ਸੋਲਨ- ਹਿਮਾਚਲ ਪ੍ਰਦੇਸ਼ ਦੇ ਇਕ ਨੌਜਵਾਨ ਬਾਈਕ ਸਵਾਰ ਨੂੰ ਪਿੰਜੌਰ-ਸ਼ਿਮਲਾ ਨੈਸ਼ਨਲ ਹਾਈਵੇਅ 'ਤੇ ਆਪਣੇ ਸਟੰਟ ਦੀ ਵੀਡੀਓ ਫੇਸਬੁੱਕ 'ਤੇ ਪੋਸਟ ਕਰਨ ਦਾ ਨਤੀਜਾ ਭੁਗਤਣਾ ਪਿਆ। ਸੋਲਨ ਪੁਲਸ ਦੇ ਸਾਈਬਰ ਸੈੱਲ ਨੇ ਮੰਗਲਵਾਰ ਨੂੰ ਫੇਸਬੁੱਕ 'ਤੇ ਮੰਜੁਲ ਦੀ ਵੀਡੀਓ ਦੇਖੀ, ਜਿਸ 'ਚ ਉਹ ਕੌਮੀ ਹਾਈਵੇਅ 'ਤੇ ਬਰੋਗ ਸੁਰੰਗ ਨੇੜੇ ਮੋਟਰਸਾਈਕਲ 'ਤੇ ਖਤਰਨਾਕ ਸਟੰਟ ਕਰ ਰਿਹਾ ਸੀ।
ਸੋਲਨ ਦੇ SP ਗੌਰਵ ਸਿੰਘ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਸਾਈਬਰ ਸੈੱਲ ਨੇ ਸ਼ਿਮਲਾ ਜ਼ਿਲ੍ਹੇ ਦੇ ਜੁਬਲ ਦੇ ਰਹਿਣ ਵਾਲੇ ਮੰਜੁਲ ਦੇ ਖਿਲਾਫ ਸੋਲਨ ਸਦਰ ਥਾਣੇ 'ਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 281 ਅਤੇ 125 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਮੁਤਾਬਕ ਮੰਜੁਲ ਪਹਿਲਾਂ ਵੀ ਸਟੰਟਬਾਜ਼ੀ ਵਿਚ ਸ਼ਾਮਲ ਰਿਹਾ ਹੈ ਅਤੇ ਹੋਰਨਾਂ ਨੂੰ ਵੀ ਉਕਸਾਉਂਦਾ ਹੈ। ਪੁਲਸ ਨੇ ਨੌਜਵਾਨਾਂ ਨੂੰ ਅਜਿਹੇ ਸਟੰਟ ਨਾ ਕਰਨ ਦੀ ਅਪੀਲ ਕੀਤੀ ਹੈ, ਜਿਸ ਨਾਲ ਉਨ੍ਹਾਂ ਦੀ ਅਤੇ ਹੋਰ ਲੋਕਾਂ ਦੀ ਜਾਨ ਖਤਰੇ ਵਿਚ ਪੈ ਸਕਦੀ ਹੈ।
ਮਹਾਕੁੰਭ ਪਹੁੰਚੀ ਜੂਹੀ ਚਾਵਲਾ, ਸੰਗਮ 'ਚ ਲਗਾਈ ਡੁਬਕੀ
NEXT STORY