ਅਹਿਮਦਾਬਾਦ— ਗੁਜਰਾਤ ਪੁਲਸ ਦੇ ਅੱਤਵਾਦੀ ਰੋਕੂ ਦਸਤੇ (ਏ.ਟੀ.ਐੱਸ.) ਨੇ ਖਤਰਨਾਕ ਅੱਤਵਾਦੀ ਅਤੇ ਇੰਡੀਅਨ ਮੁਜਾਹਿਦੀਨ ਦੇ ਯਾਸੀਨ ਭਟਕਲ ਅਤੇ ਰਿਆਜ਼ ਭਟਕਲ ਦੇ ਸਹਿਯੋਗੀ ਅਤੇ 2008 'ਚ ਅਹਿਮਦਾਬਾਦ 'ਚ 56 ਵਿਅਕਤੀਆਂ ਦੀ ਜਾਨ ਲੈਣ ਵਾਲੇ ਲੜੀਵਾਰ ਬੰਬ ਧਮਾਕਿਆਂ ਦੇ ਇਕ ਹੋਰ ਦੋਸ਼ੀ ਸੁਹੈਬ ਪੋਟਾਨੀਕਲ ਨੂੰ ਉਸ ਦੇ ਜੱਦੀ ਸੂਬੇ ਕੇਰਲ ਦੇ ਕੋਝੀਕੋਡ ਦੇ ਹਵਾਈ ਅੱਡੇ ਤੋਂ ਫੜ ਲਿਆ। ਏ.ਟੀ.ਐੱਸ. ਨੇ ਕੇਰਲ ਦੇ ਮੱਲਪੁਰਮ ਨਿਵਾਸੀ ਲਗਭਗ 50 ਸਾਲਾ ਸੁਹੈਬ ਨੂੰ ਇਥੇ ਅਹਿਮਦਾਬਾਦ ਪੁਲਸ ਦੀ ਕ੍ਰਾਈਮ ਬ੍ਰਾਂਚ ਨੂੰ ਅਗਲੀ ਕਾਰਵਾਈ ਲਈ ਸੌਂਪ ਦਿੱਤਾ। ਕ੍ਰਾਈਮ ਬ੍ਰਾਂਚ ਨੇ ਇਸ ਸਬੰਧੀ ਮਾਮਲਾ ਦਰਜ ਕਰਵਾਇਆ ਸੀ।
ਫੌਜ 'ਚ ਭਰਤੀ ਕਰਵਾਉਣ ਦੇ ਨਾਂ 'ਤੇ ਠੱਗੇ 1 ਕਰੋੜ 79 ਲੱਖ ਰੁਪਏ, 4 ਗ੍ਰਿਫਤਾਰ
NEXT STORY