ਨਵੀਂ ਦਿੱਲੀ-ਭੀਮ ਸੈਨਾ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੇ ਅੱਜ ਭਾਵ ਬੁੱਧਵਾਰ ਨੂੰ ਕਿਹਾ ਹੈ, 'ਫੁੱਟ ਦਾ ਫਾਇਦਾ ਭਾਜਪਾ ਨਾ ਚੁੱਕ ਲਵੇ'। ਇਸ ਲਈ ਮੈਂ ਵਾਰਾਣਸੀ ਤੋਂ ਚੋਣ ਨਹੀਂ ਲੜਾਂਗਾ। ਉਨ੍ਹਾਂ ਨੇ ਕਿਹਾ ਹੈ ਕਿ ਉਹ ਕਾਂਗਰਸ ਨੂੰ ਆਪਣਾ ਸਮਰੱਥਨ ਨਹੀਂ ਦੇਣਗੇ ਸਿਰਫ ਮਹਾਗਠਜੋੜ ਨੂੰ ਹੀ ਸਮਰੱਥਨ ਦੇਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਸੰਗਠਨ ਸਪਾ-ਬਸਪਾ ਗਠਜੋੜ ਦਾ ਸਮਰੱਥਨ ਕਰੇਗਾ ਅਤੇ ਭਾਜਪਾ ਨੂੰ ਹਰਾਉਣ ਲਈ ਦਲਿਤ ਵੋਟ ਨਹੀਂ ਵੰਡਗੇ।
ਚੰਦਰਸ਼ੇਖਰ ਨੇ ਗੁਜਰਾਤ ਦੰਗਿਆਂ ਨੂੰ ਲੈ ਕੇ ਪੀ. ਐੱਮ. ਮੋਦੀ 'ਤੇ ਸਵਾਲ ਕੀਤੇ ਅਤੇ ਕਿਹਾ ਕਿ ਗੁਜਰਾਤ ਦੰਗੇ ਮੋਦੀ ਦੇ ਸਮਰੱਥਨ ਨਾਲ ਹੋਏ। ਇਸ ਲਈ ਮੋਦੀ ਹਤਿਆਰਾ ਹੈ। ਮਿਲੀ ਜਾਣਕਾਰੀ ਮੁਤਾਬਕ ਚੰਦਰਸ਼ੇਖਰ ਮੁੱਖ ਮੰਤਰੀ ਕੇਜਰੀਵਾਲ ਨਾਲ ਮਿਲਣ ਜਾ ਸਕਦੇ ਹਨ। ਇਸ ਲਈ ਸਹਿਮਤੀ ਬਣਨ ਤੋਂ ਬਾਅਦ ਭੀਮ ਸੈਨਾ ਦਿੱਲੀ 'ਚ ਆਮ ਆਦਮੀ ਪਾਰਟੀ ਨੂੰ ਆਪਣਾ ਸਮਰੱਥਨ ਦੇ ਸਕਦੇ ਹਨ।
ਹਾਰ ਦੇ ਡਰ ਕਾਰਨ ਅਮੇਠੀ ਤੋਂ ਭੱਜ ਵਾਇਨਾਡ ਤੋਂ ਚੋਣ ਲੜ ਰਹੇ ਰਾਹੁਲ : ਪੀਊਸ਼ ਗੋਇਲ
NEXT STORY