ਜੈਪੁਰ— ਭਾਰਤੀ ਫੌਜ ਵਿਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਉਮੀਦਵਾਰਾਂ ਨਾਲ ਧੋਖੇਦੇਹੀ ਕਰਨ ਦੇ ਦੋਸ਼ ਹੇਠ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ 1 ਕਰੋੜ 79 ਲੱਖ ਰੁਪਏ ਦੀ ਨਕਦ ਰਕਮ ਵੀ ਮਿਲੀ।
ਮਿਲੀ ਜਾਣਕਾਰੀ ਮੁਤਾਬਕ ਏ. ਟੀ. ਐੱਸ. ਅਤੇ ਮਿਲਟਰੀ ਇੰਟੈਲੀਜੈਂਸ ਲਾਈਜਨਿੰਗ ਯੂਨਿਟ ਜੋਧਪੁਰ ਨੂੰ ਉਦੈਪੁਰ ਵਿਖੇ ਆਯੋਜਿਤ ਹੋਈ ਫੌਜ ਦੀ ਭਰਤੀ 'ਚ ਉਮੀਦਵਾਰਾਂ ਕੋਲੋਂ ਮੋਟੀ ਰਕਮ ਵਸੂਲ ਕੇ ਭਰਤੀ ਕਰਵਾਉਣ ਵਾਲੇ ਗਿਰੋਹ ਸਬੰਧੀ ਜਾਣਕਾਰੀ ਮਿਲੀ ਸੀ। ਇਸ 'ਤੇ ਟੀਮ ਨੇ ਜੈਪੁਰ ਅਤੇ ਉਦੈਪੁਰ ਵਿਖੇ ਛਾਪਾ ਮਾਰ ਕੇ ਅਰਜੁਨ ਸਿੰਘ, ਨੰਦ ਸਿੰਘ, ਮਹਿੰਦਰ ਸਿੰਘ ਅਤੇ ਸੁਨੀਲ ਨੂੰ ਗ੍ਰਿਫਤਾਰ ਕਰ ਲਿਆ।
ਏ. ਟੀ. ਐੱਸ. ਨੇ ਉਨ੍ਹਾਂ ਕੋਲੋਂ 1 ਕਰੋੜ 79 ਲੱਖ ਰੁਪਏ ਦੀ ਜੋ ਰਕਮ ਬਰਾਮਦ ਕੀਤੀ, ਉਹ ਉਕਤ 4 ਵਿਅਕਤੀਆਂ ਨੇ ਪ੍ਰਤੀ ਉਮੀਦਵਾਰ ਢਾਈ ਲੱਖ ਰੁਪਏ ਦੇ ਹਿਸਾਬ ਨਾਲ ਲਈ ਸੀ। ਪੁਲਸ ਚਾਰਾਂ ਕੋਲੋਂ ਡੂੰਘਾਈ ਨਾਲ ਪੁੱਛਗਿਛ ਕਰ ਰਹੀ ਹੈ।
ਜਾਨੋਂ ਮਾਰਨ ਦੀ ਧਮਕੀ ਮਿਲਣ ਮਗਰੋਂ 'ਆਪ' ਆਗੂ ਪੁੱਜਾ ਸੁਪਰੀਮ ਕੋਰਟ
NEXT STORY