ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਕਿ ਐਤਵਾਰ ਨੂੰ ਪਹਿਲੇ ਰਾਸ਼ਟਰੀ ਜਨਪ੍ਰਤੀਨਿਧੀ ਸੰਮੇਲਨ ਨੂੰ ਸੰਬੋਧਨ ਕੀਤਾ। ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ’ਚ ਆਪਣੇ ਸੰਬੋਧਨ ਦੌਰਾਨ ਕੇਜਰੀਵਾਲ ਨੇ ਵਿਰੋਧੀਆਂ ’ਤੇ ਨਿਸ਼ਾਨੇ ਵਿੰਨ੍ਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪਾਰਟੀ ’ਤੇ ਤਿੱਖੀ ਸ਼ਬਦੀ ਹਮਲਾ ਬੋਲਦੇ ਹੋਏ ਉਨ੍ਹਾਂ ਦੋਸ਼ ਲਾਇਆ ਕਿ ਉਹ ਭ੍ਰਿਸ਼ਟਾਚਾਰ ਨਾਲ ਲੜਨ ਦੇ ਨਾਂ ’ਤੇ ਆਮ ਆਦਮੀ ਪਾਰਟੀ (ਆਪ) ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਗੁਜਰਾਤ ਚੋਣਾਂ ’ਚ ਹਾਰ ਦਾ ਡਰ ਹੈ। ਉਨ੍ਹਾਂ ਦੀ ਪਾਰਟੀ ਦੇ ਮੰਤਰੀਆਂ ਅਤੇ ਨੇਤਾਵਾਂ ਨੂੰ ਮੋਦੀ ਸਰਕਾਰ ਭ੍ਰਿਸ਼ਟਾਚਾਰ ਦੇ ਝੂਠੇ ਮਾਮਲੇ ’ਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਭਾਜਪਾ ਗੁਜਰਾਤ ’ਚ ‘ਆਪ’ ਦੀ ਵੱਧਦੀ ਲੋਕਪ੍ਰਿਅਤਾ ਨੂੰ ਪਚਾ ਨਹੀਂ ਪਾ ਰਹੀ।
ਇਹ ਵੀ ਪੜ੍ਹੋ- ਸਕੂਲ ਦੀ ਲਿਫਟ ’ਚ ਫਸਣ ਨਾਲ 26 ਸਾਲਾ ਅਧਿਆਪਕਾ ਦੀ ਦਰਦਨਾਕ ਮੌਤ
ਕੇਜਰੀਵਾਲ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦਾ ਜਨਮ ਸੰਵਿਧਾਨ ਨੂੰ ਬਚਾਉਣ ਲਈ ਹੋਇਆ ਹੈ। 26 ਨਵੰਬਰ 1949 ਨੂੰ ਭਾਰਤ ਦਾ ਸੰਵਿਧਾਨ ਗੜ੍ਹਿਆ ਸੀ ਅਤੇ 26 ਨਵੰਬਰ 2012 ਨੂੰ ਹੀ ਸਾਡੀ ਪਾਰਟੀ ਬਣੀ। ਇਹ ਕੋਈ ਸੰਜੋਗ ਨਹੀਂ ਹੈ। ਦੱਸ ਦੇਈਏ ਕਿ ਇਸ ਜਨ ਪ੍ਰਤੀਨਿਧੀ ਕਾਨਫਰੰਸ ’ਚ 20 ਸੂਬਿਆਂ ਦੇ ਆਗੂ ਪਹੁੰਚੇ। ਅੱਜ ਦੇਸ਼ ਦੇ 20 ਸੂਬਿਆਂ ’ਚ ਸਾਡੇ 1446 ਜਨਪ੍ਰਤੀਨਿਧੀ ਹਨ। ਜਿਨ੍ਹਾਂ ’ਚ ਸਾਡੇ ਵਿਧਾਇਕ ਹਨ, ਸੰਸਦ ਮੈਂਬਰ ਹਨ, ਮੇਅਰ-ਡਿਪਟੀ ਮੇਅਰ ਹਨ, ਪੰਚਾਇਤ ਮੈਂਬਰ ਹਨ ਅਤੇ ਦੋ ਮੁੱਖ ਮੰਤਰੀ ਹਨ। ਇਹ ਸਾਰੇ ਇਕ ਤਰ੍ਹਾਂ ਨਾਲ ਹਰ ਸੂਬੇ ਅੰਦਰ ਸਾਡੇ ਬੀਜ ਹਨ, ਹਰ ਸੂਬੇ ’ਚ ਭਗਵਾਨ ਨੇ ਬੀਜ ਬੀਜੇ ਹਨ। ਦਿੱਲੀ ਅਤੇ ਪੰਜਾਬ ’ਚ ਇਹ ਬੀਜ ਦਰੱਖ਼ਤ ਬਣ ਗਏ ਹਨ ਅਤੇ ਲੋਕਾਂ ਨੂੰ ਛਾਂ ਅਤੇ ਫ਼ਲ ਦੇ ਰਹੇ ਹਨ।
