ਸ਼੍ਰੀਨਗਰ- ਇਕ ਜੁਲਾਈ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਲਈ ਤਿਆਰੀਆਂ ਅੰਤਿਮ ਪੜਾਅ 'ਚ ਹਨ। ਸ਼ਰਾਈਨ ਬੋਰਡ ਨੇ ਸੰਭਾਵਨਾ ਜਤਾਈ ਹੈ ਕਿ ਇਸ ਵਾਰ ਰਿਕਾਰਡ 5 ਲੱਖ ਸ਼ਰਧਾਲੂਆਂ ਨੇ ਆਉਣ ਦੀ ਸੰਭਾਵਨਾ ਹੈ। ਪਿਛਲੀ ਵਾਰ ਅਮਰਨਾਥ ਯਾਤਰਾ 'ਚ ਸਾਢੇ ਤਿੰਨ ਲੱਖ ਸ਼ਰਧਾਲੂ ਸ਼ਾਮਲ ਹੋਏ ਸਨ। ਸੁਰੱਖਿਆ ਵਿਵਸਥਾਵਾਂ 'ਤੇ ਫੋਕਸ ਰਹੇਗਾ। ਕਈ ਪੱਧਰ ਦੀ ਸੁਰੱਖਿਆ ਰਹੇਗੀ। ਕਿਸੇ ਵੀ ਅੱਤਵਾਦੀ ਯੋਜਨਾ ਨਾਲ ਨਿਪਟਣ ਲਈ ਡਰੋਨ ਸਿਸਟਮ ਤਾਇਨਾਤ ਕੀਤਾ ਗਿਆ ਹੈ। ਨਾਲ ਹੀ ਨਾਈਟ ਵਿਜਨ ਗਾਗਲਜ਼, ਬੰਬ ਨਿਰੋਧਕ ਦਸਤਾ, ਸਨਾਈਪਰ ਅਤੇ ਕਾਊਂਟਰ ਟੈਰਰ ਟੀਮ ਦੀ ਤਾਇਨਾਤੀ ਵੀ ਕੀਤੀ ਗਈ ਹੈ।
ਫ਼ੌਜ ਦੇ ਬੁਲਾਰੇ ਅਨੁਸਾਰ ਯਾਤਰਾ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਉਣ ਲਈ ਪੂਰੇ ਇੰਤਜ਼ਾਮ ਕੀਤੇ ਗਏ ਹਨ। ਯਾਤਰਾ ਦੌਰਾਨ 60 ਹਜ਼ਾਰ ਨੀਮ ਫ਼ੌਜੀ ਫ਼ੋਰਸਾਂ ਨੂੰ ਤਾਇਨਾਤ ਕੀਤਾ ਜਾਵੇਗਾ। ਪਿਛਲੇ ਸਾਲ ਬਾਲਟਾਲ ਬੇਸ ਕੈਂਪ 'ਚ ਬੱਦਲ ਫਟਣ ਕਾਰਨ 16 ਸ਼ਰਧਾਲੂਆਂ ਦੀ ਮੌਤ ਦੀ ਘਟਨਾ ਵਰਗੇ ਹਾਲਾਤ ਦਾ ਦੋਹਰਾਵ ਰੋਕਣ ਲਈ ਏਵਲਾਂਚ ਰਿਸਪਾਂਸ ਅਤੇ ਸਿਵਲ ਰੈਸਕਿਊ ਟੀਮ ਨੂੰ ਵੀ ਯਾਤਰਾ ਮਾਰਗ 'ਤੇ ਲਗਾਇਆ ਗਿਆ ਹੈ। ਇਹ ਟੀਮਾਂ ਮੌਸਮ 'ਤੇ ਨਜ਼ਰ ਰੱਖਣਗੀਆਂ ਅਤੇ ਕੁਦਰਤੀ ਆਫ਼ਤ ਦੀ ਸੂਚਨਾ ਸਮੇਂ ਰਹਿੰਦੇ ਦੇਣਗੀਆਂ। ਮੌਸਮ ਵਿਭਾਗ ਨਾਲ ਉੱਚਿਤ ਤਾਲਮੇਲ ਦੇ ਵੀ ਇੰਤਜ਼ਾਮ ਹਨ। ਅਮਰਨਾਥ ਯਾਤਰਾ ਟਰੈਕ ਦਾ ਕੰਮ ਇਸ ਵਾਰ ਫ਼ੌਜ ਅਤੇ ਸਰਹੱਦੀ ਸੜਕ ਸੰਗਠਨ (ਬੀ.ਆਰ.ਓ.) ਦੇ ਜ਼ਿੰਮੇ ਰਹੀ ਹੈ।
ਵਿਆਹ ਤੋਂ ਬਾਅਦ ਸੈਕਸ ਤੋਂ ਨਾਂਹ ਕਰਨ ਦੇ ਮਾਮਲੇ 'ਚ ਹਾਈਕੋਰਟ ਦੀ ਅਹਿਮ ਟਿੱਪਣੀ
NEXT STORY