ਨਵੀਂ ਦਿੱਲੀ— ਭਾਰਤ ਇਸ ਵਾਰ ਆਪਣੇ 69ਵੇਂ ਗਣਤੰਤਰ ਦਿਵਸ ਦਾ ਜਸ਼ਨ ਮਨਾ ਰਹੇ ਹਨ। ਹਰ ਸਾਲ ਭਾਰਤ ਗਣਤੰਤਰ ਦਿਵਸ 'ਤੇ ਗੁਆਂਢੀ ਦੇ ਕੇ ਉਸ ਦੀ ਮੂੰਹ ਮਿੱਠਾ ਕਰਵਾਉਂਦਾ ਹੈ ਪਰ ਇਸ ਵਾਰ ਅਜਿਹਾ ਨਹੀਂ ਹੋਵੇਗਾ। ਸਰਹੱਦ 'ਤੇ ਬੀ.ਐੈੱਸ.ਐੈੱਫ. ਪਾਕਿਸਤਾਨੀ ਫੌਜ ਨੂੰ ਮਿਠਾਈ ਨਾ ਦੇਣ ਦਾ ਫੈਸਲਾ ਕੀਤਾ ਹੈ। ਬੀ.ਐੈੱਸ.ਐੈੱਫ. ਨੇ ਅਜਿਹਾ ਕਦਮ ਇਸ ਲਈ ਚੁੱਕਿਆ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਪਾਕਿਸਤਾਨ ਬਾਰਡਰ 'ਤੇ ਗੋਲੀਬਾਰੀ ਕਰ ਰਿਹਾ ਹੈ। ਬੀਤੇ ਦਿਨੀਂ ਪਾਕਿਸਤਾਨ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਸੀ, ਜਿਸ 'ਚ ਭਾਰਤ ਦੇ ਸੱਤ ਨਾਗਰਿਕ ਸਮੇਤ 13 ਲੋਕ ਸ਼ਹੀਦ ਹੋਏ ਸਨ।
ਪਾਕਿਸਤਾਨ ਵੱਲੋਂ ਅੰਤਰਰਾਸ਼ਟਰੀ ਬਾਰਡਰ ਅਤੇ ਐੈੱਲ.ਓ.ਸੀ. 'ਤੇ ਗੋਲੀਬਾਰੀ ਹੋਈ ਸੀ। ਭਾਰਤੀ ਫੌਜ ਨੇ ਇਸ ਫਾਈਰਿੰਗ ਦਾ ਮੂੰਹਤੋੜ ਜਵਾਬ ਦਿੱਤਾ। ਨਾਲ ਹੀ ਵੀਰਵਾਰ ਨੂੰ ਭਾਰਤ-ਪਾਕਿਸਤਾਨ ਸਰਹੱਦ 'ਤੇ ਜਾਰੀ ਤਨਾਅ ਨੂੰ ਘੱਟ ਕਰਨ ਲਈ ਪਾਕਿਸਤਾਨ ਰੇਂਜਰਜ਼ ਅਤੇ ਸਰਹੱਦ ਸਿਕਓਰਟੀ ਫੋਰਸ (ਬੀ.ਐੈੱਸ.ਐੈੱਫ.) ਦੇ ਵਿਚਕਾਰ ਫਲੈਗ ਮੀਟਿੰਗ ਹੋਈ ਸੀ। ਪਾਕਿਸਤਾਨ ਦੀ ਅਪੀਲ 'ਤੇ ਇਹ ਮੀਟਿੰਗ ਕੀਤੀ ਗਈ, ਇਨ੍ਹਾਂ 'ਚ ਦੋਵਾਂ ਵੱਲੋਂ ਸੈਕਟਰ ਕਮਾਂਡਰ ਸੈਸ਼ਨ ਦੇ ਅਧਿਕਾਰੀ ਮੌਜ਼ੂਦ ਹੋਏ ਸਨ।
69ਵਾਂ ਗਣਤੰਤਰ ਦਿਵਸ : ਰਾਜਪੱਥ 'ਤੇ ਨਿਕਲੀ ਪੰਜਾਬ ਦੀ ਝਾਕੀ ਨੇ ਮੋਹਿਆ ਸਭ ਦਾ ਮਨ
NEXT STORY