ਜੋਧਪੁਰ (ਭਾਸ਼ਾ)- ਰਾਜਸਥਾਨ ਦੇ ਜੋਧਪੁਰ ਦੇ ਬਨਾਰ ਇਲਾਕੇ 'ਚ ਸ਼ੁੱਕਰਵਾਰ ਨੂੰ 2 ਸਕੂਲੀ ਬੱਚਿਆਂ ਦੀ ਮਾਲ ਗੱਡੀ ਨਾਲ ਕੱਟ ਕੇ ਮੌਤ ਹੋ ਗਈ। ਘਟਨਾ ਸਮੇਂ ਵਾਪਰੀ ਜਦੋਂ ਬੱਚੇ ਕੁੱਤਿਆਂ ਤੋਂ ਬਚਣ ਲਈ ਦੌੜ ਰਹੇ ਸਨ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋਵੇਂ ਬੱਚੇ ਚਚੇਰੇ ਭਰਾ-ਭੈਣ ਸਨ ਅਤੇ ਸਕੂਲ ਤੋਂ ਪਰਤ ਰਹੇ ਸਨ, ਉਦੋਂ ਰਸਤੇ 'ਚ ਇਕ ਘਰ ਦੇ ਕੁਝ ਪਾਲਤੂ ਕੁੱਤਿਆਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : 8ਵੀਂ ਤੱਕ ਦੇ ਸਕੂਲਾਂ ਦੀਆਂ ਵਧਾਈਆਂ ਗਈਆਂ ਛੁੱਟੀਆਂ, ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ
ਉਨ੍ਹਾਂ ਦੱਸਿਆ ਕਿ ਡਰ ਕੇ ਬੱਚੇ ਦੌੜਨ ਲੱਗੇ ਅਤੇ ਰੇਲਵੇ ਟਰੈਕ 'ਤੇ ਚੜ੍ਹ ਗਏ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਪਰਿਵਾਰ ਦੇ ਮੈਂਬਰਾਂ ਨੇ ਲਾਸ਼ਾਂ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੇ ਗੁਆਂਢੀਆਂ ਨਾਲ ਮਿਲ ਕੇ ਕੁੱਤੇ ਦੇ ਮਾਲਕ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਕੁੱਤਿਆਂ ਨੂੰ ਤੁਰੰਤ ਫੜਨ ਦੀ ਮੰਗ ਕੀਤੀ। ਪੁਲਸ ਨੇ ਦੱਸਿਆ ਕਿ ਦੋਹਾਂ ਬੱਚਿਆਂ ਦੀ ਪਛਾਣ ਅਨੰਨਿਆ ਕੰਵਰ (9) ਅਤੇ ਯੁਵਰਾਜ ਸਿੰਘ (11) ਵਜੋਂ ਕੀਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ 'ਚ ਸ਼ਾਮਲ ਹੋਏ ਅਸ਼ੋਕ ਤੰਵਰ, ਹਾਲ ਹੀ 'ਚ ਆਮ ਆਦਮੀ ਪਾਰਟੀ ਤੋਂ ਦਿੱਤਾ ਸੀ ਅਸਤੀਫ਼ਾ
NEXT STORY