੱਦਲ ਫਟਣ ਦੀ ਘਟਨਾ ’ਚ 15 ਲੋਕਾਂ ਦੀ ਮੌਤ
ਗੁਫਾ ਦੇ ਆਲੇ-ਦੁਆਲੇ ਅਸਥਾਈ ਟੈਂਟ ਲੱਗੇ ਹਨ। ਜੋ ਲੋਕ ਭਵਨ ਦੇ ਕੋਲ ਰੁੱਕਦੇ ਹਨ, ਉਨ੍ਹਾਂ ਨੂੰ ਇੰਨਾ ਅਸਥਾਈ ਕੈਂਪਾਂ ’ਚ ਠਹਿਰਣਾ ਪੈਂਦਾ ਹੈ। ਸ਼ੁੱਕਰਵਾਰ ਨੂੰ ਜਦ ਬੱਦਲ ਫਟੇ ਤਾਂ ਕਈ ਅਸਥਾਈ ਟੈਂਟ ਵੀ ਰੁੜ੍ਹ ਗਏ। ਬੱਦਲ ਫਟਣ ਦੀ ਘਟਨਾ ਪਵਿੱਤਰ ਗੁਫਾ ਦੇ 1-2 ਕਿਲੋਮੀਟਰ ਦੇ ਘੇਰੇ ’ਚ ਹੋਈ।
ਇਹ ਵੀ ਪੜ੍ਹੋ- ਅਮਰਨਾਥ ਯਾਤਰਾ : ਫਸੇ ਹੋਏ 15 ਹਜ਼ਾਰ ਤੀਰਥ ਯਾਤਰੀਆਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ
ਜਾਣਕਾਰੀ ਮੁਤਾਬਕ ਪਾਣੀ ਦੇ ਤੇਜ਼ ਵਹਾਅ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਘਟਨਾ ਨੇ ਕਿਸੇ ਨੂੰ ਸੰਭਲਣ ਦਾ ਮੌਕਾ ਨਹੀਂ ਦਿੱਤਾ। 3 ਲੰਗਰ ਟੈਂਟਾਂ ਸਮੇਤ ਕਰੀਬ 25 ਟੈਂਟ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ। ਇਕ ਟੈਂਟ ’ਚ 2 ਤੋਂ ਵੱਧ ਵਿਅਕਤੀ ਮੌਜੂਦ ਸਨ। ਅਚਾਨਕ ਵਾਪਰੇ ਇਸ ਹਾਦਸੇ ਨਾਲ ਹਰ ਪਾਸੇ ਹਾਹਾਕਾਰ ਮੱਚ ਗਈ। ਆਈ. ਟੀ. ਬੀ. ਪੀ. ਮੁਤਾਬਕ ਮੀਂਹ ਕਾਰਨ ਅਮਰਨਾਥ ਗੁਫਾ ਨੇੜੇ ਪਹਾੜ ਤੋਂ ਕਾਫੀ ਪਾਣੀ ਹੇਠਾਂ ਆ ਗਿਆ। ਬਹੁਤ ਸਾਰੇ ਲੋਕ ਤੰਬੂਆਂ ਵਿਚ ਸਨ ਜੋ ਤੇਜ਼ ਵਹਾਅ ’ਚ ਵਹਿ ਗਏ।
ਇਹ ਵੀ ਪੜ੍ਹੋ- ਸ਼੍ਰੀ ਅਮਰਨਾਥ ਗੁਫਾ ਨੇੜੇ ਫਟਿਆ ਬੱਦਲ, 12 ਸ਼ਰਧਾਲੂਆਂ ਦੀ ਮੌਤ ਤੇ 40 ਲਾਪਤਾ (ਵੀਡੀਓ)
ਐੱਨ. ਡੀ. ਆਰ. ਐੱਫ ਨੇ ਤੁਰੰਤ ਲੋਕਾਂ ਨੂੰ ਪਾਣੀ ’ਚੋਂ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ। ਪਾਣੀ ਦੇ ਤੇਜ਼ ਵਹਾਅ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਟੈਂਟਾਂ ’ਚ ਲਿਜਾਇਆ ਗਿਆ। ਸੂਚਨਾ ਮਿਲਦੇ ਹੀ ਪ੍ਰਸ਼ਾਸਨ ਨੇ ਬਚਾਅ ਅਤੇ ਰਾਹਤ ਕਾਰਜਾਂ ਲਈ ਹੈਲੀਕਾਪਟਰ ਰਵਾਨਾ ਕੀਤਾ। ਮੀਂਹ ਰੁੱਕਣ ਤੋਂ ਬਾਅਦ ਰਾਹਤ ਦੇ ਕੰਮ ਤੇਜ਼ੀ ਨਾਲ ਕੀਤੇ ਗਏ। ਰਾਤ ਤੱਕ ਰਾਹਤ ਅਤੇ ਬਚਾਅ ਕਾਰਜ ਜਾਰੀ ਸਨ।
ਇਹ ਵੀ ਪੜ੍ਹੋ- PM ਮੋਦੀ ਨੇ ਅਮਰਨਾਥ ਹਾਦਸੇ 'ਤੇ ਜਤਾਇਆ ਦੁੱਖ, ਉਪ ਰਾਜਪਾਲ ਮਨੋਜ ਸਿਨਹਾ ਨੇ ਲਿਆ ਸਥਿਤੀ ਦਾ ਜਾਇਜ਼ਾ
ਮੱਧ ਪ੍ਰਦੇਸ਼ ਦੇ 35 ਲੋਕ ਪੰਚਤਰਣੀ ’ਚ ਫਸੇ
ਗੁਫਾ ਤੋਂ 5 ਕਿਲੋਮੀਟਰ ਪਹਿਲਾਂ ਪੰਚਤਰਣੀ ’ਚ ਮੱਧ ਪ੍ਰਦੇਸ਼ ਦੇ 35 ਲੋਕ ਫਸੇ ਹਨ। ਯਾਤਰਾ ਦੇ ਕਨਵੀਨਰ ਰਿੰਕੂ ਭਟੇਜਾ ਨੇ ਦੱਸਿਆ ਕਿ ਪੰਚਤਰਣੀ ਤੱਕ ਹਾਲਾਤ ਆਮ ਹਨ ਅਤੇ ਸਾਰੇ ਲੋਕ ਸੁਰੱਖਿਅਤ ਹਨ ਪਰ ਜੋ ਲੋਕ ਭਵਨ ਦੇ ਕੋਲ ਪਹੁੰਚ ਗਏ ਹਨ, ਉਨ੍ਹਾਂ ਦੇ ਕੀ ਹਾਲਾਤ ਹਨ, ਇਸ ਦਾ ਅੰਦਾਜ਼ਾ ਨਹੀਂ ਲੱਗ ਸਕਿਆ ਹੈ। ਕਿਸੇ ਨਾਲ ਫੋਨ ’ਤੇ ਗੱਲ ਵੀ ਨਹੀਂ ਹੋ ਪਾ ਰਹੀ ਹੈ।
ਸਿਰਫ ਜਿਓ ਦਾ ਨੈੱਟਵਰਕ ਆਉਂਦਾ ਹੈ
ਭਵਨ ਦੇ ਆਲੇ-ਦੁਆਲੇ ਦੇ ਇਲਾਕੇ ’ਚ ਸਿਰਫ ਜਿਓ ਦਾ ਨੈੱਟਵਰਕ ਹੀ ਆਉਂਦਾ ਹੈ। ਅਜਿਹੇ ਸ਼ਰਧਾਲੂ ਜਿਨ੍ਹਾਂ ਕੋਲ ਜਿਓ ਸਿਮ ਨਹੀਂ ਹੈ, ਉਹ ਸਾਰੇ ਨੈੱਟਵਰਕ ਤੋਂ ਬਾਹਰ ਹੋ ਗਏ ਹਨ। ਉਧਰ ਜੋ ਲੋਕ ਬਾਬਾ ਦੇ ਦਰਸ਼ਨ ਲਈ ਗੁਫਾ ’ਚ ਜਾਂਦੇ ਹਨ, ਉਨ੍ਹਾਂ ਤੋਂ ਮੋਬਾਈਲ ਅਤੇ ਇਲੈਕਟ੍ਰਾਨਿਕ ਡਿਵਾਈਸ ਵੀ ਪਹਿਲਾਂ ਹੀ ਜਮਾਂ ਕਰਵਾ ਲਏ ਜਾਂਦੇ ਹਨ। ਅਜਿਹੇ ’ਚ ਕਈ ਲੋਕਾਂ ਨਾਲ ਉਨ੍ਹਾਂ ਦੇ ਘਰ ਵਾਲੇ ਸੰਪਰਕ ਨਹੀਂ ਕਰ ਪਾ ਰਹੇ ਹਨ।
ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਅਨੋਖੇ ਬਹਾਨੇ, 'ਪ੍ਰੇਮਿਕਾ ਉਡੀਕਦੀ ਹੈ', 'ਕੁੱਤਾ ਲਾਇਸੈਂਸ ਖਾ ਗਿਆ'
NEXT STORY