ਨੇਲਨੋਰ— ਆਂਧਰਾ ਪ੍ਰਦੇਸ਼ ਦੇ ਨੇਲਨੋਰ ਜ਼ਿਲੇ ਵਿਚ ਇਕ ਸ਼ਖਸ ਆਪਣੇ ਪੁੱਤਰ ਦੀ ਕਬਰ ਕੋਲ 38 ਦਿਨਾਂ ਤਕ ਇਸ ਉਮੀਦ ਨਾਲ ਪਹਿਰਾ ਦਿੰਦਾ ਰਿਹਾ ਕਿ ਸ਼ਾਇਦ ਉਹ ਫਿਰ ਜ਼ਿੰਦਾ ਹੋ ਜਾਵੇ। ਦਰਅਸਲ 56 ਸਾਲਾ ਥੁਪਕੁਲਾ ਰਾਮੂ ਈਸਾਈਆਂ ਦੀ ਚਰਚ ਵਿਚ ਕਬਰਸਤਾਨ ਵਿਚ ਰਹਿ ਰਿਹਾ ਸੀ। ਉਸ ਨੂੰ ਤਾਂਤਰਿਕ ਨੇ ਕਿਹਾ ਸੀ ਕਿ ਪੁੱਤਰ ਨੂੰ ਵਾਪਸ ਲਿਆਉਣ ਦਾ ਇਹ ਹੀ ਰਸਤਾ ਹੈ। ਰਾਮੂ ਨੇ ਤਾਂਤਰਿਕ 'ਤੇ ਯਕੀਨ ਕਰ ਕੇ ਉਸ ਨੂੰ ਇਸ ਤੰਤਰ ਸਾਧਨਾ ਲਈ 7 ਲੱਖ ਰੁਪਏ ਦਿੱਤੇ ਸਨ। ਜਦੋਂ ਸਥਾਨਕ ਪੁਲਸ ਨੂੰ ਇਸ ਅਜੀਬੋ-ਗਰੀਬ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਉਹ ਕਬਰਸਤਾਨ ਪਹੁੰਚੇ ਅਤੇ ਰਾਮੂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਰਾਮੂ ਆਪਣੇ ਘਰ ਪਰਤ ਆਇਆ ਪਰ ਉਨ੍ਹਾਂ ਨੇ ਤਾਂਤਰਿਕ ਦੀਆਂ ਗੱਲਾਂ 'ਤੇ ਆਪਣਾ ਵਿਸ਼ਵਾਸ ਬਣਾ ਕੇ ਰੱਖਿਆ ਕਿ ਉਨ੍ਹਾਂ ਦਾ ਪੁੱਤਰ ਜ਼ਰੂਰ ਵਾਪਸ ਆ ਜਾਵੇਗਾ।
ਦੱਸਣਯੋਗ ਹੈ ਕਿ ਰਾਮੂ ਦੇ ਪੁੱਤਰ ਟੀ ਸ਼੍ਰੀਨਿਵਾਸੁਲੂ (26) ਦੀ ਪਿਛਲੇ ਮਹੀਨੇ ਕਡਪਾ ਜ਼ਿਲੇ ਦੇ ਕੇਦੁਰੂ ਕਸਬੇ ਵਿਚ ਸਵਾਈਫਨ ਫਲੂ ਦੀ ਲਪੇਟ ਵਿਚ ਆਉਣ ਦੀ ਵਜ੍ਹਾ ਕਰ ਕੇ ਮੌਤ ਹੋ ਗਈ ਸੀ। ਸਥਾਨਕ ਪੁਲਸ ਦਾ ਕਹਿਣਾ ਹੈ ਕਿ ਉਹ ਸਾਲ 2014 ਤੋਂ ਕੁਵੈਤ ਦੀ ਇਕ ਪ੍ਰਾਈਵੇਟ ਫਰਮ ਵਿਚ ਕੰਮ ਕਰ ਰਿਹਾ ਸੀ ਪਰ 3 ਮਹੀਨੇ ਪਹਿਲਾਂ ਵਾਪਸ ਆਇਆ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਲਈ ਇਕ ਆਟੋ ਰਿਕਸ਼ਾ ਖਰੀਦਿਆ ਕਿਉਂਕਿ ਉਹ ਆਪਣੇ ਪਰਿਵਾਰ 'ਚ ਇਕੱਲਾ ਕਮਾਉਣ ਵਾਲਾ ਸੀ। ਕੁਝ ਦਿਨਾਂ ਬਾਅਦ ਉਹ ਬੀਮਾਰ ਪੈ ਗਿਆ ਅਤੇ ਇਲਾਜ ਦੌਰਾਨ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਓਧਰ ਪੁਲਸ ਦਾ ਕਹਿਣਾ ਹੈ ਕਿ ਤਾਂਤਰਿਕ ਨੇ ਰਾਮੂ ਨੂੰ ਕਿਹਾ ਸੀ ਕਿ ਉਹ ਆਪਣੇ ਪੁੱਤਰ ਦੀ ਕਬਰ ਕੋਲ 41 ਦਿਨਾਂ ਤਕ ਪਹਿਰਾ ਦਿੰਦਾ ਰਹੇ। ਹਾਲਾਂਕਿ ਪੁਲਸ ਨੇ ਤਾਂਤਰਿਕ ਵਿਰੁੱਧ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ। ਰਾਮੂ ਨੇ ਸ਼ਿਕਾਇਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਮੌਤ ਤੋਂ ਬਾਅਦ ਵੀ ਜੈਲਲਿਤਾ ਦੇ ਬੈਂਕ ਖਾਤਿਆਂ 'ਚ ਜਮ੍ਹਾ ਹੋ ਰਹੇ ਹਨ ਪੈਸੇ
NEXT STORY