ਕੁਲਗਾਮ- ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੀ ਇਕ 12ਵੀਂ ਜਮਾਤ ਦੀ ਵਿਦਿਆਰਥਣ ਬੁਸ਼ਰਾ ਨਿਦਾ ਕਸ਼ਮੀਰ ਘਾਟੀ ਦੀ ਸਭ ਤੋਂ ਘੱਟ ਉਮਰ ਦੀ ਲੇਖਿਕਾ ਬਣ ਗਈ ਹੈ, ਕਿਉਂਕਿ ਉਸ ਨੇ ਹੁਣ ਤੱਕ ਤਿੰਨ ਕਿਤਾਬਾਂ ਲਿਖੀਆਂ ਹਨ। ਨਿਦਾ ਵਲੋਂ ਲਿਖੀਆਂ ਗਈਆਂ ਕਿਤਾਬਾਂ ‘ਟਿਊਲਿਪਸ ਆਫ਼ ਫੀਲਿੰਗਸ’, ‘ਦਿ ਡੇਵੀ’ ਅਤੇ ‘ਈ-ਐੱਮ.ਸੀ 2’ ਸਿਰਲੇਖ ਨਾਲ ਲਿਖੀਆਂ ਗਈਆਂ ਹਨ। ਇਨ੍ਹਾਂ ਕਿਤਾਬਾਂ ਨੂੰ ਲਿਖਣ ਤੋਂ ਬਾਅਦ, ਨਿਦਾ ਨੇ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਪਹਿਲੀ ਤੇ ਦੂਜੀ ਕਿਤਾਬਾਂ ਲਈ ਪੁਰਸਕਾਰ ਪ੍ਰਾਪਤ ਕੀਤਾ।
ਬੁਸ਼ਰਾ ਦੀਆਂ ਕਿਤਾਬਾਂ ਨੂੰ ਮਿਲੇ ਕਈ ਐਵਾਰਡ
ਬੁਸ਼ਰਾ ਦੀ ਪਹਿਲੀ ਕਿਤਾਬ ‘ਟਿਊਲਿਪਸ ਆਫ਼ ਫੀਲਿੰਗਸ’ ਨੂੰ ‘ਇੰਡੀਆ ਬੁਕ ਆਫ਼ ਰਿਕਾਰਡਜ਼’ ਤੋਂ ਪ੍ਰਸ਼ੰਸਾ ਪੁਰਸਕਾਰ ਮਿਲਿਆ, ਜਦੋਂ ਕਿ ਉਸ ਦੀ ਦੂਜੀ ਕਿਤਾਬ ‘ਦਿ ਡੇਵੀ’ ਨੇ ਕੌਮਾਂਤਰੀ ਵਾਹਵਾਹੀ ਬਟੋਰੀ ਅਤੇ ਇਸ ਨੂੰ ‘ਗੋਲਡਨ ਬੁਕ ਆਫ਼ ਵਰਲਡ ਰਿਕਾਰਡਜ਼’ ਦੇ ਰੂਪ ’ਚ ਰਜਿਸਟਰਡ ਕੀਤਾ ਗਿਆ। ਉਸ ਨੇ ਆਪਣੀ ਦੂਜੀ ਕਿਤਾਬ ਲਈ ‘ਇੰਟਰਨੈਸ਼ਨਲ ਕਲਾਮ ਦਾ ਗੋਲਡਨ ਐਵਾਰਡ 2021’ ਵੀ ਜਿੱਤਿਆ ਸੀ। ਆਪਣੀ ਤੀਜੀ ਕਿਤਾਬ ਬਾਰੇ ਉਸ ਨੇ ਕਿਹਾ,‘‘ਕਿਤਾਬ ’ਚ ਮੈਂ ਸੂਤਰ ਨੂੰ ਕਵਿਤਾ (poetic form) ਰੂਪ ਦੇ ਕੇ ਸਰਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਇਕ ਆਮ ਆਦਮੀ ਵੀ ਇਸ ਨੂੰ ਸੌਖੀ ਤਰ੍ਹਾਂ ਸਮਝ ਸਕੇ। ਉਸ ਨੇ ਕਿਹਾ ਕਿ ਇਹ E=mc2 ’ਤੇ ਲਿਖੀ ਗਈ ਪਹਿਲੀ ਕਵਿਤਾ ਕਿਤਾਬ ਹੈ ਅਤੇ ਇਸ ਨੂੰ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ’ਚ ਦਰਜ ਕਰਵਾਉਣ ਲਈ ਵੀ ਅਪਲਾਈ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਭਾਰਤ ਕਦੋਂ ਸਥਾਪਤ ਕਰੇਗਾ ਆਪਣਾ ਪੁਲਾੜ ਸਟੇਸ਼ਨ? ਸਰਕਾਰ ਨੇ ਦਿੱਤਾ ਇਹ ਜਵਾਬ
