ਨਵੀਂ ਦਿੱਲੀ—ਬੁਰਾੜੀ ਦੇ ਸੰਤ ਨਗਰ ਇਲਾਕੇ 'ਚ ਇਕ ਹੀ ਪਰਿਵਾਰ ਦੇ 11 ਲੋਕਾਂ ਦੀ ਆਤਮ-ਹੱਤਿਆ ਦੇ ਬਾਅਦ ਦੇਸ਼ਭਰ 'ਚ ਸਨਸਨੀ ਮਚ ਗਈ। ਪਰਿਵਾਰ ਦੇ ਮੈਂਬਰ ਇਸ ਨੂੰ ਆਤਮ-ਹੱਤਿਆ ਮੰਨਣ ਤੋਂ ਇਨਕਾਰ ਕੀਤਾ ਹੈ। ਇਨ੍ਹਾਂ ਦੀ ਰਿਸ਼ਤੇਦਾਰ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ 'ਚ ਕੋਈ ਪਰੇਸ਼ਾਨੀ ਨਹੀਂ ਸੀ ਅਤੇ ਇਹ ਕਤਲ ਦਾ ਮਾਮਲਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੁਝ ਹੀ ਦਿਨ 'ਚ ਘਰ 'ਚ ਉਨ੍ਹਾਂ ਦੀ ਭਤੀਜੀ ਦਾ ਵਿਆਹ ਹੋਣ ਵਾਲਾ ਸੀ ਅਤੇ ਪੂਰਾ ਪਰਿਵਾਰ ਉਸ ਨੂੰ ਲੈ ਕੇ ਉਤਸ਼ਾਹਿਤ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੁਲਸ ਮਾਮਲਾ ਬੰਦ ਕਰਨ ਲਈ ਇਸ ਤਰ੍ਹਾਂ ਦੀ ਗੱਲ ਕਰ ਰਹੀ ਹੈ।
ਰਿਸ਼ਤੇਦਾਰ ਨੇ ਕਿਹਾ ਕਿ ਲੋਕ ਅੰਧ ਵਿਸ਼ਵਾਸ ਦੀ ਗੱਲ ਕਹਿ ਰਹੇ ਹਨ। ਮੈਂ ਦੱਸ ਦਵਾਂ ਕਿ ਅਜਿਹਾ ਕੁਝ ਨਹੀਂ ਸੀ। ਮੇਰੇ ਪਰਿਵਾਰ ਦੇ ਲੋਕ ਧਾਰਮਿਕ ਸਨ ਪਰ ਕਿਸੇ ਬਾਬਾ, ਤੰਤਰ-ਮੰਤਰ ਦੇ ਚੱਕਰ 'ਚ ਸ਼ਾਮਲ ਨਹੀਂ ਸਨ। ਪਰਿਵਾਰ 'ਚ ਸਭ ਲੋਕ ਖੁਸ਼ ਸਨ ਅਤੇ ਉਨ੍ਹਾਂ ਦੇ ਉਪਰ ਕੋਈ ਦਬਾਅ ਨਹੀਂ ਸੀ। ਘਰ 'ਚ ਵਿਆਹ ਦਾ ਮਾਹੌਲ ਸੀ। ਪਰਿਵਾਰ ਦੇ ਤੰਤਰ-ਮੰਤਰ ਦੀ ਗੱਲ ਝੂਠੀ ਹੈ। ਘਰ ਦਾ ਦਰਵਾਜ਼ਾ ਖੁਲ੍ਹਾ ਸੀ ਅਤੇ ਪੁਲਸ ਕਹਿ ਰਹੀ ਹੈ ਕਿ ਆਤਮ-ਹੱਤਿਆ ਹੋਈ ਹੈ। ਇਹ ਕਤਲ ਦਾ ਮਾਮਲਾ ਹੈ।
ਮੇਰਾ ਇਰਾਦਾ ਉਮਾ ਦੇ ਸਨਮਾਨ ਨੂੰ ਦੁੱਖ ਪਹੁੰਚਾਉਣਾ ਨਹੀਂ: ਰਾਮਦੇਵ
NEXT STORY