ਨਵੀਂ ਦਿੱਲੀ : ਪੂਰਾ ਦੇਸ਼ ਇਸ ਸਮੇਂ ਕੋਵਿਡ-19 ਮਹਾਮਾਰੀ ਤੋਂ ਪਰੇਸ਼ਾਨ ਹੈ। ਅਜਿਹੇ ਵਿਚ ਠੱਗ ਤੁਹਾਡੀ ਮਜ਼ਬੂਰੀਆਂ ਦਾ ਫਾਇਦਾ ਉਠਾ ਰਹੇ ਹਨ। ਜੇਕਰ ਤੁਹਾਨੂੰ ਕੋਈ ਮੈਸੇਜ ਜਾਂ ਮੇਲ ਆਉਂਦੀ ਹੈ ਜਿਸ ਵਿਚ ਕਿਹਾ ਗਿਆ ਹੋਵੇ ਕਿ ਆਪਣੀ ਜਾਣਕਾਰੀ ਦਿਓ, ਤੁਹਾਡਾ ਫਰੀ ਵਿਚ ਕੋਰੋਨਾ ਟੈਸਟ ਕੀਤਾ ਜਾਵੇਗਾ ਤਾਂ ਅਜਿਹੇ ਮੈਸੇਜ ਦੇ ਝਾਂਸੇ ਵਿਚ ਨਾ ਆਓ, ਕਿਉਂਕਿ ਤੁਸੀਂ ਜਿਵੇਂ ਹੀ ਆਪਣੀ ਜਾਣਕਾਰੀ ਇੱਥੇ ਦਿੱਤੀ ਤਾਂ ਠੱਗਾਂ ਵੱਲੋਂ ਤੁਹਾਡਾ ਸਮਾਰਟਫੋਨ ਜਾਂ ਕੰਪਿਊਟਰ ਹੈਕ ਕਰ ਲਿਆ ਜਾਏਗਾ। ਇਸ ਦੇ ਬਾਅਦ ਤੁਹਾਡੀ ਗੁਪਤ ਅਤੇ ਸੰਵੇਦਨਸ਼ੀਲ ਸੂਚਨਾਵਾਂ ਠੱਗਾਂ ਦੇ ਹਵਾਲੇ ਹੋ ਜਾਣਗੀਆਂ। ਅਜਿਹੇ ਵਿਚ ਤੁਹਾਡਾ ਬੈਂਕ ਖਾਤਾ ਵੀ ਖਾਲ੍ਹੀ ਹੋ ਸਕਦਾ ਹੈ।
ਇਹ ਵੀ ਪੜ੍ਹੋ: ਹੁਣ ਭਾਰਤ 'ਚ 2 ਹੋਰ ਚੀਨੀ ਐਪ ਹੋਏ ਬੈਨ, PM ਮੋਦੀ ਵੀ ਕਰਦੇ ਸੀ ਵਰਤੋਂ
ਬੈਂਕ ਪਹਿਲਾਂ ਅਲਰਟ ਕਰ ਚੁੱਕੇ ਹਨ
ਭਾਰਤੀ ਬੈਂਕ ਤਾਂ ਪਹਿਲਾਂ ਹੀ ਇਸ ਬਾਰੇ ਵਿਚ ਆਪਣੇ ਗਾਹਕਾਂ ਨੂੰ ਅਲਰਟ ਕਰ ਚੁੱਕੇ ਹਨ। ਹੁਣ ਵਿਦੇਸ਼ੀ ਬੈਂਕ ਵੀ ਆਪਣੇ ਗਾਹਰਾਂ ਨੂੰ ਇਸ ਨੂੰ ਲੈ ਕੇ ਅਲਰਟ ਕਰ ਰਹੇ ਹਨ। ਸਿਟੀ ਬੈਂਕ ਵੀ ਆਪਣੇ ਗਾਹਕਾਂ ਨੂੰ ਇਸ ਬਾਰੇ ਵਿਚ ਸੰਦੇਸ਼ ਭੇਜ ਰਿਹਾ ਹੈ। ਸਰਕਾਰ ਤਾਂ ਪਹਿਲਾਂ ਹੀ ਇਸ ਬਾਰੇ ਵਿਚ ਅਲਰਟ ਕਰ ਚੁੱਕੀ ਹੈ। ਭਾਰਤ ਸਰਕਾਰ ਨੇ ਇਸ ਸੰਬੰਧ ਵਿਚ ਐਡਵਾਇਜਰੀ ਵੀ ਜਾਰੀ ਕੀਤੀ ਹੈ। ਸਰਕਾਰੀ ਐਡਵਾਇਜਰੀ ਮੁਤਾਬਕ ਸੰਕਟ ਦੇ ਇਸ ਸਮੇਂ ਵਿਚ ਵੱਡੇ ਪੈਮਾਨੇ 'ਤੇ ਫਿਸ਼ਿੰਗ ਕੈਂਪੇਨ ਚਲਾਇਆ ਜਾ ਰਿਹਾ ਹੈ। ਫਰੀ ਵਿਚ ਕੋਰੋਨਾ ਟੈਸਟ ਦਾ ਵਾਅਦਾ ਕੀਤਾ ਜਾ ਰਿਹਾ ਹੈ ਅਤੇ ਉਸੇ ਨੂੰ ਆਧਾਰ ਬਣਾਉਂਦੇ ਹੋਏ ਠੱਗ ਤੁਹਾਡੀ ਮਹੱਤਵਪੂਰਣ ਨਿੱਜੀ ਅਤੇ ਵਿੱਤੀ ਜਾਣਕਾਰੀ ਇਕੱਠੀ ਕਰ ਰਹੇ ਹਨ।
http://ਇਹ ਵੀ ਪੜ੍ਹੋ: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਜਾਰੀ, ਜਾਣੋ ਅੱਜ ਕੀ ਭਾਅ ਵਿਕ ਰਿਹੈ ਸੋਨਾ
ਫਿਸ਼ਿੰਗ ਕੈਂਪੇਨ ਦਾ ਸ਼ਿਕਾਰ ਬਣਨ ਤੋਂ ਬਚੋ