ਇਹ ਵੀ ਪੜ੍ਹੋ- ਯੂਨੀਵਰਸਿਟੀ ’ਚ ਕੁੜੀਆਂ ਦੀ ਇਤਰਾਜ਼ਯੋਗ ਵਾਇਰਲ ਵੀਡੀਓ ਮਾਮਲੇ ’ਚ ਕੇਜਰੀਵਾਲ ਨੇ ਕੀਤਾ ਇਹ ਟਵੀਟ
ਹੁਣ ਗੁਜਰਾਤ ’ਚ ਵੀ ਦਰੱਖ਼ਤ ਬਣਨ ਵਾਲਾ ਹੈ। ਕੇਜਰੀਵਾਲ ਨੇ ਕਿਹਾ ਕਿ ਭਗਵਾਨ ਨੇ ਗੁਜਰਾਤ ’ਚ ਵੀ 27 ਬੀਜ ਬੀਜੇ ਸਨ, ਜੋ ਦਰੱਖਤ ਬਣਨ ਵਾਲਾ ਹੈ। ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਵਾਲੀ ਹੈ। ਇੰਨੀ ਤੇਜ਼ੀ ਨਾਲ ਦੁਨੀਆ ਦੇ ਇਤਿਹਾਸ ’ਚ ਇੰਨਾ ਵਿਕਾਸ ਨਹੀਂ ਹੋਇਆ। ਉਨ੍ਹਾਂ ਉਦਾਹਰਣ ਦਿੰਦਿਆਂ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਜਦੋਂ ਬੱਚੇ ਸੀ ਤਾਂ ਅਸੀਂ ਉਨ੍ਹਾਂ ਨੂੰ ਕਾਨਹਾ ਜੀ ਆਖਦੇ ਸੀ। ਆਮ ਆਦਮੀ ਪਾਰਟੀ ਵੀ ਛੋਟੇ ਕਾਨਹਾ ਵਰਗੀ ਹੈ। ਜਿਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਨੇ ਬਚਪਨ ਵਿਚ ਵੱਡੇ-ਵੱਡੇ ਰਾਕਸ਼ਸ਼ ਮਾਰੇ ਸਨ, ਉਸੇ ਤਰ੍ਹਾਂ ਇਕ ਛੋਟੀ ਜਿਹੀ ‘ਆਪ’ ਦੇਸ਼ ਦੀਆਂ ਵੱਡੀਆਂ ਸ਼ਕਤੀਆਂ ਨਾਲ ਲੜ ਰਹੀ ਹੈ। ਹਾਲਾਂਕਿ ਕੇਜਰੀਵਾਲ ਨੇ ਸਾਫ ਕੀਤਾ ਕਿ ਅਸੀਂ ਕਿਸੇ ਦਾ ਮਰਡਰ ਨਹੀਂ ਕਰ ਰਹੇ। ਅਸੀਂ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਮਹਿੰਗਾਈ ਨੂੰ ਖ਼ਤਮ ਕਰ ਰਹੇ ਹਾਂ।
ਅੱਜ ਖੁੱਲ੍ਹੀਆਂ ਬਾਹਾਂ ਨਾਲ ਆਮ ਆਦਮੀ ਪਾਰਟੀ ਨੂੰ ਹਰ ਕੋਈ ਗਲ਼ ਨਾਲ ਲਾ ਰਿਹਾ ਹੈ। ਸਾਡੀ ਪਾਰਟੀ ਈਮਾਨਦਾਰੀ ਨਾਲ ਰਾਜਨੀਤੀ ਕਰਦੀ ਹੈ। ਪਹਿਲੀ ਵਾਰ ਲੋਕ ਵੇਖ ਰਹੇ ਹਨ ਕਿ ਈਮਾਨਦਾਰ ਰਾਜਨੀਤੀ ਆਈ ਹੈ। ਦੂਜੀ ਚੀਜ਼ ਸਿੱਖਿਆ, ਸਕੂਲਾਂ ਦਾ ਵਿਕਾਸ, ਤੀਜਾ ਸਿਹਤ ਸਹੂਲਤਾਂ- ਮੁਹੱਲਾ ਕਲੀਨਿਕ ਦੀ ਚਰਚਾ ਪੂਰੇ ਦੇਸ਼ ’ਚ ਹੋ ਰਹੀ ਹੈ।
ਜੰਮੂ-ਕਸ਼ਮੀਰ ’ਚ ਡੂੰਘੀ ਖੱਡ ’ਚ ਡਿੱਗੀ ਕਾਰ, ਮਾਂ-ਪੁੱਤ ਦੀ ਮੌਤ
NEXT STORY