ਬੀਜਿੰਗ (ਭਾਸ਼ਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਰੁਣਾਚਲ ਪ੍ਰਦੇਸ਼ ਦੇ ਦੌਰੇ ਨੂੰ ਲੈ ਕੇ ਚੀਨ ਦੇ ਇਤਰਾਜ਼ ਨੂੰ ਭਾਰਤ ਵਲੋਂ ਠੁਕਰਾਏ ਜਾਣ ਤੋਂ ਕੁਝ ਦਿਨ ਬਾਅਦ ਚੀਨੀ ਫੌਜ ਨੇ ਸੂਬੇ ’ਤੇ ਫਿਰ ਤੋਂ ਦਾਅਵਾ ਕਰਦੇ ਹੋਏ ਇਸ ਨੂੰ ‘ਚੀਨ ਦਾ ਖੇਤਰ’ ਤੇ ‘ਕੁਦਰਤੀ ਹਿੱਸਾ’ ਦੱਸਿਆ ਹੈ। ਚੀਨੀ ਰੱਖਿਆ ਮੰਤਰਾਲਾ ਦੇ ਬੁਲਾਰੇ ਕਰਨਲ ਝਾਂਗ ਜ਼ਿਆਓ ਗਾਂਗ ਨੇ ਕਿਹਾ ਹੈ ਕਿ ਜਿਜ਼ਾਂਗ (ਤਿੱਬਤ ਦਾ ਚੀਨੀ ਨਾਂ) ਦਾ ਦੱਖਣੀ ਹਿੱਸਾ ਚੀਨ ਦੇ ਖੇਤਰ ਦਾ ਇੱਕ ਅਨਿੱਖੜਵਾਂ ਅੰਗ ਹੈ ਅਤੇ ਬੀਜਿੰਗ ਭਾਰਤ ਵਲੋਂ ਗੈਰ-ਕਾਨੂੰਨੀ ਢੰਗ ਨਾਲ ਸਥਾਪਤ ਅਰੁਣਾਚਲ ਪ੍ਰਦੇਸ਼ ਨੂੰ ਕਦੇ ਵੀ ਸਵੀਕਾਰ ਨਹੀਂ ਕਰਦਾ ਤੇ ਇਸ ਦਾ ਸਖ਼ਤ ਵਿਰੋਧ ਕਰਦਾ ਹੈ।
ਇਹ ਵੀ ਪੜ੍ਹੋ: ਗਾਜ਼ਾ 'ਚ ਜੰਗ ਰੋਕਣ ਦਾ ਦਬਾਅ; PM ਨੇਤਨਯਾਹੂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਪੁੱਛਿਆ- ਕੀ ਤੁਸੀਂ 7 ਅਕਤੂਬਰ ਭੁੱਲ ਗਏ?
ਮੋਦੀ ਦੇ ਦੌਰੇ ਦਾ ਜ਼ਿਕਰ ਕੀਤੇ ਬਿਨਾਂ ਝਾਂਗ ਨੇ ਕਿਹਾ ਕਿ ਭਾਰਤੀ ਪੱਖ ਦੀ ਕਾਰਵਾਈ ਸਰਹੱਦ ’ਤੇ ਤਣਾਅਪੂਰਨ ਹਾਲਾਤ ਨੂੰ ਘੱਟ ਕਰਨ ਲਈ ਦੋਵਾਂ ਪਾਸਿਆਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਉਲਟ ਹੈ। ਇਹ ਸਰਹੱਦੀ ਖੇਤਰਾਂ ’ਚ ਸ਼ਾਂਤੀ ਬਣਾਈ ਰੱਖਣ ਲਈ ਠੀਕ ਨਹੀਂ ਹੈ। ਮੌਜੂਦਾ ਸਰਹੱਦੀ ਸਥਿਤੀ ਦੋਵਾਂ ਧਿਰਾਂ ਦਰਮਿਆਨ ਚਿੰਤਾ ਦੇ ਸਾਂਝੇ ਸਰਹੱਦੀ ਮੁੱਦਿਆਂ ’ਤੇ ਪ੍ਰਭਾਵਸ਼ਾਲੀ ਕੂਟਨੀਤਕ ਤੇ ਫੌਜੀ ਸੰਚਾਰ ਨਾਲ ਆਮ ਤੌਰ ’ਤੇ ਸਥਿਰ ਹੈ। ਚੀਨੀ ਰੱਖਿਆ ਮੰਤਰਾਲਾ ਦੀ ਵੈੱਬਸਾਈਟ ’ਤੇ ਸ਼ੇਅਰ ਕੀਤੀ ਗਈ ਖ਼ਬਰ ਮੁਤਾਬਕ ਝਾਂਗ ਨੇ ਇਹ ਟਿੱਪਣੀ ਅਰੁਣਾਚਲ ਪ੍ਰਦੇਸ਼ ’ਚ ਸੇਲਾ ਸੁਰੰਗ ਰਾਹੀਂ ਭਾਰਤ ਵੱਲੋਂ ਆਪਣੀ ਫੌਜੀ ਤਿਆਰੀ ਵਧਾਉਣ ਦੇ ਜਵਾਬ 'ਚ ਕੀਤੀ ਹੈ। ਅਰੁਣਾਚਲ ਪ੍ਰਦੇਸ਼ ’ਤੇ ਦੱਖਣੀ ਤਿੱਬਤ ਦੇ ਹਿੱਸੇ ਵਜੋਂ ਆਪਣਾ ਦਾਅਵਾ ਕਰਨ ਵਾਲਾ ਚੀਨ ਆਪਣੇ ਦਾਅਵਿਆਂ ਨੂੰ ਰੇਖਾਂਕਿਤ ਕਰਨ ਲਈ ਭਾਰਤੀ ਨੇਤਾਵਾਂ ਵਲੋਂ ਸੂਬੇ ਦੇ ਕੀਤੇ ਜਾਣ ਵਾਲੇ ਦੌਰਿਆਂ ’ਤੇ ਨਿਯਮਤ ਤੌਰ 'ਤੇ ਇਤਰਾਜ਼ ਕਰਦਾ ਰਹਿੰਦਾ ਹੈ।
ਇਹ ਵੀ ਪੜ੍ਹੋ: ਭਾਰਤ 'ਚ EVM 'ਤੇ ਵਿਵਾਦ; ਇਮਰਾਨ ਬੋਲੇ- ਜੇ ਪਾਕਿ 'ਚ ਇਹ ਮਸ਼ੀਨਾਂ ਹੁੰਦੀਆਂ ਤਾਂ ਚੋਣਾਂ 'ਚ ਧਾਂਦਲੀ ਨਾ ਹੁੰਦੀ
ਚੀਨ ਨੇ ਇਸ ਖੇਤਰ ਦਾ ਨਾਂ ਰੱਖਿਆ ਹੈ ‘ਜਾਂਗਨਾਨ’
ਭਾਰਤ ਨੇ ਅਰੁਣਾਚਲ ਪ੍ਰਦੇਸ਼ ’ਤੇ ਚੀਨ ਦੇ ਖੇਤਰੀ ਦਾਅਵਿਆਂ ਨੂੰ ਵਾਰ-ਵਾਰ ਰੱਦ ਕੀਤਾ ਹੈ ਤੇ ਕਿਹਾ ਹੈ ਕਿ ਇਹ ਸੂਬਾ ਦੇਸ਼ ਦਾ ਅਨਿੱਖੜਵਾਂ ਅੰਗ ਹੈ। ਨਵੀਂ ਦਿੱਲੀ ਨੇ ਇਸ ਖੇਤਰ ਨੂੰ ਫਰਜ਼ੀ ਨਾਂ ‘ਜਾਂਗਨਾਨ’ ਦੇਣ ਦੇ ਚੀਨ ਦੇ ਕਦਮ ਨੂੰ ਵੀ ਰੱਦ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਅਸਲੀਅਤ ਨਹੀਂ ਬਦਲੀ ਹੈ। ਪ੍ਰਧਾਨ ਮੰਤਰੀ ਮੋਦੀ ਨੇ 9 ਮਾਰਚ ਨੂੰ ਅਰੁਣਾਚਲ ਪ੍ਰਦੇਸ਼ ਵਿੱਚ 13,000 ਫੁੱਟ ਦੀ ਉਚਾਈ ’ਤੇ ਬਣੀ ਸੇਲਾ ਸੁਰੰਗ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਸੀ। ਇਹ ਰਣਨੀਤਕ ਪੱਖੋਂ ਅਹਿਮ ਤਵਾਂਗ ਨੂੰ ਹਰ ਮੌਸਮ ’ਚ ਸੰਪਰਕ ਪ੍ਰਦਾਨ ਕਰੇਗੀ ਤੇ ਸਰਹੱਦੀ ਖੇਤਰ ’ਚ ਜਵਾਨਾਂ ਦੀ ਬਿਹਤਰ ਆਵਾਜਾਈ ਨੂੰ ਯਕੀਨੀ ਬਣਾਉਣ ’ਚ ਮਦਦਗਾਰ ਹੋਵੇਗੀ।
ਇਹ ਵੀ ਪੜ੍ਹੋ: ਸਾਊਦੀ ਅਰਬ ਦੇ ਕਿੰਗ ਅਤੇ ਕ੍ਰਾਊਨ ਪ੍ਰਿੰਸ ਨੇ ਰਮਜ਼ਾਨ ’ਚ ਕੀਤਾ 155 ਕਰੋੜ ਰੁਪਏ ਦਾ ਮਹਾਦਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਰਾਹੁਲ ਗਾਂਧੀ ਨੇ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ, ਹਿੰਦੂ ਧਰਮ ਦਾ ਜ਼ਿਕਰ ਕਰ ਆਖੀ ਇਹ ਗੱਲ
NEXT STORY