ਮੇਰਠ— ਮੱਖੀਆਂ ਤੋਂ ਪਰੇਸ਼ਾਨ ਬੱਚਾ ਐਨ.ਜੀ.ਟੀ ਕੋਲ ਪੁੱਜਾ ਅਤੇ ਉਸ ਦੀ ਅਰਜੀ ਦਾ ਗਿਆਪਨ ਲੈਂਦੇ ਹੋਏ ਟਰਿਬਿਊਨਲ ਨੇ ਯੂ.ਪੀ ਸਰਕਾਰ ਨੂੰ ਨੋਟਿਸ ਭੇਜਿਆ ਹੈ। 6 ਸਾਲ ਦੇ ਇਸ ਬੱਚੇ ਨੇ ਸ਼ਿਕਾਇਤ ਕੀਤੀ ਕਿ ਪ੍ਰਦੇਸ਼ ਦੇ ਸ਼ਾਮਲੀ ਜ਼ਿਲੇ 'ਚ ਉਸ ਦੇ ਸਕੂਲ ਕੋਲ ਇਕ ਪੋਲਟਰੀ ਫਾਰਮ ਹੈ, ਜਿਸ ਕਾਰਨ ਮੱਖੀਆਂ ਦਾ ਝੁੰਡ ਉਸ ਨੂੰ ਅਤੇ ਉਸ ਦੇ ਦੋਸਤਾਂ ਨੂੰ ਪਰੇਸ਼ਾਨ ਕਰਦਾ ਹੈ।
ਟਰਿਬਿਊਨਲ ਨੇ ਉਤਰ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ, ਪਸ਼ੂ ਪਾਲਨ ਵਿਭਾਗ ਸ਼ਾਮਲ ਜ਼ਿਲਾ ਮੈਜਿਸਟਰੇਟ ਅਤੇ ਪੋਲਟਰੀ ਫਾਰਮ ਨੂੰ ਇਸ ਮਾਮਲੇ 'ਚ ਜਵਾਬਦੇਹ ਦੱਸਦੇ ਹੋਏ 2 ਹਫਤਿਆਂ ਦੇ ਅੰਦਰ ਜਵਾਬ ਮੰਗਿਆ ਹੈ।
ਇਸ ਕੇਸ 'ਚ ਖਾਸ ਗੱਲ ਇਹ ਹੈ ਕਿ ਇਹ ਪਟੀਸ਼ਨ ਯੂ.ਕੇ.ਜੀ 'ਚ ਪੜ੍ਹਨ ਵਾਲੇ 6 ਸਾਲ ਦੇ ਬੱਚੇ ਅਰਜੁਮ ਮਲਿਕ ਨੇ ਦਾਇਰ ਕੀਤੀ ਹੈ। ਬੱਚੇ ਨੇ ਪੋਲਟਰੀ ਫਾਰਮ ਨੂੰ ਉਥੋਂ ਹਟਾਉਣ ਦੀ ਮੰਗ ਕੀਤੀ ਹੈ। ਬੱਚੇ ਨੇ ਪਟੀਸ਼ਨ 'ਚ ਲਿਖਿਆ ਹੈ ਕਿ ਮੱਖੀਆਂ ਕਾਰਨ ਅਸੀਂ ਆਪਣੇ ਟਿਫਿਨ ਵੀ ਨਹੀਂ ਖਾ ਪਾਉਂਦੇ। ਸਾਡੇ ਆਸਪਾਸ ਹਮੇਸ਼ਾ ਗੰਦੀ ਬਦਬੂ ਆਉਂਦੀ ਰਹਿੰਦੀ ਹੈ, ਜਿਸ ਕਾਰਨ ਸਾਡੀ ਪੜ੍ਹਾਈ 'ਤੇ ਅਸਰ ਪੈਂਦਾ ਹੈ।
ਰਿਆਸੀ ਜ਼ਿਲੇ 'ਚ ਵਾਪਰਿਆ ਭਿਆਨਕ ਹਾਦਸਾ, 10 ਯਾਤਰੀਆਂ ਦੀ ਮੌਤ
NEXT STORY