ਕਾਂਗੜਾ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਦੇ ਸੀਨੀਅਰ ਆਗੂ ਕਿਸ਼ਨ ਕਪੂਰ (74) ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਸ਼੍ਰੀ ਕਪੂਰ ਨੂੰ ਬ੍ਰੇਨ ਹੇਮਰੇਜ ਤੋਂ ਬਾਅਦ ਪੀਜੀਆਈ 'ਚ ਦਾਖ਼ਲ ਕਰਵਾਇਆ ਗਿਆ ਸੀ। ਕਿਸ਼ਨ ਕਪੂਰ ਧਰਮਸ਼ਾਲਾ ਦੇ ਖਨਿਆਰਾ ਪਿੰਡ ਦੇ ਰਹਿਣ ਵਾਲੇ ਸਨ। ਉਹ ਤਿੰਨ ਵਾਰ ਸੂਬਾ ਸਰਕਾਰ 'ਚ ਮੰਤਰੀ ਰਹੇ। ਇਕ ਵਾਰ ਲੋਕ ਸਭਾ ਸੰਸਦ ਮੈਂਬਰ ਰਹੇ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਸ਼ਨ ਕਪੂਰ ਦੇ ਦਿਹਾਂਤ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ।
ਉਨ੍ਹਾਂ ਨੇ ਪਰਮਾਤਮਾ ਤੋਂ ਮਰਹੂਮ ਆਤਮਾ ਨੂੰ ਆਪਣੇ ਸ਼੍ਰੀਚਰਨਾਂ 'ਚ ਸਥਾਨ ਦੇਣ ਅਤੇ ਸੋਗ ਪੀੜਤ ਪਰਿਵਾਰ ਨੂੰ ਇਸ ਨੁਕਸਾਨ ਨੂੰ ਸਹਿਨ ਕਰਨ ਦੀ ਸ਼ਕਤੀ ਪ੍ਰਦਾਨ ਕਰਨ ਦੀ ਪ੍ਰਾਰਥਨਾ ਕੀਤੀ। ਕਿਸ਼ਨ ਕਪੂਰ ਦੇ ਦਿਹਾਂਤ 'ਤੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸੋਗ ਜਤਾਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਸ਼੍ਰੀ ਕਿਸ਼ਨ ਕਪੂਰ ਦੇ ਦਿਹਾਂਤ ਦੀ ਖਬਰ ਬੇਹੱਦ ਦੁਖਦ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪਰਿਵਾਰ ਨੇ ਇਕ ਵੱਡੇ ਆਗੂ ਨੂੰ ਗੁਆਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਾਕੁੰਭ ਜਾਣ ਵਾਲਿਆਂ ਲਈ ਖੁਸ਼ਖਬਰੀ, ਹੁਣ ਇਸ ਜ਼ਿਲ੍ਹੇ ਤੋਂ ਸਿੱਧੀ ਬੱਸ ਸੇਵਾ ਉਪਲਬਧ
NEXT STORY