ਨਵੀਂ ਦਿੱਲੀ—ਜੇ ਤੁਹਾਨੂੰ ਬੈਂਕਾਂ ਨਾਲ ਜੁੜੇ ਜ਼ਰੂਰੀ ਕੰਮ ਹਨ ਤਾਂ 25 ਜਨਵਰੀ ਤੱਕ ਨਿਪਟਾ ਲਓ ਕਿਉਂਕਿ 26, 27 ਤੇ 28 ਜਨਵਰੀ ਨੂੰ ਤਿੰਨ ਦਿਨ ਲਈ ਬੈਂਕ ਬੰਦ ਰਹਿਣਗੇ। 26 ਨੂੰ ਗਣਤੰਤਰ ਦਿਵਸ ਹੈ, 27 ਨੂੰ ਚੌਥਾ ਸ਼ਨੀਵਾਰ ਹੈ ਅਤੇ 28 ਨੂੰ ਐਤਵਾਰ ਹੈ। ਪੰਜਾਬ ਨੈਸ਼ਨਲ ਬੈਂਕ ਨੇ 29 ਜਨਵਰੀ ਨੂੰ ਆਪਣੇ ਕੋਰ ਬੈਂਕਿੰਗ ਸਿਸਟਮ ਨੂੰ ਅਪਗ੍ਰੇਡ ਕਰਨਾ ਹੈ, ਇਸ ਲਈ ਉਸ ਦਿਨ ਪੀ. ਐੱਨ. ਬੀ. ਦੀਆਂ ਸ਼ਾਖਾਵਾਂ 'ਚ ਲੋਕਾਂ ਦੇ ਕੰਮ ਨਹੀਂ ਹੋਣਗੇ। ਇਸੇ ਕਾਰਨ 30 ਜਨਵਰੀ ਨੂੰ ਵੀ ਪੀ. ਐੱਨ. ਬੀ. ਦੀਆਂ ਸੇਵਾਵਾਂ ਵਿਚ ਦੇਰੀ ਹੋ ਸਕਦੀ ਹੈ।
ਕਿਸਮਤ ਚਮਕਾਉਣ ਦਾ ਝਾਂਸਾ ਦੇ ਕੇ ਕੀਤਾ ਜਬਰ-ਜ਼ਨਾਹ
NEXT STORY