ਡਾਕਟਰ ਬਣਨ ਦਾ ਸੁਫ਼ਨਾ
ਉਸ ਨੇ ਕਿਹਾ,‘‘ਮੈਂ ਐਪਲੀਕੇਸ਼ਨ ਜਮ੍ਹਾ ਕਰ ਦਿੱਤੀ ਹੈ ਅਤੇ ਇਸ ਨੂੰ ਸਵੀਕਾਰ ਕਰ ਲਿਆ ਗਿਆ ਹੈ। ਕਮੇਟੀ ਹੁਣ ਮੇਰੇ ਦਾਅਵੇ ਦੀ ਜਾਂਚ ਕਰ ਰਹੀ ਹੈ। ਮੈਨੂੰ ਆਪਣੇ ਨਾਮ ’ਤੇ ਟਾਈਟਲ ਮਿਲਣ ਦੀ ਉਮੀਦ ਹੈ।’’ ਬੁਸ਼ਰਾ ਨੇ ਇਹ ਵੀ ਕਿਹਾ ਕਿ ਉਸ ਨੂੰ ਬਚਪਨ ਤੋਂ ਹੀ ਕਵਿਤਾਵਾਂ ਲਿਖਣ ਅਤੇ ਪੜ੍ਹਨ ’ਚ ਦਿਲਚਸਪੀ ਸੀ, ਜਿਸ ਨਾਲ ਉਸ ਨੇ ਤਿੰਨ ਕਿਤਾਬਾਂ ਲਿਖੀਆਂ ਅਤੇ ਡਾਕਟਰ ਬਣਾਉਣ ਚਾਹੁੰਦੀ ਹੈ, ਕਿਉਂਕਿ ਇਹ ਉਸ ਦੇ ਮਰਹੂਮ ਪਿਤਾ ਦਾ ਸੁਫ਼ਨਾ ਸੀ।
ਇਹ ਵੀ ਪੜ੍ਹੋ : ਕੋਰੋਨਾ ਦੇ ਮਾਮਲੇ ਵਧਣ ਦਾ ਖ਼ਦਸ਼ਾ! ਕੇਂਦਰ ਦਾ ਸੂਬਿਆਂ ਨੂੰ ਹੁਕਮ, ਚੁਣੌਤੀਆਂ ਨਾਲ ਨਜਿੱਠਣ ਲਈ ਰਹੋ ਤਿਆਰ
ਮਾਂ ਨੂੰ ਧੀ ਦੀਆਂ ਉਪਲੱਬਧੀਆਂ ’ਤੇ ਮਾਣ
ਬੁਸ਼ਰਾ ਦੀ ਮਾਂ ਨਸੀਰਾ ਅਖ਼ਤਰ ਨੂੰ ਆਪਣੇ ਧੀ ਦੀ ਪ੍ਰਤਿਭਾ ਅਤੇ ਉਪਲੱਬਧੀਆਂ ’ਤੇ ਮਾਣ ਹੈ। ਮਾਂ ਨਸੀਰਾ ਦਾ ਕਹਿਣਾ ਹੈ,‘‘ਮੈਨੂੰ ਧੀ ’ਤੇ ਮਾਣ ਹੈ। ਮੈਂ ਇਸ ਲਈ ਭਗਵਾਨ ਦਾ ਸ਼ੁਕਰੀਆ ਕਰਦਾ ਹਾਂ ਅਤੇ ਭਵਿੱਖ ’ਚ ਵੀ ਧੀ ਦੇ ਉੱਚਾਈਆਂ ’ਤੇ ਪਹੁੰਚਣ ਦੀ ਪ੍ਰਾਰਥਨਾ ਕਰਦੀ ਹੈ। ਉਸ ਨੇ ਆਪਣੀ ਪਹਿਲੀ ਕਿਤਾਬ 10ਵੀਂ ਜਮਾਤ ’ਚ ਲਿਖੀ ਹੈ। ਜੇਕਰ ਉਹ ਸਮਰਪਣ ਨਾਲ ਕੰਮ ਕਰਨਾ ਜਾਰੀ ਰੱਖਦੀ ਹੈ ਤਾਂ ਉਹ ਦੁਨੀਆ ਭਰ ’ਚ ਪ੍ਰਸਿੱਧੀ ਹਾਸਲ ਕਰੇਗੀ।’’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਸੰਯੁਕਤ ਰਾਸ਼ਟਰ ਮਹਾਸਭਾ ਨੇ ISA ਨੂੰ ਦਿੱਤਾ ਆਬਜ਼ਰਵਰ ਦਾ ਦਰਜਾ ਦਿੱਤਾ, ਭਾਰਤ ਨੇ ਕਿਹਾ- 'ਇਤਿਹਾਸਕ ਫ਼ੈਸਲਾ'
NEXT STORY