ਇੰਡੀਆ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਸ਼ੁੱਕਰਵਾਰ ਨੂੰ ਜਾਰੀ ਐਡਵਾਇਜਰੀ ਵਿਚ ਕਿਹਾ ਕਿ ਤੁਹਾਨੂੰ ਇਸ ਤਰ੍ਹਾਂ ਦਾ ਜੋ ਮੈਸੇਜ ਜਾਂ ਮੇਲ ਮਿਲਦਾ ਹੈ ਉਹ ਫਿਸ਼ਿੰਗ ਕੈਂਪੇਨ ਦਾ ਹਿੱਸਾ ਹੈ। ਠੱਗ ਤੁਹਾਨੂੰ ਇਕ ਅਜਿਹੀ ਵੈਬਸਾਈਟ 'ਤੇ ਲੈ ਜਾਣਗੇ ਜਿੱਥੋਂ ਤੁਹਾਡੇ ਸਿਸਟਮ ਵਿਚ ਵਾਇਰਸ ਪਾ ਦਿੱਤਾ ਜਾਂਦਾ ਹੈ ਅਤੇ ਉਸ ਦੀ ਮਦਦ ਨਾਲ ਤੁਹਾਡੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: ਟਰੰਪ ਨੇ H-1ਬੀ ਵੀਜ਼ਾ ਧਾਰਕਾਂ ਨੂੰ ਦਿੱਤਾ ਵੱਡਾ ਝਟਕਾ, ਵੱਡੀ ਗਿਣਤੀ 'ਚ ਭਾਰਤੀ ਹੋਣਗੇ ਪ੍ਰਭਾਵਿਤ
ਇਸ ਤਰ੍ਹਾਂ ਦੀ ਜਾਣਕਾਰੀ ਹੋਵੇਗੀ
ਇਸ ਤਰ੍ਹਾਂ ਦੇ ਫਿਸ਼ਿੰਗ ਮੇਲ ਦੀ ਆਈ.ਡੀ. ncov2019@gov.in ਵਰਗੀ ਹੋ ਸਕਦੀ ਹੈ। ਇਸ ਦੇ ਸਬਜੈਕਟ ਵਿਚ subject: Free Covid-19 testing for all residents of DElhi, Mumbai, Hyderabad, Chennai and Ahmedabad ਵਰਗੀਆਂ ਗੱਲਾਂ ਲਿਖੀਆਂ ਹੋ ਸਕਦੀਆਂ ਹਨ। ਇਸ ਮੇਲ ਨੂੰ ਖੋਲ੍ਹਣ 'ਤੇ ਤੁਹਾਨੂੰ ਕਈ ਜਾਣਕਾਰੀਆਂ ਮੰਗੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ: WHO ਨੇ ਦਿੱਤੀ ਨਵੀਂ ਚਿਤਾਵਨੀ, ਹੋ ਸਕਦਾ ਹੈ ਕਦੇ ਨਾ ਮਿਲੇ ਕੋਰੋਨਾ ਦਾ ਹੱਲ
ਇਸ ਤਰ੍ਹਾਂ ਦੀ ਮੇਲ ਨਾ ਖੋਲ੍ਹੋ
CERT-In ਦੀ ਐਡਵਾਇਜਰੀ ਵਿਚ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀ ਮੇਲ ਜਾਂ ਮੈਸੇਜ ਨੂੰ ਖੋਲ੍ਹੇ ਵੀ ਨਾ। ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਮੇਲ ਮਿਲਦੀ ਹੈ ਤਾਂ ਖੋਲ੍ਹਣ ਦੀ ਜਗ੍ਹਾ ਉਸ ਨੂੰ ਤੁਰੰਤ ਡਿਲੀਟ ਕਰੋ। ਜੇਕਰ ਗਲਤੀ ਨਾਲ ਮੇਲ ਖੁੱਲ੍ਹ ਵੀ ਜਾਂਦੀ ਹੈ ਤਾਂ ਉਸ ਵਿਚ ਦਿੱਤੇ ਗਏ ਕਿਸੇ ਲਿੰਕ 'ਤੇ ਲੈਂਡ ਨਾ ਕਰੋ। ਤੁਰੰਤ ਉਸ ਨੂੰ ਡਿਲੀਟ ਕਰੋ।
ਇਹ ਵੀ ਪੜ੍ਹੋ: ਹੁਣ ਇਸ ਕੰਪਨੀ ਨੇ ਭਾਰਤ 'ਚ ਲਾਂਚ ਕੀਤੀ ਕੋਰੋਨਾ ਦੀ ਦਵਾਈ 'JUBI-R', ਇੰਨੀ ਹੋਵੇਗੀ ਇਕ ਸ਼ੀਸ਼ੀ ਦੀ ਕੀਮਤ
LOC 'ਤੇ ਪਹਿਲੀ ਵਾਰ ਭਾਰਤੀ ਫ਼ੌਜ ਦੀਆਂ ਬੀਬੀਆਂ ਤਾਇਨਾਤ, ਲੋਕ ਬੋਲੇ- ਤੁਹਾਡੇ 'ਤੇ ਮਾਣ
NEXT STORY