ਨਵੀਂ ਦਿੱਲੀ— ਦਿੱਲੀ ਦੇ ਖਿਆਲਾ ਇਲਾਕੇ 'ਚ ਅੰਕਿਤ ਸਕਸੈਨਾ ਦੇ ਕਤਲ ਤੋਂ ਬਾਅਦ ਲੋਕਾਂ 'ਚ ਜਿੱਥੇ ਰੋਸ ਹੈ, ਉੱਥੇ ਹੀ ਉਨ੍ਹਾਂ ਦੇ ਪਿਤਾ ਯਸ਼ਪਾਲ ਨੇ ਅਪੀਲ ਕੀਤੀ ਹੈ ਕਿ ਘਟਨਾ 'ਤੇ ਮਾਹੌਲ ਵਿਗਾੜਨ ਵਾਲੀ ਰਾਜਨੀਤੀ ਨਾ ਕਰਨ। ਅੰਕਿਤ ਦੇ ਪਿਤਾ ਨੇ ਮਾਤਮ ਮਨਾਉਣ ਘਰ ਆਏ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੂੰ ਕਿਹਾ ਕਿ ਉਨ੍ਹਾਂ ਨੂੰ ਇਨਸਾਫ ਚਾਹੀਦਾ। ਕਿਸੇ ਧਰਮ ਨਾਲ ਉਨ੍ਹਾਂ ਨੂੰ ਨਫ਼ਰਤ ਨਹੀਂ ਹੈ, ਇੱਥੇ ਕੁਝ ਲੋਕ ਸਾਡੇ ਨਾਲ ਗੱਲ ਕਰਦੇ ਹਨ ਪਰ ਉਸ ਨੂੰ ਮਜਹਬ ਨਾਲ ਜੋੜ ਕੇ ਦਿਖਾ ਰਹੇ ਹਨ। ਸਾਡਾ ਪਰਿਵਾਰ ਕਹਿ ਰਿਹਾ ਹੈ, ਜੋ ਵੀ ਜੁੜੇ ਦਿਲ ਨਾਲ ਜੁੜੇ ਫੋਟੋ ਨਾ ਖਿਚਵਾਏ। ਤੁਸੀਂ ਵੀ ਆਏ ਤਾਂ ਇਨਸਾਫ ਲਈ ਹੋ ਕਿਸੇ ਹੋਰ ਚੀਜ਼ ਲਈ ਨਹੀਂ। ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਯਸ਼ਪਾਲ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਭਾਈਚਾਰੇ ਨੂੰ ਚਿੰਨ੍ਹਿਤ ਕਰ ਕੇ ਦੋਸ਼ ਨਹੀਂ ਲਗਾਏ ਹਨ। ਹਾਲਾਂਕਿ ਉਨ੍ਹਾਂ ਨੇ ਇਹ ਜ਼ਰੂਰ ਕਿਹਾ ਹੈ ਕਿ ਉਨ੍ਹਾਂ ਦੇ ਬੇਟਾ ਕਿਸੇ ਵੀ ਧਰਮ ਜਾਂ ਜਾਤੀ ਦੀ ਲੜਕੀ ਨਾਲ ਵਿਆਹ ਕਰਨ ਦੀ ਇੱਛਾ ਜ਼ਾਹਰ ਕਰਦਾ ਤਾਂ ਉਹ ਉਸ ਲਈ ਹਮੇਸ਼ਾ ਤਿਆਰ ਸਨ।
ਜ਼ਿਕਰਯੋਗ ਹੈ ਕਿ 23 ਸਾਲਾ ਅੰਕਿਤ ਦੂਜੇ ਭਾਈਚਾਰੇ ਦੀ ਲੜਕੀ ਨਾਲ ਪਿਆਰ ਕਰਦਾ ਸੀ, ਜੋ ਗੱਲ ਲੜਕੀ ਦੇ ਪਰਿਵਾਰ ਨੂੰ ਪਸੰਦ ਨਹੀਂ ਸੀ। ਲੜਕੀ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਅੰਕਿਤ ਦੀ ਵਿਚ ਸੜਕ ਗਲਾ ਵੱਢ ਕੇ ਹੱਤਿਆ ਕਰ ਦਿੱਤੀ। ਮੌਕੇ 'ਤੇ ਅੰਕਿਤ ਦੀ ਮਾਂ ਵੀ ਮੌਜੂਦ ਸੀ, ਜੋ ਆਪਣੇ ਬੇਟੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਅੰਕਿਤ ਸਕਸੈਨਾ ਦੇ ਪਿਤਾ ਯਸ਼ਪਾਲ ਦਿਲ ਦੇ ਮਰੀਜ਼ ਅਤੇ ਮਾਂ ਨੂੰ ਸ਼ੂਗਰ ਦੀ ਬੀਮਾਰੀ ਹੈ। ਅੰਕਿਤ ਦੀ ਮਾਂ ਕਮਲੇਸ਼ ਬੇਟੇ ਦੇ ਗਮ 'ਚ ਵਾਰ-ਵਾਰ ਬੇਹੋਸ਼ ਹੋ ਰਹੀ ਹੈ। ਅੰਕਿਤ ਦਾ ਮਾਮਾ ਨੇ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ 'ਤੇ ਪੂਰਾ ਭਰੋਸਾ ਹੈ, ਇਨਸਾਫ ਜ਼ਰੂਰ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਕਤਲ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਨੂੰ ਉਸ ਲੜਕੀ ਨਾਲ ਇਸ ਹੱਦ ਤੱਕ ਦੋਸਤੀ ਦੀ ਜਾਣਕਾਰੀ ਨਹੀਂ ਸੀ। ਦੋਵੇਂ ਪਰਿਵਾਰ ਇਕ-ਦੂਜੇ ਨੂੰ ਜਾਣਦੇ ਸਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਗੁਆਂਢ 'ਚ ਹੀ ਰਹਿੰਦੇ ਸਨ, ਇਸ ਲਈ ਜਾਣ-ਪਛਾਣ ਹੋ ਗਈ। 15 ਸਾਲ ਪਹਿਲਾਂ ਅੰਕਿਤ ਦੇ ਪਿਤਾ ਦੀ ਟੀ.ਵੀ. ਅਤੇ ਦੂਜੇ ਇਲੈਕਟ੍ਰਾਨਿਕ ਸਾਮਾਨ ਦੀ ਦੁਕਾਨ ਸੀ। ਦਿਲ ਦੀ ਬੀਮਾਰੀ ਹੋਣ ਤੋਂ ਬਾਅਦ ਉਹ ਦੁਕਾਨ ਬੰਦ ਕਰ ਕੇ ਘਰ ਹੀ ਰਹਿਣ ਲੱਗੇ। ਇਸ ਤੋਂ ਬਾਅਦ ਪਰਿਵਾਰ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਅੰਕਿਤ ਦੇ ਮੋਢਿਆਂ 'ਤੇ ਹੀ ਸੀ।
ਪਾਕਿ ਪ੍ਰਧਾਨ ਮੰਤਰੀ ਨੇ ਹਵਾਲਾ ਵਪਾਰੀ ਨੂੰ ਚਿੱਠੀ ਭੇਜ ਕੇ ਵਿਗਾੜੇ ਕਸ਼ਮੀਰ ਦੇ ਹਾਲਾਤ : ਐੱਨ. ਆਈ. ਏ.
NEXT STORY