ਨਵੀਂ ਦਿੱਲੀ— ਭਾਰਤੀ ਹਵਾਈ ਫੌਜ ਮੁਖੀ ਬਰਿੰਦਰ ਸਿੰਘ ਧਨੋਆ ਨੇ ਸੋਮਵਾਰ ਨੂੰ ਬਾਲਾਕੋਟ ਏਅਰ ਸਟਰਾਈਕ 'ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਲਾਕੋਟ ਏਅਰ ਸਟਰਾਈਕ ਤੋਂ ਬਾਅਦ ਪਾਕਿਸਤਾਨ ਦਾ ਕੋਈ ਵੀ ਲੜਾਕੂ ਜਹਾਜ਼ ਭਾਰਤੀ ਹਵਾਈ ਖੇਤਰ ਵਿਚ ਕਦੇ ਨਹੀਂ ਆਇਆ। ਪਾਕਿਸਤਾਨ ਦੇ ਬਾਲਾਕੋਟ ਵਿਚ ਏਅਰ ਸਟਰਾਈਕ ਕਰਨਾ ਸਾਡਾ ਮੁੱਖ ਟੀਚਾ ਅੱਤਵਾਦੀ ਕੈਂਪਾਂ 'ਤੇ ਹਮਲਾ ਕਰਨਾ ਸੀ ਅਤੇ ਉਨ੍ਹਾਂ ਦਾ ਟੀਚਾ ਸਾਡੇ ਫੌਜੀ ਕੈਂਪਾਂ ਨੂੰ ਨਿਸ਼ਾਨਾ ਬਣਾਉਣਾ ਸੀ। ਅਸੀਂ ਆਪਣਾ ਟੀਚਾ ਹਾਸਲ ਕੀਤਾ। ਪਾਕਿਸਤਾਨੀ ਹਵਾਈ ਫੌਜ ਦੇ ਕਿਸੇ ਜਹਾਜ਼ ਨੇ ਸਾਡੇ ਖੇਤਰ 'ਚ ਕੰਟਰੋਲ ਰੇਖਾ ਨੂੰ ਪਾਰ ਨਹੀਂ ਕੀਤਾ।
ਪਾਕਿਸਤਾਨੀ ਏਅਰ ਸਪੇਸ ਦੇ ਬੰਦ ਹੋਣ 'ਤੇ ਭਾਰਤੀ ਹਵਾਈ ਫੌਜ ਮੁਖੀ ਧਨੋਆ ਨੇ ਕਿਹਾ ਕਿ ਉਨ੍ਹਾਂ ਨੇ (ਪਾਕਿਸਤਾਨ) ਆਪਣੇ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ ਹੈ, ਜੋ ਕਿ ਉਨ੍ਹਾਂ ਦੀ ਸਮੱਸਿਆ ਹੈ। ਸਾਡੀ ਅਰਥਵਿਵਸਥਾ ਮਜ਼ਬੂਤ ਹੈ ਅਤੇ ਹਵਾਈ ਆਵਾਜਾਈ ਬਹੁਤ ਮਹੱਤਵਪੂਰਨ ਹਿੱਸਾ ਹੈ। ਅਸੀਂ ਨਾਗਰਿਕ ਹਵਾਈ ਆਵਾਜਾਈ ਨੂੰ ਕਦੇ ਨਹੀਂ ਰੋਕਿਆ ਹੈ। ਕਾਰਗਿਲ ਯੁੱਧ ਦੇ 20 ਸਾਲ ਪੂਰੇ ਹੋਣ ਦੇ ਮੌਕੇ 'ਤੇ ਗਵਾਲੀਅਰ ਹਵਾਈ ਫੌਜ ਅੱਡੇ 'ਤੇ ਆਯੋਜਿਤ ਇਕ ਪ੍ਰੋਗਰਾਮ 'ਚ ਧਨੋਆ ਨੇ ਇਹ ਗੱਲਾਂ ਆਖੀਆਂ।
ਧਨੋਆ ਨੇ ਅੱਗੇ ਕਿਹਾ, ''ਸਿਰਫ 27 ਫਰਵਰੀ 2019 ਨੂੰ ਅਸੀਂ ਸ਼੍ਰੀਨਗਰ ਹਵਾਈ ਖੇਤਰ ਨੂੰ 2-3 ਘੰਟਿਆਂ ਲਈ ਬੰਦ ਕਰ ਦਿੱਤਾ ਸੀ। ਬਾਕੀ ਅਸੀਂ ਪਾਕਿਸਤਾਨ ਨਾਲ ਤਣਾਅ ਦਾ ਅਸਰ ਸਾਡੀਆਂ ਉਡਾਣਾਂ 'ਤੇ ਨਹੀਂ ਪੈਣ ਦਿੱਤਾ, ਕਿਉਂਕਿ ਸਾਡੀ ਅਰਥਵਿਵਸਥਾ ਬਹੁਤ ਵੱਡੀ ਹੈ ਅਤੇ ਉਨ੍ਹਾਂ ਦੀ ਤੁਲਨਾ ਵਿਚ ਵੱਧ ਮਜ਼ਬੂਤ ਹੈ। ਦੱਸਣਯੋਗ ਹੈ ਕਿ ਭਾਰਤ ਨੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਬਾਲਾਕੋਟ 'ਚ ਅੱਤਵਾਦੀ ਕੈਂਪਾਂ 'ਤੇ ਏਅਰ ਸਟਰਾਈਕ ਕੀਤੀ ਸੀ। ਪੁਲਵਾਮਾ ਅੱਤਵਾਦੀ ਹਮਲੇ 'ਚ ਭਾਰਤੀ ਸੁਰੱਖਿਆ ਫੋਰਸ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਤਣਾਅ ਵਧ ਗਿਆ।
ਗਲੋਬਲ ਇਨਵੈਸਟਰ ਮੀਟ ਲਈ ਦੁਬਈ ਪਹੁੰਚੇ ਹਿਮਾਚਲ ਦੇ CM ਜੈਰਾਮ ਠਾਕੁਰ
NEXT STORY