ਮੈਂਗਲੁਰੂ- 17 ਜਨਵਰੀ ਨੂੰ ਦੱਖਣੀ ਕੰਨੜ ਦੇ ਉੱਲਾਲ ’ਚ ਇਕ ਸਹਿਕਾਰੀ ਬੈਂਕ ’ਚ ਹੋਈ ਡਕੈਤੀ ਸਬੰਧੀ 4 ਲੁਟੇਰਿਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ । ਉਨ੍ਹਾਂ ਕੋਲੋਂ 18 ਕਿਲੋ ਤੋਂ ਵੱਧ ਸੋਨਾ ਤੇ 3.8 ਲੱਖ ਰੁਪਏ ਨਕਦੀ ਬਰਾਮਦ ਕੀਤੀ ਗਈ ਹੈ। ਮੈਂਗਲੁਰੂ ਦੇ ਪੁਲਸ ਕਮਿਸ਼ਨਰ ਅਨੁਪਮ ਅਗਰਵਾਲ ਨੇ ਸੋਮਵਾਰ ਦੱਸਿਆ ਕਿ ਕੁਝ ਦਿਨ ਪਹਿਲਾਂ 17 ਜਨਵਰੀ ਨੂੰ ਦੁਪਹਿਰ 1 ਵਜੇ ਦੇ ਕਰੀਬ 4 ਨਕਾਬਪੋਸ਼ ਲੁਟੇਰਿਆਂ ਨੇ ਕੋਟੇਕਾਰੂ ਵਿਆਸਾਏ ਸੇਵਾ ਸਹਿਕਾਰੀ ਬੈਂਕ ਦੀ ਸ਼ਾਖਾ ’ਤੇ ਡਾਕਾ ਮਾਰਿਆ ਤੇ ਬੰਦੂਕ ਦੀ ਨੋਕ 'ਤੇ ਬੈਂਕ ’ਚੋਂ ਨਕਦੀ ਤੇ ਸੋਨੇ ਦੇ ਗਹਿਣੇ ਲੁੱਟੇ ਸਨ।
ਪੁਲਸ ਨੇ ਤੁਰੰਤ ਕਾਰਵਾਈ ਕੀਤੀ ਤੇ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੀ ਪਛਾਣ ਕੰਨਨ ਮਨੀ (36), ਮੁਰੂਗੰਡੀ ਥੇਵਰ (36), ਯੋਸੁਵਾ ਰਾਜੇਂਦਰਨ (35) ਤੇ ਐਮ. ਸ਼ਨਮੁਗਾਸੁੰਦਰਮ (65) ਵਜੋਂ ਹੋਈ ਹੈ। ਚੋਰੀ ਹੋਏ ਸਮਾਨ ਦੀ ਕੀਮਤ ਕਰੀਬ 4 ਕਰੋੜ ਰੁਪਏ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਪਰਾਧੀ ਕਾਲੇ ਰੰਗ ਦੀ ਕਾਰ ਵਿਚ ਸਵਾਰ ਹੋ ਕੇ ਭੱਜ ਗਏ ਸਨ। ਮਾਮਲੇ ਦੀ ਜਾਂਚ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਸੀ।
ਦਿੱਲੀ ਚੋਣਾਂ: 46 ਫੀਸਦੀ ਉਮੀਦਵਾਰ ਨੇ 5ਵੀਂ ਤੋਂ 12ਵੀਂ ਪਾਸ
NEXT STORY