ਨਵੀਂ ਦਿੱਲੀ— ਦਿੱਲੀ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦਿੱਲੀ ਦੇ ਸਾਰੇ ਸਿਨੇਮਾ ਹਾਲ ਨੂੰ 31 ਮਾਰਚ ਤਕ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਖਤਰੇ ਨੂੰ ਦੇਖਦਿਆਂ ਸਾਰੇ ਸਿਨੇਮਾ ਹਾਲ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਜਿਨ੍ਹਾਂ ਸਕੂਲਾਂ ਅਤੇ ਕਾਲਜਾਂ ’ਚ ਪ੍ਰੀਖਿਆ ਖਤਮ ਹੋ ਗਈ ਹੈ, ਉਨ੍ਹਾਂ ਨੂੰ ਵੀ 31 ਮਾਰਚ ਤਕ ਬੰਦ ਕਰ ਦਿੱਤਾ ਗਿਆ ਹੈ।
ਦਿੱਲੀ ਸਰਕਾਰ ਨੇ ਭਾਰਤ ’ਚ ਕੋਰੋਨਾ ਵਾਇਰਸ ਦੇ ਲਗਾਤਾਰ ਵਧਦੇ ਮਾਮਲਿਆਂ ਨੂੰ ਦੇਖਦਿਆਂ ਇਹ ਕਦਮ ਚੁੱਕਿਆ ਹੈ। ਦੱਸ ਦੇਈਏ ਕਿ ਹੁਣ ਤਕ ਦੇਸ਼ ’ਚ ਕੋਰੋਨਾ ਵਾਇਰਸ ਦੇ 73 ਮਾਮਲੇ ਸਾਹਮਣੇ ਆ ਚੁੱਕੇ ਹਨ। ਵੀਰਵਾਰ ਭਾਵ ਅੱਜ ਉੱਤਰ ਪ੍ਰਦੇਸ਼, ਲੱਦਾਖ, ਮਹਾਰਾਸ਼ਟਰ ਵਿਚ ਕੁਝ ਨਵੇਂ ਮਾਮਲੇ ਸਾਹਮਣੇ ਆਏ ਹਨ। ਗ੍ਰਹਿ ਮੰਤਰਾਲੇ ਅਨੁਸਾਰ ਕੇਰਲ ’ਚ 17, ਹਰਿਆਣਾ ’ਚ 14, ਮਹਾਰਾਸ਼ਟਰ ’ਚ 11, ਦਿੱਲੀ ’ਚ 6, ਉੱਤਰ ਪ੍ਰਦੇਸ਼ ’ਚ 11, ਰਾਜਸਥਾਨ ’ਚ 3, ਤੇਲੰਗਾਨਾ ’ਚ 1, ਲੱਦਾਖ ’ਚ 3, ਤਾਮਿਲਨਾਡੂ ’ਚ 1, ਜੰਮੂ-ਕਸ਼ਮੀਰ ’ਚ 1, ਪੰਜਾਬ ’ਚ 1, ਕਰਨਾਟਕ ’ਚ 4 ਕੋਰੋਨਾ ਵਾਇਰਸ ਇਨਫੈਕਟਡ ਮਰੀਜ਼ ਹਨ।
ਇਹ ਵੀ ਪੜ੍ਹੋ : ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ, ਪੀੜਤਾਂ ਦੀ ਗਿਣਤੀ 73 ਹੋਈ
ਇਹ ਵੀ ਪੜ੍ਹੋ : ਕੋਰੋਨਾ : ਈਰਾਨ 'ਚ ਫਸੇ ਭਾਰਤੀਆਂ ਦਾ ਰੈਸਕਿਊ, 58 ਲੋਕਾਂ ਦਾ ਪਹਿਲਾ ਜੱਥਾ ਪੁੱਜਾ ਗਾਜ਼ੀਆਬਾਦ
ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 564ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY